Sri Guru Granth Sahib

ਅੰਗ ੩੩੭

ਝੂਠਾ ਪਰਪੰਚੁ ਜੋਰਿ ਚਲਾਇਆ ॥੨॥
ਕਿਨਹੂ ਲਾਖ ਪਾਂਚ ਕੀ ਜੋਰੀ ॥ ਅੰਤ ਕੀ ਬਾਰ ਗਗਰੀਆ ਫੋਰੀ ॥੩॥
ਕਹਿ ਕਬੀਰ ਇਕ ਨੀਵ ਉਸਾਰੀ ॥ ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥
ਗਉੜੀ ॥
ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥੨॥
ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ ਚੂਕਿ ਗਈ ਫਿਰਿ ਆਵਨ ਜਾਨੀ ॥੩॥
ਕਹੁ ਕਬੀਰ ਭਜੁ ਸਾਰਿਗਪਾਨੀ ॥ ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥
ਗਉੜੀ ੯ ॥
ਜੋਨਿ ਛਾਡਿ ਜਉ ਜਗ ਮਹਿ ਆਇਓ ॥ ਲਾਗਤ ਪਵਨ ਖਸਮੁ ਬਿਸਰਾਇਓ ॥੧॥
ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥
ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥ ਤਉ ਜਠਰ ਅਗਨਿ ਮਹਿ ਰਹਤਾ ॥੨॥
ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥ ਅਬ ਕੇ ਛੁਟਕੇ ਠਉਰ ਨ ਠਾਇਓ ॥੩॥
ਕਹੁ ਕਬੀਰ ਭਜੁ ਸਾਰਿਗਪਾਨੀ ॥ ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥
ਗਉੜੀ ਪੂਰਬੀ ॥
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥
ਰਮਈਆ ਗੁਨ ਗਾਈਐ ॥ ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥ ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥
ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥ ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥
ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥
ਗਉੜੀ ॥
ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥ ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥
ਰਾਮ ਰਸੁ ਪੀਆ ਰੇ ॥ ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥
ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥ ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥
ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥ ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥
ਰਾਗੁ ਗਉੜੀ ॥
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥

Ang 337

jhooThaa parapa(n)ch jor chalaiaa ||2||
kinahoo laakh paa(n)ch kee joree ||
a(n)t kee baar gagareeaa foree ||3||
keh kabeer ik neev usaaree ||
khin meh binas jai aha(n)kaaree ||4||1||9||60||
gauRee ||
raam japau jeea aaise aaise || dhraoo prahilaadh japio har jaise ||1||
dheen dhiaal bharose tere ||
sabh paravaar chaRaiaa beRe ||1|| rahaau ||
jaa tis bhaavai taa hukam manaavai ||
eis beRe kau paar laghaavai ||2||
gur parasaadh aaisee budh samaanee ||
chook giee fir aavan jaanee ||3||
kahu kabeer bhaj saarigapaanee ||
auravaar paar sabh eko dhaanee ||4||2||10||61||
gauRee 9 ||
jon chhaadd jau jag meh aaio ||
laagat pavan khasam bisaraio ||1||
jeearaa har ke gunaa gaau ||1|| rahaau ||
garabh jon meh uradh tap karataa ||
tau jaThar agan meh rahataa ||2||
lakh chauraaseeh jon bhram aaio ||
ab ke chhuTake Thaur na Thaio ||3||
kahu kabeer bhaj saarigapaanee ||
aavat dheesai jaat na jaanee ||4||1||11||62||
gauRee poorabee ||
surag baas na baachheeaai ddareeaai na narak nivaas ||
honaa hai so hoiee hai maneh na keejai aas ||1||
ramieeaa gun gaieeaai ||
jaa te paieeaai param nidhaan ||1|| rahaau ||
kiaa jap kiaa tap sa(n)jamo kiaa barat kiaa isanaan ||
jab lag jugat na jaaneeaai bhaau bhagat bhagavaan ||2||
sa(n)pai dhekh na harakheeaai bipat dhekh na roi ||
jiau sa(n)pai tiau bipat hai bidh ne rachiaa so hoi ||3||
keh kabeer ab jaaniaa sa(n)tan ridhai majhaar ||
sevak so sevaa bhale jeh ghaT basai muraar ||4||1||12||63||
gauRee ||
re man tero koi nahee khi(n)ch lei jin bhaar ||
birakh basero pa(n)kh ko taiso ih sa(n)saar ||1||
raam ras peeaa re ||
jeh ras bisar ge ras aaur ||1|| rahaau ||
aaur mue kiaa roieeaai jau aapaa thir na rahai ||
jo upajai so binas hai dhukh kar rovai balai ||2||
jeh kee upajee teh rachee peevat maradhan laag ||
keh kabeer chit chetiaa raam simar bairaag ||3||2||13||64||
raag gauRee ||
pa(n)th nihaarai kaamanee lochan bharee le usaasaa ||