Sri Guru Granth Sahib

ਅੰਗ ੩੨੨

ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥ ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥ ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥ ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥ ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥ ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥ ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥ ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥
ਪਉੜੀ ॥
ਜੰਮਣੁ ਮਰਣੁ ਨ ਤਿਨੑ ਕਉ ਜੋ ਹਰਿ ਲੜਿ ਲਾਗੇ ॥ ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥ ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥ ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥ ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥
ਸਲੋਕੁ ਮਃ ੫ ॥
ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥ ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥
ਮਃ ੫ ॥
ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥ ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥
ਪਉੜੀ ॥
ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥ ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥ ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥ ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥ ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥
ਸਲੋਕ ਦੋਹਾ ਮਃ ੫ ॥
ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥ ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥
ਮਃ ੫ ॥
ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥ ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥
ਪਉੜੀ ॥
ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ ॥ ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥ ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥ ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ॥੧੮॥
ਸਲੋਕ ਡਖਣਾ ਮਃ ੫ ॥
ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥ ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥੧॥
ਮਃ ੫ ॥
ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥ ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥
ਪਉੜੀ ॥
ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥ ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥ ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥ ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥

Ang 322

jeevan padh nirabaan iko simareeaai ||
dhoojee naahee jai kin bidh dheereeaai ||
ddiThaa sabh sa(n)saar sukh na naam bin ||
tan dhan hosee chhaar jaanai koi jan ||
ra(n)g roop ras baadh k kareh paraaneeaa ||
jis bhulaae aap tis kal nahee jaaneeaa ||
ra(n)g rate nirabaan sachaa gaavahee ||
naanak saran dhuaar je tudh bhaavahee ||2||
pauRee ||
ja(n)man maran na tin(h) kau jo har laR laage ||
jeevat se paravaan hoe har keeratan jaage ||
saadhasa(n)g jin paiaa seiee vaddabhaage ||
nai visariaai dhirag jeevanaa tooTe kach dhaage ||
naanak dhooR puneet saadh lakh koT piraage ||16||
salok mahalaa panjavaa ||
dharan suva(n)nee khaR ratan jaRaavee har prem purakh man vuThaa ||
sabhe kaaj suhelaRe the’ee gur naanak satigur tuThaa ||1||
mahalaa panjavaa ||
firadhee firadhee dheh dhisaa jal parabat banarai ||
jithai ddiThaa mritako il bahiThee aai ||2||
pauRee ||
jis sarab sukhaa fal loRe’eh so sach kamaavau ||
neRai dhekhau paarabraham ik naam dhiaavau ||
hoi sagal kee renukaa har sa(n)g samaavau ||
dhookh na dheiee kisai jeea pat siau ghar jaavau ||
patit puneet karataa purakh naanak sunaavau ||17||
salok dhohaa mahalaa panjavaa ||
ek j saajan mai keeaa sarab kalaa samarath ||
jeeau hamaaraa kha(n)neeaai har man tan sa(n)dhaRee vath ||1||
mahalaa panjavaa ||
je kar gaheh piaaraRe tudh na chhoddaa mool ||
har chhoddan se dhurajanaa paReh dhojak kai sool ||2||
pauRee ||
sabh nidhaan ghar jis dhai har kare su hovai ||
jap jap jeeveh sa(n)t jan paapaa mal dhovai ||
charan kamal hiradhai vaseh sa(n)kaT sabh khovai ||
gur pooraa jis bheTeeaai mar janam na rovai ||
prabh dharas piaas naanak ghanee kirapaa kar dhevai ||18||
salok ddakhanaa mahalaa panjavaa ||
bhoree bharam van(j)ai piree muhabat hik too ||
jithahu va(n)n(j)ai jai tithaauoo maujoodh soi ||1||
mahalaa panjavaa ||
chaR kai ghoRaRai ku(n)dhe pakaReh khoo(n)ddee dhee kheddaaree ||
ha(n)saa setee chit ulaaseh kukaR dhee oddaaree ||2||
pauRee ||
rasanaa ucharai har sravanee sunai so udharai mitaa ||
har jas likheh lai bhaavanee se hasat pavitaa ||
aThasaTh teerath majanaa sabh pu(n)n tin kitaa ||
sa(n)saar saagar te udhare bikhiaa gaR jitaa ||