Sri Guru Granth Sahib

ਅੰਗ ੩੨੦

ਪਉੜੀ ॥
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥ ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥ ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥ ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥ ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥
ਸਲੋਕ ਮਃ ੫ ॥
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥ ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥ ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥ ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥
ਮਃ ੫ ॥
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥
ਪਉੜੀ ॥
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥ ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥ ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥ ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥ ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥
ਸਲੋਕ ਮਃ ੫ ॥
ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥ ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥
ਮਃ ੫ ॥
ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥ ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥
ਪਉੜੀ ॥
ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥ ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥ ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥ ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥ ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥
ਸਲੋਕ ਮਃ ੫ ॥
ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥ ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥
ਮਃ ੫ ॥
ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥ ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥
ਪਉੜੀ ॥
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥ ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥ ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥ ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥ ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥
ਸਲੋਕ ਮਃ ੫ ॥
ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥ ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥
ਮਃ ੫ ॥
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥

Ang 320

pauRee ||
tisai sarevahu praaneeho jis dhai naau palai ||
aaithai rahahu suheliaa agai naal chalai ||
ghar ba(n)dhahu sach dharam kaa gadd tha(n)m ahalai ||
oT laih naarainai dheen dhuneeaa jhalai ||
naanak pakaRe charan har tis dharageh malai ||8||
salok mahalaa panjavaa ||
jaachak ma(n)gai dhaan dheh piaariaa ||
dhevanahaar dhaataar mai nit chitaariaa ||
nikhuT na jaiee mool atul bha(n)ddaariaa ||
naanak sabadh apaar tin sabh kichh saariaa ||1||
mahalaa panjavaa ||
sikhahu sabadh piaariho janam maran kee Tek ||
mukh uoojal sadhaa sukhee naanak simarat ek ||2||
pauRee ||
othai a(n)mrit va(n)ddeeaai sukheeaa har karane ||
jam kai pa(n)th na paie’eeh fir naahee marane ||
jis no aaiaa prem ras tisai hee jarane ||
baanee uchareh saadh jan amiau chaleh jharane ||
pekh dharasan naanak jeeviaa man a(n)dhar dharane ||9||
salok mahalaa panjavaa ||
satigur poorai seviaai dhookhaa kaa hoi naas ||
naanak naam araadhiaai kaaraj aavai raas ||1||
mahalaa panjavaa ||
jis simarat sa(n)kaT chhuTeh anadh ma(n)gal bisraam ||
naanak japeeaai sadhaa har nimakh na bisarau naam ||2||
pauRee ||
tin kee sobhaa kiaa ganee jinee har har ladhaa ||
saadhaa saranee jo pavai so chhuTai badhaa ||
gun gaavai abinaaseeaai jon garabh na dhadhaa ||
gur bheTiaa paarabraham har paR bujh samadhaa ||
naanak paiaa so dhanee har agam agadhaa ||10||
salok mahalaa panjavaa ||
kaam na karahee aapanaa fireh avataa loi ||
naanak nai visaariaai sukh kinehaa hoi ||1||
mahalaa panjavaa ||
bikhai kauRatan sagal maeh jagat rahee lapaTai ||
naanak jan veechaariaa meeThaa har kaa naau ||2||
pauRee ||
eeh neesaanee saadh kee jis bheTat tareeaai ||
jamaka(n)kar neR na aaviee fir bahuR na mareeaai ||
bhav saagar sa(n)saar bikh so paar utareeaai ||
har gun gu(n)fahu man maal har sabh mal parahareeaai ||
naanak preetam mil rahe paarabraham narahareeaai ||11||
salok mahalaa panjavaa ||
naanak aae se paravaan hai jin har vuThaa chit ||
gaal(h)ee al palaaleeaa ka(n)m na aaveh mit ||1||
mahalaa panjavaa ||
paarabraham prabh dhirasaTee aaiaa pooran agam bisamaadh ||