Sri Guru Granth Sahib

ਅੰਗ ੩੧੬

ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥ ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥ ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥ ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ ਸੋ ਬੂਝੈ ਜੁ ਦਯਿ ਸਵਾਰਿਆ ॥੧॥
ਮਃ ੪ ॥
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥ ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥ ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥ ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥ ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥ ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥ ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥
ਪਉੜੀ ਮਃ ੫ ॥
ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥ ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥ ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥ ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥ ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥
ਸਲੋਕ ਮਃ ੪ ॥
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥ ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥ ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧੵਾਰੁ ॥ ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥
ਮਃ ੪ ॥
ਜਿਨਾ ਅੰਦਰਿ ਦੂਜਾ ਭਾਉ ਹੈ ਤਿਨੑਾ ਗੁਰਮੁਖਿ ਪ੍ਰੀਤਿ ਨ ਹੋਇ ॥ ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥ ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥ ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥ ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥ ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥
ਪਉੜੀ ਮਃ ੫ ॥
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥ ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥ ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥

Ang 316

har a(n)dharalaa paap pa(n)chaa no ughaa kar vekhaaliaa ||
dharam rai jamaka(n)karaa no aakh chhaddiaa es tape no tithai khaR paih jithai mahaa mahaa(n) hatiaariaa ||
fir es tape dhai muh koiee lagahu naahee eh satigur hai fiTakaariaa ||
har kai dhar varatiaa su naanak aakh sunaiaa ||
so boojhai ju dhay savaariaa ||1||
mahalaa chauthhaa ||
har bhagataa(n) har aaraadhiaa har kee vaddiaaiee ||
har keeratan bhagat nit gaa(n)vadhe har naam sukhadhaiee ||
har bhagataa(n) no nit naavai dhee vaddiaaiee bakhaseean nit chaRai savaiee ||
har bhagataa(n) no thir gharee bahaalian apanee paij rakhaiee ||
ni(n)dhakaa(n) paasahu har lekhaa ma(n)gasee bahu dhei sajaiee ||
jehaa ni(n)dhak apanai jeei kamaavadhe teho fal paiee ||
a(n)dhar kamaanaa sarapar ughaRai bhaavai koiee beh dharatee vich kamaiee ||
jan naanak dhekh vigasiaa har kee vaddiaaiee ||2||
pauRee mahalaa panjavaa ||
bhagat janaa(n) kaa raakhaa har aap hai kiaa paapee kareeaai ||
gumaan kareh mooR gumaaneeaa vis khaadhee mareeaai ||
aai lage nee dheh thoRaRe jiau pakaa khet luneeaai ||
jehe karam kamaavadhe teveho bhaneeaai ||
jan naanak kaa khasam vaddaa hai sabhanaa dhaa dhaneeaai ||30||
salok mahalaa chauthhaa ||
manmukh moolahu bhuliaa vich lab lobh aha(n)kaar ||
jhagaRaa karadhiaa anadhin gudharai sabadh na kareh veechaar ||
sudh mat karatai sabh hir liee bolan sabh vikaar ||
dhitai kitai na sa(n)tokhe’eeh a(n)tar tisanaa bahu agiaan a(n)dhayeaar ||
naanak manmukhaa naalo tuTee bhalee jin maiaa moh piaar ||1||
mahalaa chauthhaa ||
jinaa a(n)dhar dhoojaa bhaau hai tin(h)aa gurmukh preet na hoi ||
oh aavai jai bhavaieeaai supanai sukh na koi ||
kooR kamaavai kooR ucharai kooR lagiaa kooR hoi ||
maiaa moh sabh dhukh hai dhukh binasai dhukh roi ||
naanak dhaat livai joR na aaviee je lochai sabh koi ||
jin kau potai pu(n)n piaa tinaa gur sabadhee sukh hoi ||2||
pauRee mahalaa panjavaa ||
naanak veechaareh sa(n)t mun janaa(n) chaar vedh kaha(n)dhe ||
bhagat mukhai te boladhe se vachan hova(n)dhe ||
paragaT paahaarai jaapadhe sabh lok suna(n)dhe ||
sukh na pain mugadh nar sa(n)t naal khaha(n)dhe ||
oi lochan onaa gunaa no oi aha(n)kaar saRa(n)dhe ||
oi vechaare kiaa kareh jaa(n) bhaag dhur ma(n)dhe ||