Sri Guru Granth Sahib

ਅੰਗ ੩੧੫

ਸਲੋਕ ਮਃ ੫ ॥
ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥
ਮਃ ੫ ॥
ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥
ਪਉੜੀ ੫ ॥
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥ ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥ ਸੰਨੑੀ ਦੇਨੑਿ ਵਿਖੰਮ ਥਾਇ ਮਿਠਾ ਮਦੁ ਮਾਣੀ ॥ ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥ ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥
ਸਲੋਕ ਮਃ ੫ ॥
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥ ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥
ਮਃ ੫ ॥
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥ ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥
ਪਉੜੀ ੫ ॥
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥ ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥ ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥ ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥ ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥
ਸਲੋਕ ਮਃ ੫ ॥
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥ ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥੧॥
ਮਃ ੫ ॥
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥ ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥੨॥
ਪਉੜੀ ੫ ॥
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥ ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥ ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥ ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥ ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥
ਸਲੋਕ ਮਃ ੪ ॥
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥ ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥ ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥ ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥ ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥ ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥ ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥ ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ ਅੰਦਰਿ ਬਹੈ ਤਪਾ ਪਾਪ ਕਮਾਏ ॥

Ang 315

salok mahalaa panjavaa ||
rahadhe khuhadhe ni(n)dhak maarian kar aape aahar ||
sa(n)t sahaiee naanakaa varatai sabh jaahar ||1||
mahalaa panjavaa ||
mu(n)ddahu bhule mu(n)dd te kithai pain hath ||
ti(n)nai maare naanakaa j karan kaaran samarath ||2||
pauRee 5 ||
lai faahe raatee tureh prabh jaanai praanee ||
takeh naar paraieeaa luk a(n)dhar Thaanee ||
sa(n)n(h)ee dheni(h) vikha(n)m thai miThaa madh maanee ||
karamee aapo aapanee aape pachhutaanee ||
ajaraieel faresataa til peeRe ghaanee ||27||
salok mahalaa panjavaa ||
sevak sache saeh ke seiee paravaan ||
dhoojaa sevan naanakaa se pach pach mue ajaan ||1||
mahalaa panjavaa ||
jo dhur likhiaa lekh prabh meTanaa na jai ||
raam naam dhan vakharo naanak sadhaa dhiaai ||2||
pauRee 5 ||
naarain liaa naaThoo(n)gaRaa pair kithai rakhai ||
karadhaa paap amitiaa nit viso chakhai ||
ni(n)dhaa karadhaa pach muaa vich dhehee bhakhai ||
sachai saahib maariaa kaun tis no rakhai ||
naanak tis saranaagatee jo purakh alakhai ||28||
salok mahalaa panjavaa ||
narak ghor bahu dhukh ghane akirataghanaa kaa thaan ||
tin prabh maare naanakaa hoi hoi mue haraam ||1||
mahalaa panjavaa ||
avakhadh sabhe keetian ni(n)dhak kaa dhaaroo naeh ||
aap bhulaae naanakaa pach pach jonee paeh ||2||
pauRee 5 ||
tus dhitaa poorai satiguroo har dhan sach akhuT ||
sabh a(n)dhese miT ge jam kaa bhau chhuT ||
kaam karodh buriaaieeaa(n) sa(n)g saadhoo tuT ||
vin sache dhoojaa sevadhe hui marasan buT ||
naanak kau gur bakhasiaa naamai sa(n)g juT ||29||
salok mahalaa chauthhaa ||
tapaa na hovai a(n)dhrahu lobhee nit maiaa no firai jajamaaliaa ||
ago dhe sadhiaa satai dhee bhikhiaa le naahee pichho dhe pachhutai kai aan tapai put vich bahaaliaa ||
pa(n)ch log sabh hasan lage tapaa lobh lahar hai gaaliaa ||
jithai thoRaa dhan vekhai tithai tapaa bhiTai naahee dhan bahutai ddiThai tapai dharam haariaa ||
bhaiee eh tapaa na hovee bagulaa hai beh saadh janaa veechaariaa ||
sat purakh kee tapaa ni(n)dhaa karai sa(n)saarai kee usatatee vich hovai et dhokhai tapaa dhay maariaa ||
mahaa purakhaa(n) kee ni(n)dhaa kaa vekh j tape no fal lagaa sabh giaa tape kaa ghaaliaa ||
baahar bahai pa(n)chaa vich tapaa sadhaae ||
a(n)dhar bahai tapaa paap kamaae ||