Sri Guru Granth Sahib

ਅੰਗ ੨੧੭

ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ ॥ ਗੁਰ ਮਨ ਕੀ ਆਸ ਪੂਰਾਈ ਜੀਉ ॥੪॥
ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ ॥ ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ ॥ ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ ॥ ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥
ਗਉੜੀ ਮਹਲਾ ੫ ਮਾਝ ॥
ਆਉ ਹਮਾਰੈ ਰਾਮ ਪਿਆਰੇ ਜੀਉ ॥ ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ ॥ ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥ ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ॥੧॥
ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ ॥ ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ ॥ ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ ॥ ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥੨॥
ਚਰਣ ਪਖਾਰਿ ਕਰੀ ਨਿਤ ਸੇਵਾ ਜੀਉ ॥ ਪੂਜਾ ਅਰਚਾ ਬੰਦਨ ਦੇਵਾ ਜੀਉ ॥ ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ ॥ ਬਿਨਉ ਠਾਕੁਰ ਪਹਿ ਕਹੀਐ ਜੀਉ ॥੩॥
ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ ॥ ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ ॥ ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ ॥ ਇਹੁ ਅਜਰੁ ਨਾਨਕ ਸੁਖੁ ਸਹੀਐ ਜੀਉ ॥੪॥੨॥੧੬੭॥
ਗਉੜੀ ਮਾਝ ਮਹਲਾ ੫ ॥
ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥ ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥ ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥ ਸਦਾ ਤੇਰੀ ਸਰਣਾਈ ਜੀਉ ॥੧॥
ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥ ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥ ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥ ਪ੍ਰਭ ਕਉ ਸਦ ਬਲਿ ਜਾਈ ਜੀਉ ॥੨॥
ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥ ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥ ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥ ਆਠ ਪਹਰ ਗੁਣ ਗਾਇਆ ਜੀਉ ॥੩॥
ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥ ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥ ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥ ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥
ਰਾਗੁ ਗਉੜੀ ਮਾਝ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥ ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥
ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥ ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥

Ang 217

bhram bhau kaaT ke’ee niravaire jeeau ||
gur man kee aas pooraiee jeeau ||4||
jin naau paiaa so dhanava(n)taa jeeau ||
jin prabh dhiaaiaa su sobhaava(n)taa jeeau ||
jis saadhoo sa(n)gat tis sabh sukaranee jeeau ||
jan naanak sahaj samaiee jeeau ||5||1||166||
gauRee mahalaa panjavaa maajh ||
aau hamaarai raam piaare jeeau ||
rain dhinas saas saas chitaare jeeau ||
sa(n)t dheau sa(n)dhesaa pai charanaare jeeau ||
tudh bin kit bidh tareeaai jeeau ||1||
sa(n)g tumaarai mai kare ana(n)dhaa jeeau ||
van tin tirabhavan sukh paramaana(n)dhaa jeeau ||
sej suhaavee ih man bigasa(n)dhaa jeeau ||
pekh dharasan ih sukh laheeaai jeeau ||2||
charan pakhaar karee nit sevaa jeeau ||
poojaa arachaa ba(n)dhan dhevaa jeeau ||
dhaasan dhaas naam jap levaa jeeau ||
binau Thaakur peh kaheeaai jeeau ||3||
eichh pu(n)nee meree man tan hariaa jeeau ||
dharasan pekhat sabh dhukh parahariaa jeeau ||
har har naam jape jap tariaa jeeau ||
eih ajar naanak sukh saheeaai jeeau ||4||2||167||
gauRee maajh mahalaa panjavaa ||
sun sun saajan man mit piaare jeeau ||
man tan teraa ih jeeau bh vaare jeeau ||
visar naahee prabh praan adhaare jeeau ||
sadhaa teree saranaiee jeeau ||1||
jis miliaai man jeevai bhaiee jeeau ||
gur parasaadhee so har har paiee jeeau ||
sabh kichh prabh kaa prabh keeaa jaiee jeeau ||
prabh kau sadh bal jaiee jeeau ||2||
eh nidhaan japai vaddabhaagee jeeau ||
naam nira(n)jan ek liv laagee jeeau ||
gur pooraa paiaa sabh dhukh miTaiaa jeeau ||
aaTh pahar gun gaiaa jeeau ||3||
ratan padhaarath har naam tumaaraa jeeau ||
too(n) sachaa saahu bhagat vanajaaraa jeeau ||
har dhan raas sach vaapaaraa jeeau ||
jan naanak sadh balihaaraa jeeau ||4||3||168||
raag gauRee maajh mahalaa panjavaa
ikOankaar satigur prasaadh ||
too(n) meraa bahu maan karate too(n) meraa bahu maan ||
jor tumaarai sukh vasaa sach sabadh neesaan ||1|| rahaau ||
sabhe galaa jaateeaa sun kai chup keeaa ||
kadh hee surat na ladheeaa maiaa mohaRiaa ||1||
dhei bujhaarat saarataa se akhee ddiThaRiaa ||