Sri Guru Granth Sahib

ਅੰਗ ੨੧੫

ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥ ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥੧॥
ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥ ਨਿਰਭਉ ਭਏ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥੨॥
ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ ॥ ਸਾਧਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ ॥੩॥
ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ ॥ ਨਾਮ ਰੰਗ ਸਹਜ ਰਸ ਮਾਣੇ ਫਿਰਿ ਦੂਖੁ ਨ ਲਾਗਿਓ ॥੪॥੨॥੧੬੦॥
ਗਉੜੀ ਮਾਲਾ ਮਹਲਾ ੫ ॥
ਪਾਇਆ ਲਾਲੁ ਰਤਨੁ ਮਨਿ ਪਾਇਆ ॥ ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥
ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥ ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥੧॥
ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥ ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ ॥੨॥
ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥ ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥੩॥
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥ ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥੪॥੩॥੧੬੧॥
ਗਉੜੀ ਮਾਲਾ ਮਹਲਾ ੫ ॥
ਉਬਰਤ ਰਾਜਾ ਰਾਮ ਕੀ ਸਰਣੀ ॥ ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥
ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ ॥ ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥੧॥
ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥ ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥੨॥
ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥ ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ ॥੩॥
ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ॥ ਸਾਧਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ ॥੪॥੪॥੧੬੨॥
ਗਉੜੀ ਮਾਲਾ ਮਹਲਾ ੫ ॥
ਮੋ ਕਉ ਇਹ ਬਿਧਿ ਕੋ ਸਮਝਾਵੈ ॥ ਕਰਤਾ ਹੋਇ ਜਨਾਵੈ ॥੧॥ ਰਹਾਉ ॥
ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ ॥ ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ ॥੧॥
ਮਨ ਤਨ ਧਨ ਭੂਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ ॥

Ang 215

maan abhimaan dhouoo samaane masatak ddaar gur paagio ||
sa(n)pat harakh na aapat dhookhaa ra(n)g Thaakurai laagio ||1||
baas baasaree ekai suaamee udhiaan dhirasaTaagio ||
nirabhau bhe sa(n)t bhram ddaario pooran sarabaagio ||2||
jo kichh karatai kaaran keeno man buro na laagio ||
saadhasa(n)gat parasaadh sa(n)tan kai soio man jaagio ||3||
jan naanak oR tuhaaree pario aaio saranaagio ||
naam ra(n)g sahaj ras maane fir dhookh na laagio ||4||2||160||
gauRee maalaa mahalaa panjavaa ||
paiaa laal ratan man paiaa ||
tan seetal man seetal theeaa satagur sabadh samaiaa ||1|| rahaau ||
laathee bhookh tirasan sabh laathee chi(n)taa sagal bisaaree ||
kar masatak gur poorai dhario man jeeto jag saaree ||1||
tirapat aghai rahe ridh a(n)tar ddolan te ab chooke ||
akhuT khajaanaa satigur dheeaa toT nahee re mooke ||2||
acharaj ek sunahu re bhaiee gur aaisee boojh bujhaiee ||
laeh paradhaa Thaakur jau bheTio tau bisaree taat paraiee ||3||
kahio na jaiee eh acha(n)bhau so jaanai jin chaakhiaa ||
kahu naanak sach bhe bigaasaa gur nidhaan ridhai lai raakhiaa ||4||3||161||
gauRee maalaa mahalaa panjavaa ||
aubarat raajaa raam kee saranee ||
sarab lok maiaa ke ma(n)ddal gir gir parate dharanee ||1|| rahaau ||
saasat si(n)mirat bedh beechaare mahaa purakhan iau kahiaa ||
bin har bhajan naahee nisataaraa sookh na kinahoo(n) lahiaa ||1||
teen bhavan kee lakhamee joree boojhat naahee lahare ||
bin har bhagat kahaa thit paavai firato pahare pahare ||2||
anik bilaas karat man mohan pooran hot na kaamaa ||
jalato jalato kabahoo na boojhat sagal birathe bin naamaa ||3||
har kaa naam japahu mere meetaa ihai saar sukh pooraa ||
saadhasa(n)gat janam maran nivaarai naanak jan kee dhooraa ||4||4||162||
gauRee maalaa mahalaa panjavaa ||
mo kau ieh bidh ko samajhaavai ||
karataa hoi janaavai ||1|| rahaau ||
anajaanat kichh ineh kamaano jap tap kachhoo na saadhaa ||
dheh dhis lai ih man dhauraio kavan karam kar baadhaa ||1||
man tan dhan bhoom kaa Thaakur hau is kaa ih meraa ||