Sri Guru Granth Sahib

ਅੰਗ ੧੯੫

ਗਉੜੀ ਮਹਲਾ ੫ ॥
ਜਿਸ ਕਾ ਦੀਆ ਪੈਨੈ ਖਾਇ ॥ ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥
ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥ ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥
ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥ ਦਾਸਿ ਸਲਾਮੁ ਕਰਤ ਕਤ ਸੋਭਾ ॥੨॥
ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥ ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥
ਕਹੁ ਨਾਨਕ ਹਮ ਲੂਣ ਹਰਾਮੀ ॥ ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥
ਗਉੜੀ ਮਹਲਾ ੫ ॥
ਪ੍ਰਭ ਕੇ ਚਰਨ ਮਨ ਮਾਹਿ ਧਿਆਨੁ ॥ ਸਗਲ ਤੀਰਥ ਮਜਨ ਇਸਨਾਨੁ ॥੧॥
ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ ॥ ਕੋਟਿ ਜਨਮ ਕੀ ਮਲੁ ਲਹਿ ਜਾਈ ॥੧॥ ਰਹਾਉ ॥
ਹਰਿ ਕੀ ਕਥਾ ਰਿਦ ਮਾਹਿ ਬਸਾਈ ॥ ਮਨ ਬਾਂਛਤ ਸਗਲੇ ਫਲ ਪਾਈ ॥੨॥
ਜੀਵਨ ਮਰਣੁ ਜਨਮੁ ਪਰਵਾਨੁ ॥ ਜਾ ਕੈ ਰਿਦੈ ਵਸੈ ਭਗਵਾਨੁ ॥੩॥
ਕਹੁ ਨਾਨਕ ਸੇਈ ਜਨ ਪੂਰੇ ॥ ਜਿਨਾ ਪਰਾਪਤਿ ਸਾਧੂ ਧੂਰੇ ॥੪॥੭੭॥੧੪੬॥
ਗਉੜੀ ਮਹਲਾ ੫ ॥
ਖਾਦਾ ਪੈਨਦਾ ਮੂਕਰਿ ਪਾਇ ॥ ਤਿਸ ਨੋ ਜੋਹਹਿ ਦੂਤ ਧਰਮਰਾਇ ॥੧॥
ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥ ਕੋਟਿ ਜਨਮ ਭਰਮਹਿ ਬਹੁ ਜੂਨਾ ॥੧॥ ਰਹਾਉ ॥
ਸਾਕਤ ਕੀ ਐਸੀ ਹੈ ਰੀਤਿ ॥ ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥
ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ ॥ ਸੋਈ ਠਾਕੁਰੁ ਮਨਹੁ ਬਿਸਾਰਿਆ ॥੩॥
ਬਧੇ ਬਿਕਾਰ ਲਿਖੇ ਬਹੁ ਕਾਗਰ ॥ ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ॥੪॥
ਪਾਰਬ੍ਰਹਮ ਤੇਰੀ ਸਰਣਾਇ ॥ ਬੰਧਨ ਕਾਟਿ ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥
ਗਉੜੀ ਮਹਲਾ ੫ ॥
ਅਪਨੇ ਲੋਭ ਕਉ ਕੀਨੋ ਮੀਤੁ ॥ ਸਗਲ ਮਨੋਰਥ ਮੁਕਤਿ ਪਦੁ ਦੀਤੁ ॥੧॥
ਐਸਾ ਮੀਤੁ ਕਰਹੁ ਸਭੁ ਕੋਇ ॥ ਜਾ ਤੇ ਬਿਰਥਾ ਕੋਇ ਨ ਹੋਇ ॥੧॥ ਰਹਾਉ ॥
ਅਪੁਨੈ ਸੁਆਇ ਰਿਦੈ ਲੈ ਧਾਰਿਆ ॥ ਦੂਖ ਦਰਦ ਰੋਗ ਸਗਲ ਬਿਦਾਰਿਆ ॥੨॥
ਰਸਨਾ ਗੀਧੀ ਬੋਲਤ ਰਾਮ ॥ ਪੂਰਨ ਹੋਏ ਸਗਲੇ ਕਾਮ ॥੩॥
ਅਨਿਕ ਬਾਰ ਨਾਨਕ ਬਲਿਹਾਰਾ ॥ ਸਫਲ ਦਰਸਨੁ ਗੋਬਿੰਦੁ ਹਮਾਰਾ ॥੪॥੭੯॥੧੪੮॥
ਗਉੜੀ ਮਹਲਾ ੫ ॥
ਕੋਟਿ ਬਿਘਨ ਹਿਰੇ ਖਿਨ ਮਾਹਿ ॥ ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ॥੧॥
ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥ ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥੧॥ ਰਹਾਉ ॥
ਸਰਬ ਕਲਿਆਣ ਸੁਖ ਸਹਜ ਨਿਧਾਨ ॥ ਜਾ ਕੈ ਰਿਦੈ ਵਸਹਿ ਭਗਵਾਨ ॥੨॥

Ang 195

gauRee mahalaa panjavaa ||
jis kaa dheeaa painai khai ||
tis siau aalas kiau banai mai ||1||
khasam bisaar aan ka(n)m laageh ||
kauddee badhale ratan tiaageh ||1|| rahaau ||
prabhoo tiaag laagat an lobhaa ||
dhaas salaam karat kat sobhaa ||2||
a(n)mirat ras khaaveh khaan paan ||
jin dhe’ee tiseh na jaaneh suaan ||3||
kahu naanak ham loon haraamee ||
bakhas leh prabh a(n)tarajaamee ||4||76||145||
gauRee mahalaa panjavaa ||
prabh ke charan man maeh dhiaan ||
sagal teerath majan isanaan ||1||
har dhin har simaran mere bhaiee ||
koT janam kee mal leh jaiee ||1|| rahaau ||
har kee kathaa ridh maeh basaiee ||
man baa(n)chhat sagale fal paiee ||2||
jeevan maran janam paravaan ||
jaa kai ridhai vasai bhagavaan ||3||
kahu naanak seiee jan poore ||
jinaa paraapat saadhoo dhoore ||4||77||146||
gauRee mahalaa panjavaa ||
khaadhaa painadhaa mookar pai ||
tis no joheh dhoot dharamarai ||1||
tis siau bemukh jin jeeau pi(n)dd dheenaa ||
koT janam bharameh bahu joonaa ||1|| rahaau ||
saakat kee aaisee hai reet ||
jo kichh karai sagal bipareet ||2||
jeeau praan jin man tan dhaariaa || soiee Thaakur manahu bisaariaa ||3||
badhe bikaar likhe bahu kaagar ||
naanak udhar kirapaa sukh saagar ||4||
paarabraham teree saranai ||
ba(n)dhan kaaT tarai har nai ||1|| rahaau dhoojaa ||78||147||
gauRee mahalaa panjavaa ||
apane lobh kau keeno meet ||
sagal manorath mukat padh dheet ||1||
aaisaa meet karahu sabh koi ||
jaa te birathaa koi na hoi ||1|| rahaau ||
apunai suaai ridhai lai dhaariaa ||
dhookh dharadh rog sagal bidhaariaa ||2||
rasanaa geedhee bolat raam ||
pooran hoe sagale kaam ||3||
anik baar naanak balihaaraa ||
safal dharasan gobi(n)dh hamaaraa ||4||79||148||
gauRee mahalaa panjavaa ||
koT bighan hire khin maeh ||
har har kathaa saadhasa(n)g sunaeh ||1||
peevat raam ras a(n)mirat gun jaas ||
jap har charan miTee khudh taas ||1|| rahaau ||
sarab kaliaan sukh sahaj nidhaan ||
jaa kai ridhai vaseh bhagavaan ||2||