ਗਉੜੀ ਮਹਲਾ ੫ ॥
ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥੧॥
ਰਾਮੁ ਰਮੈ ਸੋਈ ਰਾਮਾਣਾ ॥ ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥
ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥ ਜਮ ਪੁਰਿ ਬਾਧਾ ਚੋਟਾ ਖਾਵੈ ॥੨॥
ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥
ਅੰਤਰਿ ਸਾਚਿ ਨਾਮਿ ਰਸਿ ਰਾਤਾ ॥ ਨਾਨਕ ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥
ਗਉੜੀ ਮਹਲਾ ੫ ॥
ਰਾਮ ਰੰਗੁ ਕਦੇ ਉਤਰਿ ਨ ਜਾਇ ॥ ਗੁਰੁ ਪੂਰਾ ਜਿਸੁ ਦੇਇ ਬੁਝਾਇ ॥੧॥
ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥ ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥
ਸੰਤਹ ਸੰਗਿ ਬੈਸਿ ਗੁਨ ਗਾਇ ॥ ਤਾ ਕਾ ਰੰਗੁ ਨ ਉਤਰੈ ਜਾਇ ॥੨॥
ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥ ਆਨ ਰੰਗ ਫੀਕੇ ਸਭ ਮਾਇਆ ॥੩॥
ਗੁਰਿ ਰੰਗੇ ਸੇ ਭਏ ਨਿਹਾਲ ॥ ਕਹੁ ਨਾਨਕ ਗੁਰ ਭਏ ਹੈ ਦਇਆਲ ॥੪॥੭੨॥੧੪੧॥
ਗਉੜੀ ਮਹਲਾ ੫ ॥
ਸਿਮਰਤ ਸੁਆਮੀ ਕਿਲਵਿਖ ਨਾਸੇ ॥ ਸੂਖ ਸਹਜ ਆਨੰਦ ਨਿਵਾਸੇ ॥੧॥
ਰਾਮ ਜਨਾ ਕਉ ਰਾਮ ਭਰੋਸਾ ॥ ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥
ਸਾਧਸੰਗਿ ਕਛੁ ਭਉ ਨ ਭਰਾਤੀ ॥ ਗੁਣ ਗੋਪਾਲ ਗਾਈਅਹਿ ਦਿਨੁ ਰਾਤੀ ॥੨॥
ਕਰਿ ਕਿਰਪਾ ਪ੍ਰਭ ਬੰਧਨ ਛੋਟ ॥ ਚਰਣ ਕਮਲ ਕੀ ਦੀਨੀ ਓਟ ॥੩॥
ਕਹੁ ਨਾਨਕ ਮਨਿ ਭਈ ਪਰਤੀਤਿ ॥ ਨਿਰਮਲ ਜਸੁ ਪੀਵਹਿ ਜਨ ਨੀਤਿ ॥੪॥੭੩॥੧੪੨॥
ਗਉੜੀ ਮਹਲਾ ੫ ॥
ਹਰਿ ਚਰਣੀ ਜਾ ਕਾ ਮਨੁ ਲਾਗਾ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥੧॥
ਹਰਿ ਧਨ ਕੋ ਵਾਪਾਰੀ ਪੂਰਾ ॥ ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥
ਜਾ ਕਉ ਭਏ ਕ੍ਰਿਪਾਲ ਗੁਸਾਈ ॥ ਸੇ ਜਨ ਲਾਗੇ ਗੁਰ ਕੀ ਪਾਈ ॥੨॥
ਸੂਖ ਸਹਜ ਸਾਂਤਿ ਆਨੰਦਾ ॥ ਜਪਿ ਜਪਿ ਜੀਵੇ ਪਰਮਾਨੰਦਾ ॥੩॥
ਨਾਮ ਰਾਸਿ ਸਾਧ ਸੰਗਿ ਖਾਟੀ ॥ ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥
ਗਉੜੀ ਮਹਲਾ ੫ ॥
ਹਰਿ ਸਿਮਰਤ ਸਭਿ ਮਿਟਹਿ ਕਲੇਸ ॥ ਚਰਣ ਕਮਲ ਮਨ ਮਹਿ ਪਰਵੇਸ ॥੧॥
ਉਚਰਹੁ ਰਾਮ ਨਾਮੁ ਲਖ ਬਾਰੀ ॥ ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ ਰਹਾਉ ॥
ਸੂਖ ਸਹਜ ਰਸ ਮਹਾ ਅਨੰਦਾ ॥ ਜਪਿ ਜਪਿ ਜੀਵੇ ਪਰਮਾਨੰਦਾ ॥੨॥
ਕਾਮ ਕ੍ਰੋਧ ਲੋਭ ਮਦ ਖੋਏ ॥ ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥੩॥
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਨਾਨਕ ਦੀਜੈ ਸਾਧ ਰਵਾਲਾ ॥੪॥੭੫॥੧੪੪॥
gauRee mahalaa panjavaa ||
karai dhuhakaram dhikhaavai hor ||
raam kee dharageh baadhaa chor ||1||
raam ramai soiee raamaanaa ||
jal thal maheeal ek samaanaa ||1|| rahaau ||
a(n)tar bikh mukh a(n)mrit sunaavai ||
jam pur baadhaa choTaa khaavai ||2||
anik paRadhe meh kamaavai vikaar ||
khin meh pragaT hoh sa(n)saar ||3||
a(n)tar saach naam ras raataa ||
naanak tis kirapaal bidhaataa ||4||71||140||
gauRee mahalaa panjavaa ||
raam ra(n)g kadhe utar na jai ||
gur pooraa jis dhei bujhai ||1||
har ra(n)g raataa so man saachaa ||
laal ra(n)g pooran purakh bidhaataa ||1|| rahaau ||
sa(n)teh sa(n)g bais gun gai ||
taa kaa ra(n)g na utarai jai ||2||
bin har simaran sukh nahee paiaa ||
aan ra(n)g feeke sabh maiaa ||3||
gur ra(n)ge se bhe nihaal ||
kahu naanak gur bhe hai dhiaal ||4||72||141||
gauRee mahalaa panjavaa ||
simarat suaamee kilavikh naase ||
sookh sahaj aana(n)dh nivaase ||1||
raam janaa kau raam bharosaa ||
naam japat sabh miTio a(n)dhesaa ||1|| rahaau ||
saadhasa(n)g kachh bhau na bharaatee ||
gun gopaal gaie’eeh dhin raatee ||2||
kar kirapaa prabh ba(n)dhan chhoT ||
charan kamal kee dheenee oT ||3||
kahu naanak man bhiee parateet || niramal jas peeveh jan neet ||4||73||142||
gauRee mahalaa panjavaa ||
har charanee jaa kaa man laagaa ||
dhookh dharadh bhram taa kaa bhaagaa ||1||
har dhan ko vaapaaree pooraa ||
jiseh nivaaje so jan sooraa ||1|| rahaau ||
jaa kau bhe kirapaal gusaiee ||
se jan laage gur kee paiee ||2||
sookh sahaj saa(n)t aana(n)dhaa ||
jap jap jeeve paramaana(n)dhaa ||3||
naam raas saadh sa(n)g khaaTee ||
kahu naanak prabh apadhaa kaaTee ||4||74||143||
gauRee mahalaa panjavaa ||
har simarat sabh miTeh kales ||
charan kamal man meh paraves ||1||
aucharahu raam naam lakh baaree ||
a(n)mirat ras peevahu prabh piaaree ||1|| rahaau ||
sookh sahaj ras mahaa ana(n)dhaa ||
jap jap jeeve paramaana(n)dhaa ||2||
kaam karodh lobh madh khoe ||
saadh kai sa(n)g kilabikh sabh dhoe ||3||
kar kirapaa prabh dheen dhiaalaa ||
naanak dheejai saadh ravaalaa ||4||75||144||