Sri Guru Granth Sahib

ਅੰਗ ੧੫੫

ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥ ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥ ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥ ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥
ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥ ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥ ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥
ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥ ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥ ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥
ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥ ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥
ਸੁਣਿ ਮੂਰਖ ਮੰਨ ਅਜਾਣਾ ॥ ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥ ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥
ਗਉੜੀ ਚੇਤੀ ਮਹਲਾ ੧ ॥
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥
ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥ ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥ ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥ ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥
ਗਉੜੀ ਚੇਤੀ ਮਹਲਾ ੧ ॥
ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥ ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥
ਜੋਗ ਜੁਗਤਿ ਇਵ ਪਾਵਸਿਤਾ ॥ ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥
ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥ ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥
ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥

Ang 155

hau tudh aakhaa meree kaiaa too(n) sun sikh hamaaree ||
ni(n)dhaa chi(n)dhaa kareh paraiee jhooThee laitabaaree ||
vel paraiee joheh jeeaRe kareh choree buriaaree ||
ha(n)s chaliaa too(n) pichhai rahe’eeh chhuTaR hoie’eeh naaree ||2||
too(n) kaiaa rahe’eeh supana(n)tar tudh kiaa karam kamaiaa ||
kar choree mai jaa kichh leeaa taa man bhalaa bhaiaa ||
halat na sobhaa palat na ddoiee ahilaa janam gavaiaa ||3||
hau kharee dhuhelee hoiee baabaa naanak meree baat na puchhai koiee ||1|| rahaau ||
taajee turakee suinaa rupaa kapaR kere bhaaraa ||
kis hee naal na chale naanak jhaR jhaR pe gavaaraa ||
koojaa mevaa mai sabh kichh chaakhiaa ik a(n)mrit naam tumaaraa ||4||
dhe dhe neev dhivaal usaaree bhasama(n)dhar kee dderee ||
sa(n)che sa(n)ch na dheiee kis hee a(n)dh jaanai sabh meree ||
soin la(n)kaa soin maaRee sa(n)pai kisai na keree ||5||
sun moorakh ma(n)n ajaanaa ||
hog tisai kaa bhaanaa ||1|| rahaau ||
saahu hamaaraa Thaakur bhaaraa ham tis ke vanajaare ||
jeeau pi(n)dd sabh raas tisai kee maar aape jeevaale ||6||1||13||
gauRee chetee mahalaa pehilaa ||
avar pa(n)ch ham ek janaa kiau raakhau ghar baar manaa ||
maareh looTeh neet neet kis aagai karee pukaar janaa ||1||
sree raam naamaa uchar manaa ||
aagai jam dhal bikham ghanaa ||1|| rahaau ||
ausaar maRolee raakhai dhuaaraa bheetar baiThee saa dhanaa ||
a(n)mirat kel kare nit kaaman avar luTen su pa(n)ch janaa ||2||
ddaeh maRolee looTiaa dhehuraa saa dhan pakaRee ek janaa ||
jam dda(n)ddaa gal sa(n)gal paRiaa bhaag ge se pa(n)ch janaa ||3||
kaaman loRai suinaa rupaa mitr luRen su khaadhaataa ||
naanak paap kare tin kaaran jaasee jamapur baadhaataa ||4||2||14||
gauRee chetee mahalaa pehilaa ||
mu(n)dhraa te ghaT bheetar mu(n)dhraa kaa(n)iaa keejai khi(n)thaataa ||
pa(n)ch chele vas keejeh raaval ih man keejai dda(n)ddaataa ||1||
jog jugat iv paavasitaa ||
ek sabadh dhoojaa hor naasat ka(n)dh mool man laavasitaa ||1|| rahaau ||
moo(n)dd mu(n)ddaiaai je gur paieeaai ham gur keenee ga(n)gaataa ||
tirabhavan taaranahaar suaamee ek na chetas a(n)dhaataa ||2||
kar paTa(n)b galee man laavas sa(n)saa mool na jaavasitaa ||