ਗਉੜੀ ਮਹਲਾ ੧ ॥
ਕਿਰਤੁ ਪਇਆ ਨਹ ਮੇਟੈ ਕੋਇ ॥ ਕਿਆ ਜਾਣਾ ਕਿਆ ਆਗੈ ਹੋਇ ॥ ਜੋ ਤਿਸੁ ਭਾਣਾ ਸੋਈ ਹੂਆ ॥ ਅਵਰੁ ਨ ਕਰਣੈ ਵਾਲਾ ਦੂਆ ॥੧॥
ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥ ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥
ਤੂ ਏਵਡੁ ਦਾਤਾ ਦੇਵਣਹਾਰੁ ॥ ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥ ਕੀਆ ਗਰਬੁ ਨ ਆਵੈ ਰਾਸਿ ॥ ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥
ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥ ਜਿਉ ਭਾਵੀ ਤਿਉ ਨਾਮੁ ਜਪਾਇ ॥ ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥ ਗੁਰਮਤਿ ਦੇਇ ਭਰੋਸੈ ਤੇਰੈ ॥੩॥
ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ ਗੁਰ ਬਚਨੀ ਸਚੁ ਸਬਦਿ ਪਛਾਤਾ ॥ ਤੇਰਾ ਤਾਣੁ ਨਾਮ ਕੀ ਵਡਿਆਈ ॥ ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥
ਗਉੜੀ ਮਹਲਾ ੧ ॥
ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥ ਅਨ ਭੈ ਵਿਸਰੇ ਨਾਮਿ ਸਮਾਇਆ ॥੧॥
ਕਿਆ ਡਰੀਐ ਡਰੁ ਡਰਹਿ ਸਮਾਨਾ ॥ ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥
ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥ ਸਹਜਿ ਸੁਭਾਇ ਮਿਲੇ ਸਾਬਾਸਿ ॥੨॥
ਜਾਹਿ ਸਵਾਰੈ ਸਾਝ ਬਿਆਲ ॥ ਇਤ ਉਤ ਮਨਮੁਖ ਬਾਧੇ ਕਾਲ ॥੩॥
ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥ ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥
ਗਉੜੀ ਮਹਲਾ ੧ ॥
ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥ ਚਾਰੇ ਬੇਦ ਕਥਹਿ ਆਕਾਰੁ ॥ ਤੀਨਿ ਅਵਸਥਾ ਕਹਹਿ ਵਖਿਆਨੁ ॥ ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥
ਰਾਮ ਭਗਤਿ ਗੁਰ ਸੇਵਾ ਤਰਣਾ ॥ ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥
ਚਾਰਿ ਪਦਾਰਥ ਕਹੈ ਸਭੁ ਕੋਈ ॥ ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥ ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥ ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥
ਜਾ ਕੈ ਹਿਰਦੈ ਵਸਿਆ ਹਰਿ ਸੋਈ ॥ ਗੁਰਮੁਖਿ ਭਗਤਿ ਪਰਾਪਤਿ ਹੋਈ ॥ ਹਰਿ ਕੀ ਭਗਤਿ ਮੁਕਤਿ ਆਨੰਦੁ ॥ ਗੁਰਮਤਿ ਪਾਏ ਪਰਮਾਨੰਦੁ ॥੩॥
ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥ ਆਸਾ ਮਾਹਿ ਨਿਰਾਸੁ ਬੁਝਾਇਆ ॥ ਦੀਨਾ ਨਾਥੁ ਸਰਬ ਸੁਖਦਾਤਾ ॥ ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥
ਗਉੜੀ ਚੇਤੀ ਮਹਲਾ ੧ ॥
ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥ ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥ ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥
ਸੁਣਿ ਸੁਣਿ ਸਿਖ ਹਮਾਰੀ ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥
gauRee mahalaa pehilaa ||
kirat piaa neh meTai koi ||
kiaa jaanaa kiaa aagai hoi ||
jo tis bhaanaa soiee hooaa ||
avar na karanai vaalaa dhooaa ||1||
naa jaanaa karam kevadd teree dhaat ||
karam dharam tere naam kee jaat ||1|| rahaau ||
too evadd dhaataa dhevanahaar ||
toT naahee tudh bhagat bha(n)ddaar ||
keeaa garab na aavai raas ||
jeeau pi(n)dd sabh terai paas ||2||
too maar jeevaaleh bakhas milai ||
jiau bhaavee tiau naam japai ||
too(n) dhaanaa beenaa saachaa sir merai ||
gurmat dhei bharosai terai ||3||
tan meh mail naahee man raataa ||
gur bachanee sach sabadh pachhaataa ||
teraa taan naam kee vaddiaaiee ||
naanak rahanaa bhagat saranaiee ||4||10||
gauRee mahalaa pehilaa ||
jin akath kahaiaa apio peeaaiaa ||
an bhai visare naam samaiaa ||1||
kiaa ddareeaai ddar ddareh samaanaa ||
poore gur kai sabadh pachhaanaa ||1|| rahaau ||
jis nar raam ridhai har raas || sahaj subhai mile saabaas ||2||
jaeh savaarai saajh biaal ||
eit ut manmukh baadhe kaal ||3||
ahinis raam ridhai se poore ||
naanak raam mile bhram dhoore ||4||11||
gauRee mahalaa pehilaa ||
janam marai trai gun hitakaar ||
chaare bedh katheh aakaar ||
teen avasathaa kaheh vakhiaan ||
tureeaavasathaa satigur te har jaan ||1||
raam bhagat gur sevaa taranaa ||
baahuR janam na hoi hai maranaa ||1|| rahaau ||
chaar padhaarath kahai sabh koiee ||
si(n)mirat saasat pa(n)ddit mukh soiee ||
bin gur arath beechaar na paiaa ||
mukat padhaarath bhagat har paiaa ||2||
jaa kai hiradhai vasiaa har soiee ||
gurmukh bhagat paraapat hoiee ||
har kee bhagat mukat aana(n)dh ||
gurmat paae paramaana(n)dh ||3||
jin paiaa gur dhekh dhikhaiaa ||
aasaa maeh niraas bujhaiaa ||
dheenaa naath sarab sukhadhaataa ||
naanak har charanee man raataa ||4||12||
gauRee chetee mahalaa pehilaa ||
a(n)mirat kaiaa rahai sukhaalee baajee ih sa(n)saaro ||
lab lobh much kooR kamaaveh bahut uThaaveh bhaaro ||
too(n) kaiaa mai ruladhee dhekhee jiau dhar upar chhaaro ||1||
sun sun sikh hamaaree ||
sukirat keetaa rahasee mere jeeaRe bahuR na aavai vaaree ||1|| rahaau ||