ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥
ਮਃ ੧ ॥
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥
ਮਃ ੧ ॥
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥
ਮਃ ੧ ॥
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥ ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥ ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥
ਪਵੜੀ ॥
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥ ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥ ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥ ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥ ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥ ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥ ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥ ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥
ਮਃ ੧ ਸਲੋਕੁ ॥
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ ਰਾਜਿ ਰੰਗੁ ਮਾਲਿ ਰੰਗੁ ॥ ਰੰਗਿ ਰਤਾ ਨਚੈ ਨੰਗੁ ॥ ਨਾਨਕ ਠਗਿਆ ਮੁਠਾ ਜਾਇ ॥ ਵਿਣੁ ਨਾਵੈ ਪਤਿ ਗਇਆ ਗਵਾਇ ॥੧॥
ਮਃ ੧ ॥
ਕਿਆ ਖਾਧੈ ਕਿਆ ਪੈਧੈ ਹੋਇ ॥ ਜਾ ਮਨਿ ਨਾਹੀ ਸਚਾ ਸੋਇ ॥ ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥ ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥ ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥
ਪਵੜੀ ॥
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ਮਹੁਰਾ ਹੋਵੈ ਹਥਿ ਮਰੀਐ ਚਖੀਐ ॥ ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥ ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥ ਤਬਲਬਾਜ ਬੀਚਾਰ ਸਬਦਿ ਸੁਣਾਇਆ ॥ ਇਕਿ ਹੋਏ ਅਸਵਾਰ ਇਕਨਾ ਸਾਖਤੀ ॥ ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥
ਸਲੋਕੁ ਮਃ ੧ ॥
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥ ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥ ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥ ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥
ਮਃ ੧ ॥
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥
parabat suinaa rupaa hovai heere laal jaRaau ||
bhee too(n)hai saalaahanaa aakhan lahai na chaau ||1||
mahalaa pehilaa ||
bhaar aThaareh mevaa hovai garuRaa hoi suaau ||
cha(n)dh sooraj dhui firadhe rakhe’eeh nihachal hovai thaau ||
bhee too(n)hai saalaahanaa aakhan lahai na chaau ||2||
mahalaa pehilaa ||
je dhehai dhukh laieeaai paap gareh dhui raahu ||
rat peene raaje sirai upar rakhe’eeh evai jaapai bhaau ||
bhee too(n)hai saalaahanaa aakhan lahai na chaau ||3||
mahalaa pehilaa ||
agee paalaa kapaR hovai khaanaa hovai vaau ||
suragai dheeaa mohaneeaa isatareeaa hovan naanak sabho jaau ||
bhee toohai saalaahanaa aakhan lahai na chaau ||4||
pavaRee ||
badhafailee gaibaanaa khasam na jaaniee ||
so kaheeaai dhevaanaa aap na pachhaaniee ||
kaleh buree sa(n)saar vaadhe khapeeaai ||
vin naavai vekaar bharame pacheeaai ||
raeh dhovai ik jaanai soiee sijhasee ||
kufar goa kufaraanai piaa dhajhasee ||
sabh dhuneeaa subahaan sach samaieeaai ||
sijhai dhar dheevaan aap gavaieeaai ||9||
mahalaa pehilaa salok ||
so jeeviaa jis man vasiaa soi ||
naanak avar na jeevai koi ||
je jeevai pat lathee jai ||
sabh haraam jetaa kichh khai ||
raaj ra(n)g maal ra(n)g || ra(n)g rataa nachai na(n)g ||
naanak Thagiaa muThaa jai ||
vin naavai pat giaa gavai ||1||
mahalaa pehilaa ||
kiaa khaadhai kiaa paidhai hoi ||
jaa man naahee sachaa soi ||
kiaa mevaa kiaa ghiau guR miThaa kiaa maidhaa kiaa maas ||
kiaa kapaR kiaa sej sukhaalee keejeh bhog bilaas ||
kiaa lasakar kiaa neb khavaasee aavai mahalee vaas ||
naanak sache naam vin sabhe Tol vinaas ||2||
pavaRee ||
jaatee dhai kiaa hath sach parakheeaai ||
mahuraa hovai hath mareeaai chakheeaai ||
sache kee sirakaar jug jug jaaneeaai ||
hukam ma(n)ne siradhaar dhar dheebaaneeaai ||
furamaanee hai kaar khasam paThaiaa ||
tabalabaaj beechaar sabadh sunaiaa ||
eik hoe asavaar ikanaa saakhatee ||
eikanee badhe bhaar ikanaa taakhatee ||10||
salok mahalaa pehilaa ||
jaa pakaa taa kaTiaa rahee su palar vaaR ||
san keesaaraa chithiaa kan liaa tan jhaaR ||
dhui puR chakee joR kai peesan aai bahiTh ||
jo dhar rahe su ubare naanak ajab ddiTh ||1||
mahalaa pehilaa ||
vekh j miThaa kaTiaa kaT kuT badhaa pai ||