Sri Guru Granth Sahib

ਅੰਗ ੧੩੬੧

ਪ੍ਰੀਤਮ ਭਗਵਾਨ ਅਚੁਤ ॥ ਨਾਨਕ ਸੰਸਾਰ ਸਾਗਰ ਤਾਰਣਹ ॥੧੪॥
ਮਰਣੰ ਬਿਸਰਣੰ ਗੋਬਿੰਦਹ ॥ ਜੀਵਣੰ ਹਰਿ ਨਾਮ ਧੵਾਵਣਹ ॥ ਲਭਣੰ ਸਾਧ ਸੰਗੇਣ ॥ ਨਾਨਕ ਹਰਿ ਪੂਰਬਿ ਲਿਖਣਹ ॥੧੫॥
ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥ ਬੵਾਧਿ ਉਪਾੜਣ ਸੰਤੰ ॥ ਨਾਨਕ ਲਬਧ ਕਰਮਣਹ ॥੧੬॥
ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥ ਤਥ ਲਗਣੰ ਪ੍ਰੇਮ ਨਾਨਕ ॥ ਪਰਸਾਦੰ ਗੁਰ ਦਰਸਨਹ ॥੧੭॥
ਚਰਣਾਰਬਿੰਦ ਮਨ ਬਿਧੵੰ ॥ ਸਿਧੵੰ ਸਰਬ ਕੁਸਲਣਹ ॥ ਗਾਥਾ ਗਾਵੰਤਿ ਨਾਨਕ ਭਬੵੰ ਪਰਾ ਪੂਰਬਣਹ ॥੧੮॥
ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥ ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭੵਤੇ ॥੧੯॥
ਬੇਦ ਪੁਰਾਣ ਸਾਸਤ੍ਰ ਬੀਚਾਰੰ ॥ ਏਕੰਕਾਰ ਨਾਮ ਉਰ ਧਾਰੰ ॥ ਕੁਲਹ ਸਮੂਹ ਸਗਲ ਉਧਾਰੰ ॥ ਬਡਭਾਗੀ ਨਾਨਕ ਕੋ ਤਾਰੰ ॥੨੦॥
ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥ ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥
ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ ॥ ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖੵਣਃ ॥੨੨॥
ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥ ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥
ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥ ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ ॥੨੪॥
ਫੁਨਹੇ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥ ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥ ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥ ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ ॥ ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥ ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥੨॥
ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥ ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥ ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥ ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥੩॥
ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ ॥ ਤਿਸੁ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ ॥ ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ॥ ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ ॥੪॥

Ang 1361

preetam bhagavaan achut ||
naanak sa(n)saar saagar taaraneh ||14||
marana(n) bisarana(n) gobi(n)dheh ||
jeevana(n) har naam dhayeaavaneh ||
labhana(n) saadh sa(n)gen ||
naanak har poorab likhaneh ||15||
dhasan bihoon bhuya(n)ga(n) ma(n)tra(n) gaaruRee nivaara(n) ||
bayeaadh upaaRan sa(n)ta(n) ||
naanak labadh karamaneh ||16||
jath kath ramana(n) sarana(n) sarabatr jeeaneh ||
tath lagana(n) prem naanak ||
parasaadha(n) gur dharasaneh ||17||
charanaarabi(n)dh man bidhaye(n) ||
sidhaye(n) sarab kusalaneh ||
gaathaa gaava(n)t naanak bhabaye(n) paraa poorabaneh ||18||
subh bachan ramana(n) gavana(n) saadh sa(n)gen udharaneh || sa(n)saar saagara(n) naanak punarap janam na labhayete ||19||
bedh puraan saasatr beechaara(n) ||
eka(n)kaar naam ur dhaara(n) ||
kuleh samooh sagal udhaara(n) ||
baddabhaagee naanak ko taara(n) ||20||
simarana(n) gobi(n)dh naama(n) udharana(n) kul samoohaneh ||
labadhia(n) saadh sa(n)gen naanak vaddabhaagee bheTa(n)t dharasaneh ||21||
sarab dhokh para(n)tiaagee sarab dharam dhiraRa(n)tan: ||
labadhen saadh sa(n)gen naanak masatak likhayen: ||22||
hoyo hai hova(n)to haran bharan sa(n)pooran: ||
saadhoo satam jaano naanak preet kaarana(n) ||23||
sukhen bain ratana(n) rachana(n) kasu(n)bh ra(n)gan: ||
rog sog bioga(n) naanak sukh na supaneh ||24||
funahe mahalaa panjavaa
ikOankaar satigur prasaadh ||
haath kala(n)m aga(n)m masatak lekhaavatee ||
aurajh rahio sabh sa(n)g anoop roopaavatee ||
ausatat kahan na jai mukhahu tuhaareeaa ||
mohee dhekh dharas naanak balihaareeaa ||1||
sa(n)t sabhaa meh bais k keerat mai kahaa(n) ||
arapee sabh seegaar eh jeeau sabh dhivaa ||
aas piaasee sej su ka(n)t vichhaieeaai ||
harihaa(n) masatak hovai bhaag ta saajan paieeaai ||2||
sakhee kaajal haar ta(n)bol sabhai kichh saajiaa ||
soleh ke’ee seegaar k a(n)jan paajiaa ||
je ghar aavai ka(n)t ta sabh kichh paieeaai ||
harihaa(n) ka(n)tai baajh seegaar sabh birathaa jaieeaai ||3||
jis ghar vasiaa ka(n)t saa vaddabhaagane ||
tis baniaa habh seegaar saiee sohaagane ||
hau sutee hoi achi(n)t man aas puraieeaa ||
harihaa(n) jaa ghar aaiaa ka(n)t ta sabh kichh paieeaa ||4||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us