Sri Guru Granth Sahib

ਅੰਗ ੧੩੫੯

ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ ॥ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥੫੩॥
ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ ॥ ਲਬਧੵੰ ਸੰਤ ਸੰਗੇਣ ਨਾਨਕ ਸ੍ਵਛ ਮਾਰਗ ਹਰਿ ਭਗਤਣਹ ॥੫੪॥
ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ ॥ ਸਾਗਰੰ ਲੰਘੰਤਿ ਪਿੰਗੰ ਤਮ ਪਰਗਾਸ ਅੰਧਕਹ ॥ ਸਾਧ ਸੰਗੇਣਿ ਸਿਮਰੰਤਿ ਗੋਬਿੰਦ ਸਰਣਿ ਨਾਨਕ ਹਰਿ ਹਰਿ ਹਰੇ ॥੫੫॥
ਤਿਲਕ ਹੀਣੰ ਜਥਾ ਬਿਪ੍ਰਾ ਅਮਰ ਹੀਣੰ ਜਥਾ ਰਾਜਨਹ ॥ ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸ੍ਨਵਹ ॥੫੬॥
ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥ ਅਸ੍ਚਰਜ ਰੂਪੰ ਰਹੰਤ ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ ॥੫੭॥
ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥ ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ ਪੰਚ ਤਸਕਰਹ ॥ ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖੵਣ ਕਠਿਨਹ ॥ ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ ॥ ਭਜੁ ਸਾਧਸੰਗਿ ਗੋੁਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ ॥੫੮॥
ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲੵੰ ਰੋਗ ਖੰਡਣਹ ॥ ਸਾਧ ਸੰਗੇਣਿ ਗੁਣ ਰਮਤ ਨਾਨਕ ਸਰਣਿ ਪੂਰਨ ਪਰਮੇਸੁਰਹ ॥੫੯॥
ਸਿਆਮਲੰ ਮਧੁਰ ਮਾਨੁਖੵੰ ਰਿਦਯੰ ਭੂਮਿ ਵੈਰਣਹ ॥ ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ ॥੬੦॥
ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ॥ ਛਿਜੰਤ ਮਹਾ ਸੁੰਦਰੀ ਕਾਂਇਆ ਕਾਲ ਕੰਨਿਆ ਗ੍ਰਾਸਤੇ ॥ ਰਚੰਤਿ ਪੁਰਖਹ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ ॥ ਭ੍ਰਮੰਤਿ ਭ੍ਰਮੰਤਿ ਬਹੁ ਜਨਮ ਹਾਰਿਓ ਸਰਣਿ ਨਾਨਕ ਕਰੁਣਾ ਮਯਹ ॥੬੧॥
ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥ ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ ॥ ਗੋਬਿੰਦ ਦਾਮੋਦਰ ਮਾਧਵੇ ॥੬੨॥
ਗਰਬੰਤਿ ਨਾਰੀ ਮਦੋਨ ਮਤੰ ॥ ਬਲਵੰਤ ਬਲਾਤ ਕਾਰਣਹ ॥ ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥ ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ ॥ ਨਾਨਕ ਅਨਿਕ ਬਾਰ ਨਮੋ ਨਮਹ ॥੬੩॥
ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ ॥ ਬੂਡੰ ਤ ਤਰੀਅੰ ਊਣੰ ਤ ਭਰੀਅੰ ॥ ਅੰਧਕਾਰ ਕੋਟਿ ਸੂਰ ਉਜਾਰੰ ॥ ਬਿਨਵੰਤਿ ਨਾਨਕ ਹਰਿ ਗੁਰ ਦਯਾਰੰ ॥੬੪॥

Ang 1359

jen kalaa maat garabh pratipaala(n) neh chhedha(n)t jaThar roganeh ||
ten kalaa asatha(n)bha(n) sarovara(n) naanak neh chhija(n)t tara(n)g toyaneh ||53||
gusaa(n)iee garisaT roopen simarana(n) sarabatr jeevaneh ||
labadhaye(n) sa(n)t sa(n)gen naanak savaichh maarag har bhagataneh ||54||
masaka(n) bhagana(n)t saila(n) karadhama(n) tara(n)t papeelakeh ||
saagara(n) la(n)gha(n)t pi(n)ga(n) tam paragaas a(n)dhakeh ||
saadh sa(n)gen simara(n)t gobi(n)dh saran naanak har har hare ||55||
tilak heena(n) jathaa bipraa amar heena(n) jathaa raajaneh ||
aavadh heena(n) jathaa sooraa naanak dharam heena(n) tathaa baisanaveh ||56||
n sa(n)kha(n) na chakara(n) na gadhaa na siaama(n) ||
ascharaj roopa(n) raha(n)t janama(n) ||
net net katha(n)t bedhaa ||
uooch mooch apaar gobi(n)dheh ||
basa(n)t saadh ridhaya(n) achut bujha(n)t naanak baddabhaage’eeh ||57||
audhiaan basana(n) sa(n)saara(n) sanaba(n)dhee savaiaan siaal khareh ||
bikham sathaan man moh madhira(n) mahaa(n) asaadh pa(n)ch tasakareh ||
heet moh bhai bharam bhramana(n) aha(n) faa(n)s teekhayen kaThineh ||
paavak toa asaadh ghora(n) agam teer neh la(n)ghaneh ||
bhaj saadhasa(n)g guopaal naanak har charan saran udharan kirapaa ||58||
kirapaa kara(n)t gobi(n)dh gopaaleh sagalaye(n) rog kha(n)ddaneh ||
saadh sa(n)gen gun ramat naanak saran pooran paramesureh ||59||
siaamala(n) madhur maanukhaye(n) ridhaya(n) bhoom vairaneh ||
niva(n)t hova(n)t mithiaa chetana(n) sa(n)t savaijaneh ||60||
achet mooRaa na jaana(n)t ghaTa(n)t saasaa nit prate ||
chhija(n)t mahaa su(n)dharee kaa(n)iaa kaal ka(n)niaa graasate ||
racha(n)t purakheh kuTa(n)b leelaa anit aasaa bikhiaa binodh ||
bhrama(n)t bhrama(n)t bahu janam haario saran naanak karunaa mayeh ||61||
he jihabe he rasage madhur pria tuya(n) ||
sat hata(n) param baadha(n) avarat etheh sudh achharaneh ||
gobi(n)dh dhaamodhar maadhave ||62||
garaba(n)t naaree madhon mata(n) ||
balava(n)t balaat kaaraneh ||
charan kamal neh bhaja(n)t tiran samaan dhirag janamaneh ||
he papeelakaa grasaTe gobi(n)dh simaran tuya(n) dhane ||
naanak anik baar namo nameh ||63||
tirana(n) ta mera(n) sahaka(n) ta hareea(n) ||
boodda(n) ta tareea(n) uoona(n) ta bhareea(n) ||
a(n)dhakaar koT soor ujaara(n) ||
binava(n)t naanak har gur dhayaara(n) ||64||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us