Sri Guru Granth Sahib

ਅੰਗ ੧੨੦੮

ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥
ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥ ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥
ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥ ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥
ਸਾਰਗ ਮਹਲਾ ੫ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਮਨ ਕਹਾ ਲੁਭਾਈਐ ਆਨ ਕਉ ॥ ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥
ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥ ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥
ਸਾਰਗ ਮਹਲਾ ੫ ॥
ਮਨ ਸਦਾ ਮੰਗਲ ਗੋਬਿੰਦ ਗਾਇ ॥ ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥
ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥ ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥੧॥
ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥
ਸਾਰਗ ਮਹਲਾ ੫ ॥
ਹਰਿ ਜਨ ਸਗਲ ਉਧਾਰੇ ਸੰਗ ਕੇ ॥ ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥
ਮਾਰਗਿ ਚਲੇ ਤਿਨੑੀ ਸੁਖੁ ਪਾਇਆ ਜਿਨੑ ਸਿਉ ਗੋਸਟਿ ਸੇ ਤਰੇ ॥ ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥
ਜਿਨੑ ਕੇ ਭਾਗ ਬਡੇ ਹੈ ਭਾਈ ਤਿਨੑ ਸਾਧੂ ਸੰਗਿ ਮੁਖ ਜੁਰੇ ॥ ਤਿਨੑ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥
ਸਾਰਗ ਮਹਲਾ ੫ ॥
ਹਰਿ ਜਨ ਰਾਮ ਰਾਮ ਰਾਮ ਧਿਆਂਏ ॥ ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥
ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ ॥ ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ ॥੧॥
ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ ॥ ਕਹੁ ਨਾਨਕ ਪਾਈਐ ਵਡਭਾਗੀਂ ਮਨ ਤਨ ਹੋਇ ਬਿਗਾਸਾ ॥੨॥੪॥੨੩॥

Ang 1208

sagal padhaarath simaran jaa kai aaTh pahar mere man jaap ||1|| rahaau ||
a(n)mirat naam suaamee teraa jo peevai tis hee tirapataas ||
janam janam ke kilabikh naaseh aagai dharageh hoi khalaas ||1||
saran tumaaree aaio karate paarabraham pooran abinaas ||
kar kirapaa tere charan dhiaavau naanak man tan dharas piaas ||2||5||19||
saarag mahalaa panjavaa ghar teejaa
ikOankaar satigur prasaadh ||
man kahaa lubhaieeaai aan kau ||
e’eet uoot prabh sadhaa sahaiee jeea sa(n)g tere kaam kau ||1|| rahaau ||
a(n)mirat naam pria preet manohar ihai aghaavan paa(n)n kau ||
akaal moorat hai saadh sa(n)tan kee Thaahar neekee dhiaan kau ||1||
baanee ma(n)tr mahaa purakhan kee maneh utaaran maa(n)n kau ||
khoj lahio naanak sukh thaanaa(n) har naamaa bisraam kau ||2||1||20||
saarag mahalaa panjavaa ||
man sadhaa ma(n)gal gobi(n)dh gai ||
rog sog tere miTeh sagal agh nimakh heeaai har naam dhiaai ||1|| rahaau ||
chhodd siaanap bahu chaturaiee saadhoo saranee jai pai ||
jau hoi kirapaal dheen dhukh bha(n)jan jam te hovai dharam rai ||1||
ekas bin naahee ko dhoojaa aan na beeo lavai lai ||
maat pitaa bhaiee naanak ko sukhadhaataa har praan sai ||2||2||21||
saarag mahalaa panjavaa ||
har jan sagal udhaare sa(n)g ke ||
bhe puneet pavitr man janam janam ke dhukh hare ||1|| rahaau ||
maarag chale tin(h)ee sukh paiaa jin(h) siau gosaT se tare ||
booddat ghor a(n)dh koop meh te saadhoo sa(n)g paar pare ||1||
jin(h) ke bhaag badde hai bhaiee tin(h) saadhoo sa(n)g mukh jure ||
tin(h) kee dhoor baa(n)chhai nit naanak prabh meraa kirapaa kare ||2||3||22||
saarag mahalaa panjavaa ||
har jan raam raam raam dhiaa(n)e ||
ek palak sukh saadh samaagam koT baiku(n)Theh paa(n)e ||1|| rahaau ||
dhulabh dheh jap hot puneetaa jam kee traas nivaarai ||
mahaa patit ke paatik utareh har naamaa ur dhaarai ||1||
jo jo sunai raam jas niramal taa kaa janam maran dhukh naasaa ||
kahu naanak paieeaai vaddabhaaga(n)ee man tan hoi bigaasaa ||2||4||23||