Sri Guru Granth Sahib

ਅੰਗ ੧੨੦੭

ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥ ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥੧॥
ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥ ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥੨॥
ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥ ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥੩॥
ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥ ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥੪॥੧॥੧੫॥
ਸਾਰਗ ਮਹਲਾ ੫ ॥
ਰੇ ਮੂੜ੍ਹ੍ਹੇ ਤੂ ਕਿਉ ਸਿਮਰਤ ਅਬ ਨਾਹੀ ॥ ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥
ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥ ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥
ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥ ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥
ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥ ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥
ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥ ਕਹੁ ਨਾਨਕ ਤਿਨੑ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥
ਸਾਰਗ ਮਹਲਾ ੫ ॥
ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥ ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥
ਜੀਅ ਹੀਂਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥ ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥
ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈਂ ॥ ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥
ਸਾਰਗ ਮਹਲਾ ੫ ॥
ਉਆ ਅਉਸਰ ਕੈ ਹਉ ਬਲਿ ਜਾਈ ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥
ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥
ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
ਸਾਰਗ ਮਹਲਾ ੫ ॥
ਮਨੋਰਥ ਪੂਰੇ ਸਤਿਗੁਰ ਆਪਿ ॥

Ang 1207

chitavan chitavau pria preet bairaagee kadh paavau har dharasaiee ||
jatan karau ih man nahee dheerai kouoo hai re sa(n)t milaiee ||1||
jap tap sa(n)jam pu(n)n sabh homau tis arapau sabh sukh jaa(n)iee ||
ek nimakh pria dharas dhikhaavai tis sa(n)tan kai bal jaa(n)iee ||2||
karau nihoraa bahut benatee sevau dhin rainaiee ||
maan abhimaan hau sagal tiaagau jo pria baat sunaiee ||3||
dhekh charitr bhiee hau bisaman gur satigur purakh milaiee ||
prabh ra(n)g dhiaal moh gireh meh paiaa jan naanak tapat bujhaiee ||4||1||15||
saarag mahalaa panjavaa ||
re mooR(h)e too kiau simarat ab naahee ||
narak ghor meh uradh tap karataa nimakh nimakh gun gaa(n)hee ||1|| rahaau ||
anik janam bhramatau hee aaio maanas janam dhulabhaahee ||
garabh jon chhodd jau nikasio tau laago an Thaa(n)hee ||1||
kareh buraiee Thagaiee dhin rain nihafal karam kamaahee ||
kan naahee tuh gaahan laage dhai dhai dhukh paa(n)hee ||2||
mithiaa sa(n)g kooR lapaTaio urajh pario kusamaa(n)hee ||
dharam rai jab pakaras bavare tau kaal mukhaa uTh jaahee ||3||
so miliaa jo prabhoo milaiaa jis masatak lekh likhaa(n)hee ||
kahu naanak tin(h) jan balihaaree jo alip rahe man maa(n)hee ||4||2||16||
saarag mahalaa panjavaa ||
kiau jeevan preetam bin maiee ||
jaa ke bichhurat hot mritakaa gireh meh rahan na paiee ||1|| rahaau ||
jeea ha(n)eea praan ko dhaataa jaa kai sa(n)g suhaiee ||
karahu kirapaa sa(n)tahu moh apunee prabh ma(n)gal gun gaiee ||1||
charan sa(n)tan ke maathe mere uoopar nainahu dhoor baa(n)chhaae(n)ee ||
jeh prasaadh mileeaai prabh naanak bal bal taa kai hau jaiee ||2||3||17||
saarag mahalaa panjavaa ||
auaa aausar kai hau bal jaiee ||
aaTh pahar apanaa prabh simaran vaddabhaagee har paa(n)iee ||1|| rahaau ||
bhalo kabeer dhaas dhaasan ko uootam sain jan naiee ||
uooch te uooch naamadheau samadharasee ravidhaas Thaakur ban aaiee ||1||
jeeau pi(n)dd tan dhan saadhan kaa ih man sa(n)t renaiee ||
sa(n)t prataap bharam sabh naase naanak mile gusaiee ||2||4||18||
saarag mahalaa panjavaa ||
manorath poore satigur aap ||