ਬਸੰਤੁ ਮਹਲਾ ੫ ਘਰੁ ੧ ਦੁਤੁਕੇ
ੴ ਸਤਿਗੁਰ ਪ੍ਰਸਾਦਿ ॥
ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ ਭੇਟੇ ਗੋਬਿੰਦ ॥੧॥
ਆਜੁ ਹਮਾਰੈ ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ਤੁਮ੍ਹ੍ਹ ਬੇਅੰਤ ॥੧॥ ਰਹਾਉ ॥
ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥
ਮਨੁ ਤਨੁ ਮਉਲਿਓ ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥ ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥੩॥
ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥ ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥
ਬਸੰਤੁ ਮਹਲਾ ੫ ॥
ਹਟਵਾਣੀ ਧਨ ਮਾਲ ਹਾਟੁ ਕੀਤੁ ॥ ਜੂਆਰੀ ਜੂਏ ਮਾਹਿ ਚੀਤੁ ॥ ਅਮਲੀ ਜੀਵੈ ਅਮਲੁ ਖਾਇ ॥ ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥੧॥
ਅਪਨੈ ਰੰਗਿ ਸਭੁ ਕੋ ਰਚੈ ॥ ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥੧॥ ਰਹਾਉ ॥
ਮੇਘ ਸਮੈ ਮੋਰ ਨਿਰਤਿਕਾਰ ॥ ਚੰਦ ਦੇਖਿ ਬਿਗਸਹਿ ਕਉਲਾਰ ॥ ਮਾਤਾ ਬਾਰਿਕ ਦੇਖਿ ਅਨੰਦ ॥ ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥੨॥
ਸਿੰਘ ਰੁਚੈ ਸਦ ਭੋਜਨੁ ਮਾਸ ॥ ਰਣੁ ਦੇਖਿ ਸੂਰੇ ਚਿਤ ਉਲਾਸ ॥ ਕਿਰਪਨ ਕਉ ਅਤਿ ਧਨ ਪਿਆਰੁ ॥ ਹਰਿ ਜਨ ਕਉ ਹਰਿ ਹਰਿ ਆਧਾਰੁ ॥੩॥
ਸਰਬ ਰੰਗ ਇਕ ਰੰਗ ਮਾਹਿ ॥ ਸਰਬ ਸੁਖਾ ਸੁਖ ਹਰਿ ਕੈ ਨਾਇ ॥ ਤਿਸਹਿ ਪਰਾਪਤਿ ਇਹੁ ਨਿਧਾਨੁ ॥ ਨਾਨਕ ਗੁਰੁ ਜਿਸੁ ਕਰੇ ਦਾਨੁ ॥੪॥੨॥
ਬਸੰਤੁ ਮਹਲਾ ੫ ॥
ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥ ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥ ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥ ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥
ਗ੍ਰਿਹਿ ਤਾ ਕੇ ਬਸੰਤੁ ਗਨੀ ॥ ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥
ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥ ਗਿਆਨੁ ਕਮਾਈਐ ਪੂਛਿ ਜਨਾਂ ॥ ਸੋ ਤਪਸੀ ਜਿਸੁ ਸਾਧਸੰਗੁ ॥ ਸਦ ਧਿਆਨੀ ਜਿਸੁ ਗੁਰਹਿ ਰੰਗੁ ॥੨॥
ਸੇ ਨਿਰਭਉ ਜਿਨੑ ਭਉ ਪਇਆ ॥ ਸੋ ਸੁਖੀਆ ਜਿਸੁ ਭ੍ਰਮੁ ਗਇਆ ॥ ਸੋ ਇਕਾਂਤੀ ਜਿਸੁ ਰਿਦਾ ਥਾਇ ॥ ਸੋਈ ਨਿਹਚਲੁ ਸਾਚ ਠਾਇ ॥੩॥
ਏਕਾ ਖੋਜੈ ਏਕ ਪ੍ਰੀਤਿ ॥ ਦਰਸਨ ਪਰਸਨ ਹੀਤ ਚੀਤਿ ॥ ਹਰਿ ਰੰਗ ਰੰਗਾ ਸਹਜਿ ਮਾਣੁ ॥ ਨਾਨਕ ਦਾਸ ਤਿਸੁ ਜਨ ਕੁਰਬਾਣੁ ॥੪॥੩॥
basa(n)t mahalaa panjavaa ghar pehilaa dhutuke
ikOankaar satigur prasaadh ||
gur sevau kar namasakaar ||
aaj hamaarai ma(n)galachaar ||
aaj hamaarai mahaa ana(n)dh ||
chi(n)t lathee bheTe gobi(n)dh ||1||
aaj hamaarai gireh basa(n)t ||
gun gaae prabh tum(h) bea(n)t ||1|| rahaau ||
aaj hamaarai bane faag ||
prabh sa(n)gee mil khelan laag ||
holee keenee sa(n)t sev ||
ra(n)g laagaa at laal dhev ||2||
man tan maulio at anoop ||
sookai naahee chhaav dhoop ||
sagalee rootee hariaa hoi ||
sadh basa(n)t gur mile dhev ||3||
birakh jamio hai paarajaat ||
fool lage fal ratan bhaa(n)t ||
tirapat aghaane har guneh gai ||
jan naanak har har har dhiaai ||4||1||
basa(n)t mahalaa panjavaa ||
haTavaanee dhan maal haaT keet ||
jooaaree jooe maeh cheet ||
amalee jeevai amal khai ||
tiau har jan jeevai har dhiaai ||1||
apanai ra(n)g sabh ko rachai ||
jit prabh laiaa tit tit lagai ||1|| rahaau ||
megh samai mor niratikaar ||
cha(n)dh dhekh bigaseh kaulaar ||
maataa baarik dhekh ana(n)dh ||
tiau har jan jeeveh jap gobi(n)dh ||2||
si(n)gh ruchai sadh bhojan maas ||
ran dhekh soore chit ulaas ||
kirapan kau at dhan piaar ||
har jan kau har har aadhaar ||3||
sarab ra(n)g ik ra(n)g maeh ||
sarab sukhaa sukh har kai nai ||
tiseh paraapat ih nidhaan ||
naanak gur jis kare dhaan ||4||2||
basa(n)t mahalaa panjavaa ||
tis basa(n)t jis prabh kirapaal ||
tis basa(n)t jis gur dhiaal ||
ma(n)gal tis kai jis ek kaam ||
tis sadh basa(n)t jis ridhai naam ||1||
gireh taa ke basa(n)t ganee ||
jaa kai keeratan har dhunee ||1|| rahaau ||
preet paarabraham maul manaa ||
giaan kamaieeaai poochh janaa(n) ||
so tapasee jis saadhasa(n)g ||
sadh dhiaanee jis gureh ra(n)g ||2||
se nirabhau jin(h) bhau piaa ||
so sukheeaa jis bhram giaa ||
so ikaa(n)tee jis ridhaa thai ||
soiee nihachal saach Thai ||3||
ekaa khojai ek preet ||
dharasan parasan heet cheet ||
har ra(n)g ra(n)gaa sahaj maan ||
naanak dhaas tis jan kurabaan ||4||3||