Sri Guru Granth Sahib

ਅੰਗ ੧੧੭੮

ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥
ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥ ਜਨਮ ਮਰਣ ਦੋਊ ਦੁਖ ਭਾਗੇ ॥੩॥
ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥ ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥
ਬਸੰਤੁ ਹਿੰਡੋਲ ਮਹਲਾ ੪ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥ ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥੧॥
ਮਾਧੋ ਸਾਧੂ ਜਨ ਦੇਹੁ ਮਿਲਾਇ ॥ ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥
ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥ ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥੨॥
ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥ ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥੩॥
ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥ ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥
ਬਸੰਤੁ ਮਹਲਾ ੪ ਹਿੰਡੋਲ ॥
ਤੁਮ੍ਹ੍ਹ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ ॥ ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ ॥੧॥
ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ ॥ ਜਨਮ ਜਨਮ ਕੇ ਕਿਲਵਿਖ ਮਲੁ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥
ਤੁਮ੍ਹ੍ਹਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ ॥ ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥
ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥ ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨੑ ਹਰਿ ਧਾਰਿਓ ਹਰਿ ਉਰਛੇ ॥੩॥
ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥ ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ ॥੪॥੨॥੪॥
ਬਸੰਤੁ ਹਿੰਡੋਲ ਮਹਲਾ ੪ ॥
ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥ ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥੧॥
ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥ ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥

Ang 1178

kaal dhait sa(n)ghaare jam pur ge ||2||
gurmukh har har har liv laage ||
janam maran dhouoo dhukh bhaage ||3||
bhagat janaa kau har kirapaa dhaaree ||
gur naanak tuThaa miliaa banavaaree ||4||2||
basa(n)t hi(n)ddol mahalaa chauthhaa ghar doojaa
ikOankaar satigur prasaadh ||
raam naam ratan koThaRee gaR ma(n)dhar ek lukaanee ||
satigur milai ta khojeeaai mil jotee jot samaanee ||1||
maadho saadhoo jan dheh milai ||
dhekhat dharas paap sabh naaseh pavitr param padh pai ||1|| rahaau ||
pa(n)ch chor mil laage nagareeaa raam naam dhan hiriaa ||
gurmat khoj pare tab pakare dhan saabat raas ubariaa ||2||
paakha(n)dd bharam upaav kar thaake ridh a(n)tar maiaa maiaa ||
saadhoo purakh purakhapat paiaa agiaan a(n)dher gavaiaa ||3||
jaga(n)naath jagadhees gusaiee kar kirapaa saadh milaavai ||
naanak saa(n)t hovai man a(n)tar nit hiradhai har gun gaavai ||4||1||3||
basa(n)t mahalaa chauthhaa hi(n)ddol ||
tum(h) vadd purakh vadd agam gusaiee ham keere kiram tumanachhe ||
har dheen dhiaal karahu prabh kirapaa gur satigur charan ham banachhe ||1||
gobi(n)dh jeeau satasa(n)gat mel kar kirapachhe ||
janam janam ke kilavikh mal bhariaa mil sa(n)gat kar prabh hanachhe ||1|| rahaau ||
tum(h)raa jan jaat avijaataa har japio patit paveechhe ||
har keeo sagal bhavan te uoopar har sobhaa har prabh dhinachhe ||2||
jaat ajaat koiee prabh dhiaavai sabh poore maanas tinachhe ||
se dha(n)n vadde vadd poore har jan jin(h) har dhaario har urachhe ||3||
ham ddee(n)dde ddeem bahut at bhaaree har dhaar kirapaa prabh milachhe ||
jan naanak gur paiaa har tooThe ham ke’ee patit paveechhe ||4||2||4||
basa(n)t hi(n)ddol mahalaa chauthhaa ||
meraa ik khin manooaa reh na sakai nit har har naam ras geedhe ||
jiau baarik rasak pario than maataa than kaadde bilal bileedhe ||1||
gobi(n)dh jeeau mere man tan naam har beedhe ||
vaddai bhaag gur satigur paiaa vich kaiaa nagar har seedhe ||1|| rahaau ||