Sri Guru Granth Sahib

ਅੰਗ ੧੧੪੧

ਰੋਗ ਬੰਧ ਰਹਨੁ ਰਤੀ ਨ ਪਾਵੈ ॥ ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥
ਪਾਰਬ੍ਰਹਮਿ ਜਿਸੁ ਕੀਨੀ ਦਇਆ ॥ ਬਾਹ ਪਕੜਿ ਰੋਗਹੁ ਕਢਿ ਲਇਆ ॥ ਤੂਟੇ ਬੰਧਨ ਸਾਧਸੰਗੁ ਪਾਇਆ ॥ ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥
ਭੈਰਉ ਮਹਲਾ ੫ ॥
ਚੀਤਿ ਆਵੈ ਤਾਂ ਮਹਾ ਅਨੰਦ ॥ ਚੀਤਿ ਆਵੈ ਤਾਂ ਸਭਿ ਦੁਖ ਭੰਜ ॥ ਚੀਤਿ ਆਵੈ ਤਾਂ ਸਰਧਾ ਪੂਰੀ ॥ ਚੀਤਿ ਆਵੈ ਤਾਂ ਕਬਹਿ ਨ ਝੂਰੀ ॥੧॥
ਅੰਤਰਿ ਰਾਮ ਰਾਇ ਪ੍ਰਗਟੇ ਆਇ ॥ ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥
ਚੀਤਿ ਆਵੈ ਤਾਂ ਸਰਬ ਕੋ ਰਾਜਾ ॥ ਚੀਤਿ ਆਵੈ ਤਾਂ ਪੂਰੇ ਕਾਜਾ ॥ ਚੀਤਿ ਆਵੈ ਤਾਂ ਰੰਗਿ ਗੁਲਾਲ ॥ ਚੀਤਿ ਆਵੈ ਤਾਂ ਸਦਾ ਨਿਹਾਲ ॥੨॥
ਚੀਤਿ ਆਵੈ ਤਾਂ ਸਦ ਧਨਵੰਤਾ ॥ ਚੀਤਿ ਆਵੈ ਤਾਂ ਸਦ ਨਿਭਰੰਤਾ ॥ ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥ ਚੀਤਿ ਆਵੈ ਤਾਂ ਚੂਕੀ ਕਾਣੇ ॥੩॥
ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥ ਚੀਤਿ ਆਵੈ ਤਾਂ ਸੁੰਨਿ ਸਮਾਇਆ ॥ ਚੀਤਿ ਆਵੈ ਸਦ ਕੀਰਤਨੁ ਕਰਤਾ ॥ ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥
ਭੈਰਉ ਮਹਲਾ ੫ ॥
ਬਾਪੁ ਹਮਾਰਾ ਸਦ ਚਰੰਜੀਵੀ ॥ ਭਾਈ ਹਮਾਰੇ ਸਦ ਹੀ ਜੀਵੀ ॥ ਮੀਤ ਹਮਾਰੇ ਸਦਾ ਅਬਿਨਾਸੀ ॥ ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥
ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥ ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥
ਮੰਦਰ ਮੇਰੇ ਸਭ ਤੇ ਊਚੇ ॥ ਦੇਸ ਮੇਰੇ ਬੇਅੰਤ ਅਪੂਛੇ ॥ ਰਾਜੁ ਹਮਾਰਾ ਸਦ ਹੀ ਨਿਹਚਲੁ ॥ ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥
ਸੋਭਾ ਮੇਰੀ ਸਭ ਜੁਗ ਅੰਤਰਿ ॥ ਬਾਜ ਹਮਾਰੀ ਥਾਨ ਥਨੰਤਰਿ ॥ ਕੀਰਤਿ ਹਮਰੀ ਘਰਿ ਘਰਿ ਹੋਈ ॥ ਭਗਤਿ ਹਮਾਰੀ ਸਭਨੀ ਲੋਈ ॥੩॥
ਪਿਤਾ ਹਮਾਰੇ ਪ੍ਰਗਟੇ ਮਾਝ ॥ ਪਿਤਾ ਪੂਤ ਰਲਿ ਕੀਨੀ ਸਾਂਝ ॥ ਕਹੁ ਨਾਨਕ ਜਉ ਪਿਤਾ ਪਤੀਨੇ ॥ ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥
ਭੈਰਉ ਮਹਲਾ ੫ ॥
ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥ ਹਮ ਅਪਰਾਧੀ ਤੁਮ੍ਹ੍ਹ ਬਖਸਾਤੇ ॥ ਜਿਸੁ ਪਾਪੀ ਕਉ ਮਿਲੈ ਨ ਢੋਈ ॥ ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥
ਸੁਖੁ ਪਾਇਆ ਸਤਿਗੁਰੂ ਮਨਾਇ ॥ ਸਭ ਫਲ ਪਾਏ ਗੁਰੂ ਧਿਆਇ ॥੧॥ ਰਹਾਉ ॥
ਪਾਰਬ੍ਰਹਮ ਸਤਿਗੁਰ ਆਦੇਸੁ ॥ ਮਨੁ ਤਨੁ ਤੇਰਾ ਸਭੁ ਤੇਰਾ ਦੇਸੁ ॥ ਚੂਕਾ ਪੜਦਾ ਤਾਂ ਨਦਰੀ ਆਇਆ ॥ ਖਸਮੁ ਤੂਹੈ ਸਭਨਾ ਕੇ ਰਾਇਆ ॥੨॥
ਤਿਸੁ ਭਾਣਾ ਸੂਕੇ ਕਾਸਟ ਹਰਿਆ ॥ ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥ ਤਿਸੁ ਭਾਣਾ ਤਾਂ ਸਭਿ ਫਲ ਪਾਏ ॥ ਚਿੰਤ ਗਈ ਲਗਿ ਸਤਿਗੁਰ ਪਾਏ ॥੩॥

Ang 1141

rog ba(n)dh rahan ratee na paavai ||
bin satigur rog kateh na jaavai ||3||
paarabraham jis keenee dhiaa ||
baeh pakaR rogahu kadd liaa ||
tooTe ba(n)dhan saadhasa(n)g paiaa ||
kahu naanak gur rog miTaiaa ||4||7||20||
bhairau mahalaa panjavaa ||
cheet aavai taa(n) mahaa ana(n)dh ||
cheet aavai taa(n) sabh dhukh bha(n)j ||
cheet aavai taa(n) saradhaa pooree ||
cheet aavai taa(n) kabeh na jhooree ||1||
a(n)tar raam rai pragaTe aai ||
gur poorai dheeo ra(n)g lai ||1|| rahaau ||
cheet aavai taa(n) sarab ko raajaa ||
cheet aavai taa(n) poore kaajaa ||
cheet aavai taa(n) ra(n)g gulaal ||
cheet aavai taa(n) sadhaa nihaal ||2||
cheet aavai taa(n) sadh dhanava(n)taa ||
cheet aavai taa(n) sadh nibhara(n)taa ||
cheet aavai taa(n) sabh ra(n)g maane ||
cheet aavai taa(n) chookee kaane ||3||
cheet aavai taa(n) sahaj ghar paiaa ||
cheet aavai taa(n) su(n)n samaiaa ||
cheet aavai sadh keeratan karataa ||
man maaniaa naanak bhagava(n)taa ||4||8||21||
bhairau mahalaa panjavaa ||
baap hamaaraa sadh chara(n)jeevee ||
bhaiee hamaare sadh hee jeevee ||
meet hamaare sadhaa abinaasee ||
kuTa(n)b hamaaraa nij ghar vaasee ||1||
ham sukh paiaa taa(n) sabheh suhele ||
gur poorai pitaa sa(n)g mele ||1|| rahaau ||
ma(n)dhar mere sabh te uooche ||
dhes mere bea(n)t apoochhe ||
raaj hamaaraa sadh hee nihachal ||
maal hamaaraa akhooT abechal ||2||
sobhaa meree sabh jug a(n)tar ||
baaj hamaaree thaan thana(n)tar ||
keerat hamaree ghar ghar hoiee ||
bhagat hamaaree sabhanee loiee ||3||
pitaa hamaare pragaTe maajh ||
pitaa poot ral keenee saa(n)jh ||
kahu naanak jau pitaa pateene ||
pitaa poot ekai ra(n)g leene ||4||9||22||
bhairau mahalaa panjavaa ||
niravair purakh satigur prabh dhaate ||
ham aparaadhee tum(h) bakhasaate ||
jis paapee kau milai na ddoiee ||
saran aavai taa(n) niramal hoiee ||1||
sukh paiaa satiguroo manai ||
sabh fal paae guroo dhiaai ||1|| rahaau ||
paarabraham satigur aadhes ||
man tan teraa sabh teraa dhes ||
chookaa paRadhaa taa(n) nadharee aaiaa ||
khasam toohai sabhanaa ke raiaa ||2||
tis bhaanaa sooke kaasaT hariaa ||
tis bhaanaa taa(n) thal sir sariaa ||
tis bhaanaa taa(n) sabh fal paae ||
chi(n)t giee lag satigur paae ||3||