Sri Guru Granth Sahib

ਅੰਗ ੧੧੪੦

ਤਿਸੁ ਜਨ ਕੇ ਸਭਿ ਕਾਜ ਸਵਾਰਿ ॥ ਤਿਸ ਕਾ ਰਾਖਾ ਏਕੋ ਸੋਇ ॥ ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥
ਭੈਰਉ ਮਹਲਾ ੫ ॥
ਤਉ ਕੜੀਐ ਜੇ ਹੋਵੈ ਬਾਹਰਿ ॥ ਤਉ ਕੜੀਐ ਜੇ ਵਿਸਰੈ ਨਰਹਰਿ ॥ ਤਉ ਕੜੀਐ ਜੇ ਦੂਜਾ ਭਾਏ ॥ ਕਿਆ ਕੜੀਐ ਜਾਂ ਰਹਿਆ ਸਮਾਏ ॥੧॥
ਮਾਇਆ ਮੋਹਿ ਕੜੇ ਕੜਿ ਪਚਿਆ ॥ ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥
ਤਉ ਕੜੀਐ ਜੇ ਦੂਜਾ ਕਰਤਾ ॥ ਤਉ ਕੜੀਐ ਜੇ ਅਨਿਆਇ ਕੋ ਮਰਤਾ ॥ ਤਉ ਕੜੀਐ ਜੇ ਕਿਛੁ ਜਾਣੈ ਨਾਹੀ ॥ ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥
ਤਉ ਕੜੀਐ ਜੇ ਕਿਛੁ ਹੋਇ ਧਿਙਾਣੈ ॥ ਤਉ ਕੜੀਐ ਜੇ ਭੂਲਿ ਰੰਞਾਣੈ ॥ ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥ ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥੩॥
ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥ ਜਿਉ ਭਾਵੈ ਤਿਉ ਕਰਹਿ ਨਿਬੇਰਾ ॥ ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥ ਰਾਖਹੁ ਪੈਜ ਨਾਨਕ ਸਰਣਾਇ ॥੪॥੫॥੧੮॥
ਭੈਰਉ ਮਹਲਾ ੫ ॥
ਬਿਨੁ ਬਾਜੇ ਕੈਸੋ ਨਿਰਤਿਕਾਰੀ ॥ ਬਿਨੁ ਕੰਠੈ ਕੈਸੇ ਗਾਵਨਹਾਰੀ ॥ ਜੀਲ ਬਿਨਾ ਕੈਸੇ ਬਜੈ ਰਬਾਬ ॥ ਨਾਮ ਬਿਨਾ ਬਿਰਥੇ ਸਭਿ ਕਾਜ ॥੧॥
ਨਾਮ ਬਿਨਾ ਕਹਹੁ ਕੋ ਤਰਿਆ ॥ ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥
ਬਿਨੁ ਜਿਹਵਾ ਕਹਾ ਕੋ ਬਕਤਾ ॥ ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥ ਬਿਨੁ ਨੇਤ੍ਰਾ ਕਹਾ ਕੋ ਪੇਖੈ ॥ ਨਾਮ ਬਿਨਾ ਨਰੁ ਕਹੀ ਨ ਲੇਖੈ ॥੨॥
ਬਿਨੁ ਬਿਦਿਆ ਕਹਾ ਕੋਈ ਪੰਡਿਤ ॥ ਬਿਨੁ ਅਮਰੈ ਕੈਸੇ ਰਾਜ ਮੰਡਿਤ ॥ ਬਿਨੁ ਬੂਝੇ ਕਹਾ ਮਨੁ ਠਹਰਾਨਾ ॥ ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥
ਬਿਨੁ ਬੈਰਾਗ ਕਹਾ ਬੈਰਾਗੀ ॥ ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥ ਬਿਨੁ ਬਸਿ ਪੰਚ ਕਹਾ ਮਨ ਚੂਰੇ ॥ ਨਾਮ ਬਿਨਾ ਸਦ ਸਦ ਹੀ ਝੂਰੇ ॥੪॥
ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥ ਬਿਨੁ ਪੇਖੇ ਕਹੁ ਕੈਸੋ ਧਿਆਨੁ ॥ ਬਿਨੁ ਭੈ ਕਥਨੀ ਸਰਬ ਬਿਕਾਰ ॥ ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥
ਭੈਰਉ ਮਹਲਾ ੫ ॥
ਹਉਮੈ ਰੋਗੁ ਮਾਨੁਖ ਕਉ ਦੀਨਾ ॥ ਕਾਮ ਰੋਗਿ ਮੈਗਲੁ ਬਸਿ ਲੀਨਾ ॥ ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥ ਨਾਦ ਰੋਗਿ ਖਪਿ ਗਏ ਕੁਰੰਗਾ ॥੧॥
ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥ ਬਾਸਨ ਰੋਗਿ ਭਵਰੁ ਬਿਨਸਾਨੋ ॥ ਹੇਤ ਰੋਗ ਕਾ ਸਗਲ ਸੰਸਾਰਾ ॥ ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥੨॥
ਰੋਗੇ ਮਰਤਾ ਰੋਗੇ ਜਨਮੈ ॥ ਰੋਗੇ ਫਿਰਿ ਫਿਰਿ ਜੋਨੀ ਭਰਮੈ ॥

Ang 1140

tis jan ke sabh kaaj savaar ||
tis kaa raakhaa eko soi ||
jan naanak apaR na saakai koi ||4||4||17||
bhairau mahalaa panjavaa ||
tau kaReeaai je hovai baahar ||
tau kaReeaai je visarai narahar ||
tau kaReeaai je dhoojaa bhaae ||
kiaa kaReeaai jaa(n) rahiaa samaae ||1||
maiaa moh kaRe kaR pachiaa ||
bin naavai bhram bhram bhram khapiaa ||1|| rahaau ||
tau kaReeaai je dhoojaa karataa ||
tau kaReeaai je aniaai ko marataa ||
tau kaReeaai je kichh jaanai naahee ||
kiaa kaReeaai jaa(n) bharapoor samaahee ||2||
tau kaReeaai je kichh hoi dhin(g)aanai ||
tau kaReeaai je bhool ra(n)n(j)aanai ||
gur kahiaa jo hoi sabh prabh te ||
tab kaaRaa chhodd achi(n)t ham sote ||3||
prabh toohai Thaakur sabh ko teraa ||
jiau bhaavai tiau kareh niberaa ||
dhuteeaa naasat ik rahiaa samai ||
raakhahu paij naanak saranai ||4||5||18||
bhairau mahalaa panjavaa ||
bin baaje kaiso niratikaaree ||
bin ka(n)Thai kaise gaavanahaaree ||
jeel binaa kaise bajai rabaab ||
naam binaa birathe sabh kaaj ||1||
naam binaa kahahu ko tariaa ||
bin satigur kaise paar pariaa ||1|| rahaau ||
bin jihavaa kahaa ko bakataa ||
bin sravanaa kahaa ko sunataa ||
bin netraa kahaa ko pekhai ||
naam binaa nar kahee na lekhai ||2||
bin bidhiaa kahaa koiee pa(n)ddit ||
bin amarai kaise raaj ma(n)ddit ||
bin boojhe kahaa man Thaharaanaa ||
naam binaa sabh jag bauraanaa ||3||
bin bairaag kahaa bairaagee ||
bin hau tiaag kahaa kouoo tiaagee ||
bin bas pa(n)ch kahaa man choore ||
naam binaa sadh sadh hee jhoore ||4||
bin gur dheekhiaa kaise giaan ||
bin pekhe kahu kaiso dhiaan ||
bin bhai kathanee sarab bikaar ||
kahu naanak dhar kaa beechaar ||5||6||19||
bhairau mahalaa panjavaa ||
haumai rog maanukh kau dheenaa ||
kaam rog maigal bas leenaa ||
dhirasaT rog pach mue pata(n)gaa ||
naadh rog khap ge kura(n)gaa ||1||
jo jo dheesai so so rogee ||
rog rahit meraa satigur jogee ||1|| rahaau ||
jihavaa rog meen grasiaano ||
baasan rog bhavar binasaano ||
het rog kaa sagal sa(n)saaraa ||
tirabidh rog meh badhe bikaaraa ||2||
roge marataa roge janamai ||
roge fir fir jonee bharamai ||