Sri Guru Granth Sahib

ਅੰਗ ੧੧੩੭

ਖਟੁ ਸਾਸਤ੍ਰ ਮੂਰਖੈ ਸੁਨਾਇਆ ॥ ਜੈਸੇ ਦਹ ਦਿਸ ਪਵਨੁ ਝੁਲਾਇਆ ॥੩॥
ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ ॥ ਤਿਉ ਸਾਕਤ ਤੇ ਕੋ ਨ ਬਰਾਸਾਇਆ ॥੪॥
ਤਿਤ ਹੀ ਲਾਗਾ ਜਿਤੁ ਕੋ ਲਾਇਆ ॥ ਕਹੁ ਨਾਨਕ ਪ੍ਰਭਿ ਬਣਤ ਬਣਾਇਆ ॥੫॥੫॥
ਭੈਰਉ ਮਹਲਾ ੫ ॥
ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥ ਜਿਨਹਿ ਉਪਾਏ ਤਿਸ ਕਉ ਪੀਰ ॥੧॥
ਗੁਰੁ ਗੋਬਿੰਦੁ ਜੀਅ ਕੈ ਕਾਮ ॥ ਹਲਤਿ ਪਲਤਿ ਜਾ ਕੀ ਸਦ ਛਾਮ ॥੧॥ ਰਹਾਉ ॥
ਪ੍ਰਭੁ ਆਰਾਧਨ ਨਿਰਮਲ ਰੀਤਿ ॥ ਸਾਧਸੰਗਿ ਬਿਨਸੀ ਬਿਪਰੀਤਿ ॥੨॥
ਮੀਤ ਹੀਤ ਧਨੁ ਨਹ ਪਾਰਣਾ ॥ ਧੰਨਿ ਧੰਨਿ ਮੇਰੇ ਨਾਰਾਇਣਾ ॥੩॥
ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਏਕ ਬਿਨਾ ਦੂਜਾ ਨਹੀ ਜਾਣੀ ॥੪॥੬॥
ਭੈਰਉ ਮਹਲਾ ੫ ॥
ਆਗੈ ਦਯੁ ਪਾਛੈ ਨਾਰਾਇਣ ॥ ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥੧॥
ਪ੍ਰਭੂ ਹਮਾਰੈ ਸਾਸਤ੍ਰ ਸਉਣ ॥ ਸੂਖ ਸਹਜ ਆਨੰਦ ਗ੍ਰਿਹ ਭਉਣ ॥੧॥ ਰਹਾਉ ॥
ਰਸਨਾ ਨਾਮੁ ਕਰਨ ਸੁਣਿ ਜੀਵੇ ॥ ਪ੍ਰਭੁ ਸਿਮਰਿ ਸਿਮਰਿ ਅਮਰ ਥਿਰੁ ਥੀਵੇ ॥੨॥
ਜਨਮ ਜਨਮ ਕੇ ਦੂਖ ਨਿਵਾਰੇ ॥ ਅਨਹਦ ਸਬਦ ਵਜੇ ਦਰਬਾਰੇ ॥੩॥
ਕਰਿ ਕਿਰਪਾ ਪ੍ਰਭਿ ਲੀਏ ਮਿਲਾਏ ॥ ਨਾਨਕ ਪ੍ਰਭ ਸਰਣਾਗਤਿ ਆਏ ॥੪॥੭॥
ਭੈਰਉ ਮਹਲਾ ੫ ॥
ਕੋਟਿ ਮਨੋਰਥ ਆਵਹਿ ਹਾਥ ॥ ਜਮ ਮਾਰਗ ਕੈ ਸੰਗੀ ਪਾਂਥ ॥੧॥
ਗੰਗਾ ਜਲੁ ਗੁਰ ਗੋਬਿੰਦ ਨਾਮ ॥ ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ ॥੧॥ ਰਹਾਉ ॥
ਪੂਜਾ ਜਾਪ ਤਾਪ ਇਸਨਾਨ ॥ ਸਿਮਰਤ ਨਾਮ ਭਏ ਨਿਹਕਾਮ ॥੨॥
ਰਾਜ ਮਾਲ ਸਾਦਨ ਦਰਬਾਰ ॥ ਸਿਮਰਤ ਨਾਮ ਪੂਰਨ ਆਚਾਰ ॥੩॥
ਨਾਨਕ ਦਾਸ ਇਹੁ ਕੀਆ ਬੀਚਾਰੁ ॥ ਬਿਨੁ ਹਰਿ ਨਾਮ ਮਿਥਿਆ ਸਭ ਛਾਰੁ ॥੪॥੮॥
ਭੈਰਉ ਮਹਲਾ ੫ ॥
ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥
ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥ ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥
ਅਪਣਾ ਖਸਮੁ ਜਨਿ ਆਪਿ ਧਿਆਇਆ ॥ ਇਆਣਾ ਪਾਪੀ ਓਹੁ ਆਪਿ ਪਚਾਇਆ ॥੨॥
ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ ॥ ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ ॥੩॥
ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥ ਮਲੇਛੁ ਪਾਪੀ ਪਚਿਆ ਭਇਆ ਨਿਰਾਸੁ ॥੪॥੯॥
ਭੈਰਉ ਮਹਲਾ ੫ ॥
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥
ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥

Ang 1137

khaT saasatr moorakhai sunaiaa ||
jaise dheh dhis pavan jhulaiaa ||3||
bin kan khalahaan jaise gaahan paiaa ||
tiau saakat te ko na baraasaiaa ||4||
tit hee laagaa jit ko laiaa ||
kahu naanak prabh banat banaiaa ||5||5||
bhairau mahalaa panjavaa ||
jeeau praan jin rachio sareer ||
jineh upaae tis kau peer ||1||
gur gobi(n)dh jeea kai kaam ||
halat palat jaa kee sadh chhaam ||1|| rahaau ||
prabh aaraadhan niramal reet ||
saadhasa(n)g binasee bipareet ||2||
meet heet dhan neh paaranaa ||
dha(n)n dha(n)n mere naarainaa ||3||
naanak bolai a(n)mirat baanee ||
ek binaa dhoojaa nahee jaanee ||4||6||
bhairau mahalaa panjavaa ||
aagai dhay paachhai naarain ||
madh bhaag har prem rasain ||1||
prabhoo hamaarai saasatr saun ||
sookh sahaj aana(n)dh gireh bhaun ||1|| rahaau ||
rasanaa naam karan sun jeeve ||
prabh simar simar amar thir theeve ||2||
janam janam ke dhookh nivaare ||
anahadh sabadh vaje dharabaare ||3||
kar kirapaa prabh le’ee milaae ||
naanak prabh saranaagat aae ||4||7||
bhairau mahalaa panjavaa ||
koT manorath aaveh haath ||
jam maarag kai sa(n)gee paa(n)th ||1||
ga(n)gaa jal gur gobi(n)dh naam ||
jo simarai tis kee gat hovai peevat bahuR na jon bhramaam ||1|| rahaau ||
poojaa jaap taap isanaan ||
simarat naam bhe nihakaam ||2||
raaj maal saadhan dharabaar ||
simarat naam pooran aachaar ||3||
naanak dhaas ih keeaa beechaar ||
bin har naam mithiaa sabh chhaar ||4||8||
bhairau mahalaa panjavaa ||
lep na laago til kaa mool ||
dhusaT braahaman mooaa hoi kai sool ||1||
har jan raakhe paarabraham aap ||
paapee mooaa gur parataap ||1|| rahaau ||
apanaa khasam jan aap dhiaaiaa ||
eiaanaa paapee oh aap pachaiaa ||2||
prabh maat pitaa apane dhaas kaa rakhavaalaa ||
ni(n)dhak kaa maathaa ieehaa(n) uoohaa kaalaa ||3||
jan naanak kee paramesar sunee aradhaas ||
malechh paapee pachiaa bhiaa niraas ||4||9||
bhairau mahalaa panjavaa ||
khoob khoob khoob khoob khoob tero naam ||
jhooTh jhooTh jhooTh jhooTh dhunee gumaan ||1|| rahaau ||
nagaj tere ba(n)dhe dheedhaar apaar ||