ਭੈਰਉ ਮਹਲਾ ੫ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥
ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥
ਕਰਿ ਪੰਜੀਰੁ ਖਵਾਇਓ ਚੋਰ ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥
ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥
ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥
ਭੈਰਉ ਮਹਲਾ ੫ ॥
ਊਠਤ ਸੁਖੀਆ ਬੈਠਤ ਸੁਖੀਆ ॥ ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥
ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥
ਸੋਇ ਅਚਿੰਤਾ ਜਾਗਿ ਅਚਿੰਤਾ ॥ ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥
ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥
ਭੈਰਉ ਮਹਲਾ ੫ ॥
ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥
ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥
ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥
ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥
ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥
ਭੈਰਉ ਮਹਲਾ ੫ ॥
ਦਸ ਮਿਰਗੀ ਸਹਜੇ ਬੰਧਿ ਆਨੀ ॥ ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥
ਸੰਤਸੰਗਿ ਲੇ ਚੜਿਓ ਸਿਕਾਰ ॥ ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ ॥
ਆਖੇਰ ਬਿਰਤਿ ਬਾਹਰਿ ਆਇਓ ਧਾਇ ॥ ਅਹੇਰਾ ਪਾਇਓ ਘਰ ਕੈ ਗਾਂਇ ॥੨॥
ਮ੍ਰਿਗ ਪਕਰੇ ਘਰਿ ਆਣੇ ਹਾਟਿ ॥ ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥
ਏਹੁ ਅਹੇਰਾ ਕੀਨੋ ਦਾਨੁ ॥ ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥
ਭੈਰਉ ਮਹਲਾ ੫ ॥
ਜੇ ਸਉ ਲੋਚਿ ਲੋਚਿ ਖਾਵਾਇਆ ॥ ਸਾਕਤ ਹਰਿ ਹਰਿ ਚੀਤਿ ਨ ਆਇਆ ॥੧॥
ਸੰਤ ਜਨਾ ਕੀ ਲੇਹੁ ਮਤੇ ॥ ਸਾਧਸੰਗਿ ਪਾਵਹੁ ਪਰਮ ਗਤੇ ॥੧॥ ਰਹਾਉ ॥
ਪਾਥਰ ਕਉ ਬਹੁ ਨੀਰੁ ਪਵਾਇਆ ॥ ਨਹ ਭੀਗੈ ਅਧਿਕ ਸੂਕਾਇਆ ॥੨॥
bhairau mahalaa panjavaa ghar pehilaa
ikOankaar satigur prasaadh ||
sagalee theet paas ddaar raakhee || asaTam theet govi(n)dh janamaa see ||1||
bharam bhoole nar karat kacharain ||
janam maran te rahat naarain ||1|| rahaau ||
kar pa(n)jeer khavaio chor ||
oh janam na marai re saakat ddor ||2||
sagal paraadh dheh loronee ||
so mukh jalau jit kaheh Thaakur jonee ||3||
janam na marai na aavai na jai ||
naanak kaa prabh rahio samai ||4||1||
bhairau mahalaa panjavaa ||
uooThat sukheeaa baiThat sukheeaa ||
bhau nahee laagai jaa(n) aaise bujheeaa ||1||
raakhaa ek hamaaraa suaamee ||
sagal ghaTaa kaa a(n)tarajaamee ||1|| rahaau ||
soi achi(n)taa jaag achi(n)taa ||
jahaa kahaa(n) prabh too(n) varata(n)taa ||2||
ghar sukh vasiaa baahar sukh paiaa ||
kahu naanak gur ma(n)tr dhiraRaiaa ||3||2||
bhairau mahalaa panjavaa ||
varat na rahau na meh ramadhaanaa ||
tis sevee jo rakhai nidhaanaa ||1||
ek gusaiee alahu meraa ||
hi(n)dhoo turak dhuhaa(n) neberaa ||1|| rahaau ||
haj kaabai jaau na teerath poojaa ||
eko sevee avar na dhoojaa ||2||
poojaa karau na nivaaj gujaarau ||
ek nira(n)kaar le ridhai namasakaarau ||3||
naa ham hi(n)dhoo na musalamaan ||
aleh raam ke pi(n)dd paraan ||4||
kahu kabeer ih keeaa vakhaanaa ||
gur peer mil khudh khasam pachhaanaa ||5||3||
bhairau mahalaa panjavaa ||
dhas miragee sahaje ba(n)dh aanee ||
paa(n)ch mirag bedhe siv kee baanee ||1||
sa(n)tasa(n)g le chaRio sikaar ||
mirag pakare bin ghor hatheeaar ||1|| rahaau ||
aakher birat baahar aaio dhai ||
aheraa paio ghar kai gaa(n)i ||2||
mirag pakare ghar aane haaT ||
chukh chukh le ge baa(n)dde baaT ||3||
eh aheraa keeno dhaan ||
naanak kai ghar keval naam ||4||4||
bhairau mahalaa panjavaa ||
je sau loch loch khaavaiaa ||
saakat har har cheet na aaiaa ||1||
sa(n)t janaa kee leh mate ||
saadhasa(n)g paavahu param gate ||1|| rahaau ||
paathar kau bahu neer pavaiaa ||
neh bheegai adhik sookaiaa ||2||