Sri Guru Granth Sahib

ਅੰਗ ੧੦੮੮

ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥
ਸਲੋਕੁ ਮਃ ੩ ॥
ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥ ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥ ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥ ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥
ਮਃ ੩ ॥
ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥ ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥
ਪਉੜੀ ॥
ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥ ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥ ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥ ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥ ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥
ਸਲੋਕੁ ਮਃ ੧ ॥
ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥ ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥
ਮਃ ੧ ॥
ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥ ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥
ਪਉੜੀ ॥
ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥ ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥ ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥ ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥ ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥
ਸਲੋਕੁ ਮਃ ੩ ॥
ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥ ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥
ਮਃ ੧ ॥
ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥
ਪਉੜੀ ॥
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥ ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥ ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥
ਸਲੋਕੁ ਮਃ ੩ ॥
ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥ ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥
ਮਃ ੩ ॥
ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥ ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥ ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥
ਪਉੜੀ ॥
ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥

Ang 1088

aap karaae kare aap aape har rakhaa ||3||
salok mahalaa teejaa ||
jinaa gur nahee bheTiaa bhai kee naahee bi(n)dh ||
aavan jaavan dhukh ghanaa kadhe na chookai chi(n)dh ||
kaapaR jivai pachhoReeaai ghaRee muhat ghaReeaal ||
naanak sache naam bin sirahu na chukai ja(n)jaal ||1||
mahalaa teejaa ||
tirabhavan ddooddee sajanaa haumai buree jagat ||
naa jhur heeaRe sach chau naanak sacho sach ||2||
pauRee ||
gurmukh aape bakhasion har naam samaane ||
aape bhagatee laion gur sabadh neesaane ||
sanamukh sadhaa sohane sachai dhar jaane ||
aaithai othai mukat hai jin raam pachhaane ||
dha(n)n dha(n)n se jan jin har seviaa tin hau kurabaane ||4||
salok mahalaa pehilaa ||
mahal kuchajee maRavaRee kaalee manahu kasudh ||
je gun hovan taa pir ravai naanak avagun mu(n)dh ||1||
mahalaa pehilaa ||
saach seel sach sa(n)jamee saa pooree paravaar ||
naanak ahinis sadhaa bhalee pir kai het piaar ||2||
pauRee ||
aapanaa aap pachhaaniaa naam nidhaan paiaa ||
kirapaa kar kai aapanee gur sabadh milaiaa ||
gur kee baanee niramalee har ras peeaaiaa ||
har ras jinee chaakhiaa an ras Thaak rahaiaa ||
har ras pee sadhaa tirapat bhe fir tirasanaa bhukh gavaiaa ||5||
salok mahalaa teejaa ||
pir khuse’ee dhan raave’ee dhan ur naam seegaar ||
naanak dhan aagai khaRee sobhaava(n)tee naar ||1||
mahalaa pehilaa ||
sasurai peieeaai ka(n)t kee ka(n)t aga(n)m athaahu ||
naanak dha(n)n suohaaganee jo bhaaveh veparavaeh ||2||
pauRee ||
takhat raajaa so bahai j takhatai laik hoiee ||
jinee sach pachhaaniaa sach raaje seiee ||
eh bhoopat raaje na aakhe’eeh dhoojai bhai dhukh hoiee ||
keetaa kiaa saalaaheeaai jis jaadhe bilam na hoiee ||
nihachal sachaa ek hai gurmukh boojhai su nihachal hoiee ||6||
salok mahalaa teejaa ||
sabhanaa kaa pir ek hai pir bin khaalee naeh ||
naanak se sohaaganee j satigur maeh samaeh ||1||
mahalaa teejaa ||
man ke adhik tara(n)g kiau dhar saahib chhuTeeaai ||
je raachai sach ra(n)g gooRai ra(n)g apaar kai ||
naanak gur parasaadhee chhuTeeaai je chit lagai sach ||2||
pauRee ||
har kaa naam amol hai kiau keemat keejai ||