ਜਬ ਨਖ ਸਿਖ ਇਹੁ ਮਨੁ ਚੀਨੑਾ ॥ ਤਬ ਅੰਤਰਿ ਮਜਨੁ ਕੀਨਾ੍ ॥੧॥
ਪਵਨਪਤਿ ਉਨਮਨਿ ਰਹਨੁ ਖਰਾ ॥ ਨਹੀ ਮਿਰਤੁ ਨ ਜਨਮੁ ਜਰਾ ॥੧॥ ਰਹਾਉ ॥
ਉਲਟੀ ਲੇ ਸਕਤਿ ਸਹਾਰੰ ॥ ਪੈਸੀਲੇ ਗਗਨ ਮਝਾਰੰ ॥ ਬੇਧੀਅਲੇ ਚਕ੍ਰ ਭੁਅੰਗਾ ॥ ਭੇਟੀਅਲੇ ਰਾਇ ਨਿਸੰਗਾ ॥੨॥
ਚੂਕੀਅਲੇ ਮੋਹ ਮਇਆਸਾ ॥ ਸਸਿ ਕੀਨੋ ਸੂਰ ਗਿਰਾਸਾ ॥ ਜਬ ਕੁੰਭਕੁ ਭਰਿਪੁਰਿ ਲੀਣਾ ॥ ਤਹ ਬਾਜੇ ਅਨਹਦ ਬੀਣਾ ॥੩॥
ਬਕਤੈ ਬਕਿ ਸਬਦੁ ਸੁਨਾਇਆ ॥ ਸੁਨਤੈ ਸੁਨਿ ਮੰਨਿ ਬਸਾਇਆ ॥ ਕਰਿ ਕਰਤਾ ਉਤਰਸਿ ਪਾਰੰ ॥ ਕਹੈ ਕਬੀਰਾ ਸਾਰੰ ॥੪॥੧॥੧੦॥
ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥ ਜੋਤੀ ਅੰਤਰਿ ਬ੍ਰਹਮੁ ਅਨੂਪੁ ॥੧॥
ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥ ਜੋਤੀ ਅੰਤਰਿ ਧਰਿਆ ਪਸਾਰੁ ॥੧॥ ਰਹਾਉ ॥
ਹੀਰਾ ਦੇਖਿ ਹੀਰੇ ਕਰਉ ਆਦੇਸੁ ॥ ਕਹੈ ਕਬੀਰੁ ਨਿਰੰਜਨ ਅਲੇਖੁ ॥੨॥੨॥੧੧॥
ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥
ਨੀਂਬੁ ਭਇਓ ਆਂਬੁ ਆਂਬੁ ਭਇਓ ਨੀਂਬਾ ਕੇਲਾ ਪਾਕਾ ਝਾਰਿ ॥ ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥
ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀਂ ਚੁਨਿਓ ਨ ਜਾਈ ॥ ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥
ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥
ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥
ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥
jab nakh sikh ih man cheen(h)aa ||
tab a(n)tar majan keen(h)aa ||1||
pavanapat unaman rahan kharaa ||
nahee mrit na janam jaraa ||1|| rahaau ||
aulaTee le sakat sahaara(n) ||
paiseele gagan majhaara(n) ||
bedheeale chakar bhua(n)gaa ||
bheTeeale rai nisa(n)gaa ||2||
chookeeale moh miaasaa ||
sas keeno soor giraasaa ||
jab ku(n)bhak bharipur leenaa ||
teh baaje anahadh beenaa ||3||
bakatai bak sabadh sunaiaa ||
sunatai sun ma(n)n basaiaa ||
kar karataa utaras paara(n) ||
kahai kabeeraa saara(n) ||4||1||10||
cha(n)dh sooraj dhui jot saroop ||
jotee a(n)tar braham anoop ||1||
kar re giaanee braham beechaar ||
jotee a(n)tar dhariaa pasaar ||1|| rahaau ||
heeraa dhekh heere karau aadhes ||
kahai kabeer nira(n)jan alekh ||2||2||11||
dhuneeaa huseeaar bedhaar jaagat museeat hau re bhaiee ||
nigam huseeaar paharooaa dhekhat jam le jaiee ||1|| rahaau ||
na(n)eeb bhio aa(n)b aa(n)b bhio na(n)eebaa kelaa paakaa jhaar ||
naale’eer fal sebar paakaa moorakh mugadh gavaar ||1||
har bhio khaa(n)dd ret meh bikhario hasata(n)ee chunio na jaiee ||
keh kameer kul jaat paa(n)t taj cheeTee hoi chun khaiee ||2||3||12||
baanee naamadheau jeeau kee raamakalee ghar pehilaa
ikOankaar satigur prasaadh ||
aaneele kaagadh kaaTeele gooddee aakaas madhe bharameeale ||
pa(n)ch janaa siau baat batuooaa cheetu su ddoree raakheeale ||1||
man raam naamaa bedheeale ||
jaise kanik kalaa chit maa(n)ddeeale ||1|| rahaau ||
aaneele ku(n)bh bharaieele uoodhak raaj kuaar pura(n)dhare’e ||
hasat binodh beechaar karatee hai cheetu su gaagar raakheeale ||2||
ma(n)dhar ek dhuaar dhas jaa ke guoo charaavan chhaaddeeale ||
paa(n)ch kos par guoo charaavat cheetu su bachharaa raakheeale ||3||
kahat naamadheau sunahu tilochan baalak paalan pauddeeale ||
a(n)tar baahar kaaj biroodhee cheetu su baarik raakheeale ||4||1||
bedh puraan saasatr aana(n)taa geet kabit na gaavaugo ||