Sri Guru Granth Sahib

ਅੰਗ ੮੮੯

ਨਿਹਚਲ ਆਸਨੁ ਬੇਸੁਮਾਰੁ ॥੨॥
ਡਿਗਿ ਨ ਡੋਲੈ ਕਤਹੂ ਨ ਧਾਵੈ ॥ ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥ ਭ੍ਰਮ ਭੈ ਮੋਹ ਨ ਮਾਇਆ ਜਾਲ ॥ ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥
ਤਾ ਕਾ ਅੰਤੁ ਨ ਪਾਰਾਵਾਰੁ ॥ ਆਪੇ ਗੁਪਤੁ ਆਪੇ ਪਾਸਾਰੁ ॥ ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥ ਕਹਨੁ ਨ ਜਾਈ ਨਾਨਕ ਬਿਸਮਾਦੁ ॥੪॥੯॥੨੦॥
ਰਾਮਕਲੀ ਮਹਲਾ ੫ ॥
ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥ ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥ ਸੰਤਹ ਚਰਨ ਮਾਥਾ ਮੇਰੋ ਪਉਤ ॥ ਅਨਿਕ ਬਾਰ ਸੰਤਹ ਡੰਡਉਤ ॥੧॥
ਇਹੁ ਮਨੁ ਸੰਤਨ ਕੈ ਬਲਿਹਾਰੀ ॥ ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥
ਸੰਤਹ ਚਰਣ ਧੋਇ ਧੋਇ ਪੀਵਾ ॥ ਸੰਤਹ ਦਰਸੁ ਪੇਖਿ ਪੇਖਿ ਜੀਵਾ ॥ ਸੰਤਹ ਕੀ ਮੇਰੈ ਮਨਿ ਆਸ ॥ ਸੰਤ ਹਮਾਰੀ ਨਿਰਮਲ ਰਾਸਿ ॥੨॥
ਸੰਤ ਹਮਾਰਾ ਰਾਖਿਆ ਪੜਦਾ ॥ ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥ ਸੰਤਹ ਸੰਗੁ ਦੀਆ ਕਿਰਪਾਲ ॥ ਸੰਤ ਸਹਾਈ ਭਏ ਦਇਆਲ ॥੩॥
ਸੁਰਤਿ ਮਤਿ ਬੁਧਿ ਪਰਗਾਸੁ ॥ ਗਹਿਰ ਗੰਭੀਰ ਅਪਾਰ ਗੁਣਤਾਸੁ ॥ ਜੀਅ ਜੰਤ ਸਗਲੇ ਪ੍ਰਤਿਪਾਲ ॥ ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥
ਰਾਮਕਲੀ ਮਹਲਾ ੫ ॥
ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥ ਤੇਰੈ ਕਾਜਿ ਨ ਬਿਖੈ ਜੰਜਾਲੁ ॥ ਇਸਟ ਮੀਤ ਜਾਣੁ ਸਭ ਛਲੈ ॥ ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥
ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥
ਬਿਨੁ ਹਰਿ ਸਗਲ ਨਿਰਾਰਥ ਕਾਮ ॥ ਸੁਇਨਾ ਰੁਪਾ ਮਾਟੀ ਦਾਮ ॥ ਗੁਰ ਕਾ ਸਬਦੁ ਜਾਪਿ ਮਨ ਸੁਖਾ ॥ ਈਹਾ ਊਹਾ ਤੇਰੋ ਊਜਲ ਮੁਖਾ ॥੨॥
ਕਰਿ ਕਰਿ ਥਾਕੇ ਵਡੇ ਵਡੇਰੇ ॥ ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥ ਹਰਿ ਹਰਿ ਨਾਮੁ ਜਪੈ ਜਨੁ ਕੋਇ ॥ ਤਾ ਕੀ ਆਸਾ ਪੂਰਨ ਹੋਇ ॥੩॥
ਹਰਿ ਭਗਤਨ ਕੋ ਨਾਮੁ ਅਧਾਰੁ ॥ ਸੰਤੀ ਜੀਤਾ ਜਨਮੁ ਅਪਾਰੁ ॥ ਹਰਿ ਸੰਤੁ ਕਰੇ ਸੋਈ ਪਰਵਾਣੁ ॥ ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥
ਰਾਮਕਲੀ ਮਹਲਾ ੫ ॥
ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥ ਤੇਰੈ ਕਾਜਿ ਨ ਅਵਰਾ ਜੋਗ ॥ ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥ ਜਮ ਕੀ ਜੇਵੜੀ ਤੂ ਆਗੈ ਬੰਧ ॥੧॥
ਛਾਡਿ ਵਿਡਾਣੀ ਤਾਤਿ ਮੂੜੇ ॥ ਈਹਾ ਬਸਨਾ ਰਾਤਿ ਮੂੜੇ ॥ ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥
ਬਾਲ ਬਿਵਸਥਾ ਬਾਰਿਕੁ ਅੰਧ ॥ ਭਰਿ ਜੋਬਨਿ ਲਾਗਾ ਦੁਰਗੰਧ ॥

Ang 889

nihachal aasan besumaar ||2||
ddig na ddolai katahoo na dhaavai ||
gur prasaadh ko ih mahal paavai ||
bhram bhai moh na maiaa jaal ||
su(n)n samaadh prabhoo kirapaal ||3||
taa kaa a(n)t na paaraavaar ||
aape gupat aape paasaar ||
jaa kai a(n)tar har har suaadh ||
kahan na jaiee naanak bisamaadh ||4||9||20||
raamakalee mahalaa panjavaa ||
bheTat sa(n)g paarabraham chit aaiaa ||
sa(n)gat karat sa(n)tokh man paiaa ||
sa(n)teh charan maathaa mero paut ||
anik baar sa(n)teh dda(n)ddaut ||1||
eih man sa(n)tan kai balihaaree ||
jaa kee oT gahee sukh paiaa raakhe kirapaa dhaaree ||1|| rahaau ||
sa(n)teh charan dhoi dhoi peevaa ||
sa(n)teh dharas pekh pekh jeevaa ||
sa(n)teh kee merai man aas ||
sa(n)t hamaaree niramal raas ||2||
sa(n)t hamaaraa raakhiaa paRadhaa ||
sa(n)t prasaadh moh kabahoo na kaRadhaa ||
sa(n)teh sa(n)g dheeaa kirapaal ||
sa(n)t sahaiee bhe dhiaal ||3||
surat mat budh paragaas ||
gahir ga(n)bheer apaar gunataas ||
jeea ja(n)t sagale pratipaal ||
naanak sa(n)teh dhekh nihaal ||4||10||21||
raamakalee mahalaa panjavaa ||
terai kaaj na girahu raaj maal ||
terai kaaj na bikhai ja(n)jaal ||
eisaT meet jaan sabh chhalai ||
har har naam sa(n)g terai chalai ||1||
raam naam gun gai le meetaa har simarat teree laaj rahai ||
har simarat jam kachh na kahai ||1|| rahaau ||
bin har sagal niraarath kaam ||
suinaa rupaa maaTee dhaam ||
gur kaa sabadh jaap man sukhaa ||
e’eehaa uoohaa tero uoojal mukhaa ||2||
kar kar thaake vadde vaddere ||
kin hee na ke’ee kaaj maiaa poore ||
har har naam japai jan koi ||
taa kee aasaa pooran hoi ||3||
har bhagatan ko naam adhaar ||
sa(n)tee jeetaa janam apaar ||
har sa(n)t kare soiee paravaan ||
naanak dhaas taa kai kurabaan ||4||11||22||
raamakalee mahalaa panjavaa ||
si(n)cheh dharab dheh dhukh log ||
terai kaaj na avaraa jog ||
kar aha(n)kaar hoi varateh a(n)dh ||
jam kee jevaRee too aagai ba(n)dh ||1||
chhaadd viddaanee taat mooRe ||
e’eehaa basanaa raat mooRe ||
maiaa ke maate tai uTh chalanaa ||
raach rahio too sa(n)g supanaa ||1|| rahaau ||
baal bivasathaa baarik a(n)dh ||
bhar joban laagaa dhuraga(n)dh ||