ਰਾਮਕਲੀ ਮਹਲਾ ੫ ॥
ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥ ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥
ਸਤਿਗੁਰੁ ਪਰਮੇਸਰੁ ਮੇਰਾ ॥ ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥
ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥ ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥੨॥
ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥ ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥੩॥
ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ ॥ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥
ਰਾਮਕਲੀ ਮਹਲਾ ੫ ॥
ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥ ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥੧॥
ਏਕੈ ਏਕੈ ਏਕ ਤੂਹੀ ॥ ਏਕੈ ਏਕੈ ਤੂ ਰਾਇਆ ॥ ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ ॥
ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥ ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥੨॥
ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥ ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥
ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ ॥ ਮਿਲਤ ਮਿਲਤ ਮਿਲਤ ਮਿਲਿ ਰਹਿਆ ਨਾਨਕ ਕਹਣੁ ਨ ਜਾਏ ॥੪॥੬॥
ਰਾਮਕਲੀ ਮਹਲਾ ੫ ॥
ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥ ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥
ਰਾਮ ਕੋ ਨਿਰਤਿਕਾਰੀ ॥ ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥੧॥ ਰਹਾਉ ॥
ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥ ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥ ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥੨॥
ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥ ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥ ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥੩॥
ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ ॥ ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥ ਕਹੁ ਨਾਨਕ ਸੋ ਬਹੁਰਿ ਨ ਨਾਚੈ ਜਿਸੁ ਗੁਰੁ ਭੇਟੈ ਪੂਰਾ ॥੪॥੭॥
raamakalee mahalaa panjavaa ||
a(n)geekaar keeaa prabh apanai bairee sagale saadhe ||
jin bairee hai ih jag looTiaa te bairee lai baadhe ||1||
satigur paramesar meraa ||
anik raaj bhog ras maanee naau japee bharavaasaa teraa ||1|| rahaau ||
cheet na aavas dhoojee baataa sir uoopar rakhavaaraa ||
beparavaahu rahat hai suaamee ik naam kai aadhaaraa ||2||
pooran hoi milio sukhadhaiee uoon na kaiee baataa ||
tat saar param padh paiaa chhodd na katahoo jaataa ||3||
baran na saakau jaisaa too hai saache alakh apaaraa ||
atul athaeh addol suaamee naanak khasam hamaaraa ||4||5||
raamakalee mahalaa panjavaa ||
too dhaanaa too abichal toohee too jaat meree paatee ||
too addol kadhe ddoleh naahee taa ham kaisee taatee ||1||
ekai ekai ek toohee ||
ekai ekai too raiaa ||
tau kirapaa te sukh paiaa ||1|| rahaau ||
too saagar ham ha(n)s tumaare tum meh maanak laalaa ||
tum dhevahu til sa(n)k na maanahu ham bhu(n)cheh sadhaa nihaalaa ||2||
ham baarik tum pitaa hamaare tum mukh dhevahu kheeraa ||
ham kheleh sabh laadd laddaaveh tum sadh gunee gaheeraa ||3||
tum pooran poor rahe sa(n)pooran ham bhee sa(n)g aghaae ||
milat milat milat mil rahiaa naanak kahan na jaae ||4||6||
raamakalee mahalaa panjavaa ||
kar kar taal pakhaavaj nainahu maathai vajeh rabaabaa ||
karanahu madh baasuree baajai jihavaa dhun aagaajaa ||
nirat kare kar manooaa naachai aane ghooghar saajaa ||1||
raam ko niratikaaree ||
pekhai pekhanahaar dhiaalaa jetaa saaj seegaaree ||1|| rahaau ||
aakhaar ma(n)ddalee dharan sabaiee uoopar gagan cha(n)dhoaa ||
pavan vicholaa karat ikelaa jal te opat hoaa ||
pa(n)ch tat kar putaraa keenaa kirat milaavaa hoaa ||2||
cha(n)dh sooraj dhui jare charaagaa chahu ku(n)T bheetar raakhe ||
dhas paatau pa(n)ch sa(n)geetaa ekai bheetar saathe ||
bhi(n)n bhi(n)n hoi bhaav dhikhaaveh sabhahu niraaree bhaakhe ||3||
ghar ghar nirat hovai dhin raatee ghaT ghaT vaajai tooraa ||
ek nachaaveh ek bhavaaveh ik aai jai hoi dhooraa ||
kahu naanak so bahur na naachai jis gur bheTai pooraa ||4||7||