ਜੈ ਜੈ ਕਾਰੁ ਜਗਤ ਮਹਿ ਸਫਲ ਜਾ ਕੀ ਸੇਵ ॥੧॥
ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥ ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥੨॥੧੦॥੭੪॥
ਬਿਲਾਵਲੁ ਮਹਲਾ ੫ ॥
ਗੁਰੁ ਪੂਰਾ ਆਰਾਧਿਆ ਹੋਏ ਕਿਰਪਾਲ ॥ ਮਾਰਗੁ ਸੰਤਿ ਬਤਾਇਆ ਤੂਟੇ ਜਮ ਜਾਲ ॥੧॥
ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥ ਸਹਜ ਸੂਖ ਆਨੰਦ ਰਸ ਪੂਰਨ ਸਭਿ ਕਾਮ ॥੧॥ ਰਹਾਉ ॥
ਜਲਨਿ ਬੁਝੀ ਸੀਤਲ ਭਏ ਰਾਖੇ ਪ੍ਰਭਿ ਆਪ ॥ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ॥੨॥੧੧॥੭੫॥
ਬਿਲਾਵਲੁ ਮਹਲਾ ੫ ॥
ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥ ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥
ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥ ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥
ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥ ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥
ਬਿਲਾਵਲੁ ਮਹਲਾ ੫ ॥
ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ ॥ ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨੑੀ ਦਾਤਿ ॥੧॥
ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ ॥ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥੧॥ ਰਹਾਉ ॥
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥
ਬਿਲਾਵਲੁ ਮਹਲਾ ੫ ॥
ਮਰਿ ਮਰਿ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ॥ ਪਾਰਬ੍ਰਹਮੁ ਜਨਿ ਸੇਵਿਆ ਅਨਦਿਨੁ ਰੰਗਿ ਰਾਤਾ ॥੧॥
ਸਾਂਤਿ ਸਹਜੁ ਆਨਦੁ ਘਨਾ ਪੂਰਨ ਭਈ ਆਸ ॥ ਸੁਖੁ ਪਾਇਆ ਹਰਿ ਸਾਧਸੰਗਿ ਸਿਮਰਤ ਗੁਣਤਾਸ ॥੧॥ ਰਹਾਉ ॥
ਸੁਣਿ ਸੁਆਮੀ ਅਰਦਾਸਿ ਜਨ ਤੁਮ੍ਹ੍ਹ ਅੰਤਰਜਾਮੀ ॥ ਥਾਨ ਥਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ ॥੨॥੧੪॥੭੮॥
ਬਿਲਾਵਲੁ ਮਹਲਾ ੫ ॥
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥
ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥ ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥
ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥
ਬਿਲਾਵਲੁ ਮਹਲਾ ੫ ॥
ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥
jai jai kaar jagat meh safal jaa kee sev ||1||
uooch apaar aganat har sabh jeea jis haath ||
naanak prabh saranaagatee jat kat merai saath ||2||10||74||
bilaaval mahalaa panjavaa ||
gur pooraa aaraadhiaa hoe kirapaal ||
maarag sa(n)t bataiaa tooTe jam jaal ||1||
dhookh bhookh sa(n)saa miTiaa gaavat prabh naam ||
sahaj sookh aana(n)dh ras pooran sabh kaam ||1|| rahaau ||
jalan bujhee seetal bhe raakhe prabh aap ||
naanak prabh saranaagatee jaa kaa vadd parataap ||2||11||75||
bilaaval mahalaa panjavaa ||
dharat suhaavee safal thaan pooran bhe kaam ||
bhau naaThaa bhram miT giaa raviaa nit raam ||1||
saadh janaa kai sa(n)g basat sukh sahaj bisraam ||
saiee ghaRee sulakhanee simarat har naam ||1|| rahaau ||
pragaT bhe sa(n)saar meh firate pahanaam ||
naanak tis saranaagatee ghaT ghaT sabh jaan ||2||12||76||
bilaaval mahalaa panjavaa ||
rog miTaiaa aap prabh upajiaa sukh saa(n)t ||
vadd parataap acharaj roop har keen(h)ee dhaat ||1||
gur govi(n)dh kirapaa karee raakhiaa meraa bhaiee ||
ham tis kee saranaagatee jo sadhaa sahaiee ||1|| rahaau ||
birathee kadhe na hoviee jan kee aradhaas ||
naanak jor govi(n)dh kaa pooran gunataas ||2||13||77||
bilaaval mahalaa panjavaa ||
mar mar janame jin bisariaa jeevan kaa dhaataa ||
paarabraham jan seviaa anadhin ra(n)g raataa ||1||
saa(n)t sahaj aanadh ghanaa pooran bhiee aas ||
sukh paiaa har saadhasa(n)g simarat gunataas ||1|| rahaau ||
sun suaamee aradhaas jan tum(h) a(n)tarajaamee ||
thaan thana(n)tar rav rahe naanak ke suaamee ||2||14||78||
bilaaval mahalaa panjavaa ||
taatee vaau na lagiee paarabraham saranaiee ||
chaugiradh hamaarai raam kaar dhukh lagai na bhaiee ||1||
satigur pooraa bheTiaa jin banat banaiee ||
raam naam aaukhadh dheeaa ekaa liv laiee ||1|| rahaau ||
raakh le’ee tin rakhanahaar sabh biaadh miTaiee ||
kahu naanak kirapaa bhiee prabh bhe sahaiee ||2||15||79||
bilaaval mahalaa panjavaa ||
apane baalak aap rakhian paarabraham gurdhev ||
sukh saa(n)t sahaj aanadh bhe pooran bhiee sev ||1|| rahaau ||