ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥
ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥
ਬਿਲਾਵਲੁ ਮਹਲਾ ੫ ॥
ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥ ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥
ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥ ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥
ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥ ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥
ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥ ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥
ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥
ਬਿਲਾਵਲੁ ਮਹਲਾ ੫ ॥
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥ ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥
ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥ ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥
ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥ ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥
ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥ ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥
ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥ ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥
ਬਿਲਾਵਲੁ ਮਹਲਾ ੫ ॥
ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥ ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥੧॥
ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥ ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥
ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥ ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥
ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥ ਰਾਮ ਨਾਮ ਧਨੁ ਸੰਚਿਆ ਜਾ ਕਾ ਨਹੀ ਸੁਮਾਰੁ ॥੩॥
ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥ ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥੪॥੩੨॥੬੨॥
ਬਿਲਾਵਲੁ ਮਹਲਾ ੫ ॥
ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥ ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥
ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥ ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥
dha(n)nu su thaan basa(n)t dha(n)n jeh japeeaai naam ||
kathaa keeratan har at ghanaa sukh sahaj bisraam ||3||
man te kadhe na veesarai anaath ko naath ||
naanak prabh saranaagatee jaa kai sabh kichh haath ||4||29||59||
bilaaval mahalaa panjavaa ||
jin too ba(n)dh kar chhoddiaa fun sukh meh paiaa ||
sadhaa simar charanaarabi(n)dh seetal hotaiaa ||1||
jeevatiaa athavaa muiaa kichh kaam na aavai ||
jin eh rachan rachaiaa kouoo tis siau ra(n)g laavai ||1|| rahaau ||
re praanee usan seet karataa karai ghaam te kaaddai ||
keeree te hasatee karai TooTaa le gaaddai ||2||
a(n)ddaj jeraj setaj utabhujaa prabh kee ieh kirat ||
kirat kamaavan sarab fal raveeaai har nirat ||3||
ham te kachhoo na hovanaa saran prabh saadh ||
moh magan koop a(n)dh te naanak gur kaadd ||4||30||60||
bilaaval mahalaa panjavaa ||
khojat khojat mai firaa khojau ban thaan ||
achhal achhedh abhedh prabh aaise bhagavaan ||1||
kab dhekhau prabh aapanaa aatam kai ra(n)g ||
jaagan te supanaa bhalaa baseeaai prabh sa(n)g ||1|| rahaau ||
baran aasram saasatr sunau dharasan kee piaas ||
roop na rekh na pa(n)ch tat Thaakur abinaas ||2||
oh saroop sa(n)tan kaheh virale jogeesur ||
kar kirapaa jaa kau mile dhan dhan te ieesur ||3||
so a(n)tar so baahare binase teh bharamaa ||
naanak tis prabh bheTiaa jaa ke pooran karamaa ||4||31||61||
bilaaval mahalaa panjavaa ||
jeea ja(n)t suprasa(n)n bhe dhekh prabh parataap ||
karaj utaariaa satiguroo kar aahar aap ||1||
khaat kharachat nibahat rahai gur sabadh akhooT ||
pooran bhiee samagaree kabahoo nahee tooT ||1|| rahaau ||
saadhasa(n)g aaraadhanaa har nidh aapaar ||
dharam arath ar kaam mokh dhete nahee baar ||2||
bhagat araadheh ek ra(n)g gobi(n)dh gupaal ||
raam naam dhan sa(n)chiaa jaa kaa nahee sumaar ||3||
saran pare prabh tereeaa prabh kee vaddiaaiee ||
naanak a(n)t na paieeaai bea(n)t gusaiee ||4||32||62||
bilaaval mahalaa panjavaa ||
simar simar pooran prabhoo kaaraj bhe raas ||
karataar pur karataa vasai sa(n)tan kai paas ||1|| rahaau ||
bighan na kouoo laagataa gur peh aradhaas ||
rakhavaalaa gobi(n)dh rai bhagatan kee raas ||1||