ਧਨਾਸਰੀ ਮਹਲਾ ੫ ॥
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
ਧਨਾਸਰੀ ਮਹਲਾ ੫ ॥
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥
ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥
ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
ਧਨਾਸਰੀ ਮਹਲਾ ੫ ॥
ਜਨ ਕੇ ਪੂਰਨ ਹੋਏ ਕਾਮ ॥ ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥
ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥
ਧਨਾਸਰੀ ਮਹਲਾ ੫ ॥
ਮਾਂਗਉ ਰਾਮ ਤੇ ਇਕੁ ਦਾਨੁ ॥ ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥
ਚਰਨ ਤੁਮ੍ਹ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥ ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥
ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧੵੰਤ ਪ੍ਰਭ ਜਾਪਣ ॥ ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥
ਧਨਾਸਰੀ ਮਹਲਾ ੫ ॥
ਮਾਂਗਉ ਰਾਮ ਤੇ ਸਭਿ ਥੋਕ ॥ ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥
ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥ ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥
ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥ ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥
ਧਨਾਸਰੀ ਮਹਲਾ ੫ ॥
ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥ ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥
dhanaasaree mahalaa panjavaa ||
aaukhee ghaRee na dhekhan dheiee apanaa biradh samaale ||
haath dhei raakhai apane kau saas saas pratipaale ||1||
prabh siau laag rahio meraa cheet ||
aadh a(n)t prabh sadhaa sahaiee dha(n)n hamaaraa meet || rahaau ||
man bilaas bhe saahib ke acharaj dhekh baddaiee ||
har simar simar aanadh kar naanak prabh pooran paij rakhaiee ||2||15||46||
dhanaasaree mahalaa panjavaa ||
jis kau bisarai praanapat dhaataa soiee ganahu abhaagaa ||
charan kamal jaa kaa man raagio amia sarovar paagaa ||1||
teraa jan raam naam ra(n)g jaagaa ||
aalas chheej giaa sabh tan te preetam siau man laagaa || rahaau ||
jeh jeh pekhau teh naarain sagal ghaTaa meh taagaa ||
naam udhak peevat jan naanak tiaage sabh anuraagaa ||2||16||47||
dhanaasaree mahalaa panjavaa ||
jan ke pooran hoe kaam ||
kalee kaal mahaa bikhiaa meh lajaa raakhee raam ||1|| rahaau ||
simar simar suaamee prabh apunaa nikaT na aavai jaam ||
mukat baiku(n)Th saadh kee sa(n)gat jan paio har kaa dhaam ||1||
charan kamal har jan kee thaatee koT sookh bisraam ||
gobi(n)dh dhamodhar simarau dhin rain naanak sadh kurabaan ||2||17||48||
dhanaasaree mahalaa panjavaa ||
maa(n)gau raam te ik dhaan ||
sagal manorath pooran hoveh simarau tumaraa naam ||1|| rahaau ||
charan tum(h)aare hiradhai vaaseh sa(n)tan kaa sa(n)g paavau ||
sog agan meh man na viaapai aaTh pahar gun gaavau ||1||
savaisat bivasathaa har kee sevaa madhaye(n)t prabh jaapan ||
naanak ra(n)g lagaa paramesar baahuR janam na chhaapan ||2||18||49||
dhanaasaree mahalaa panjavaa ||
maa(n)gau raam te sabh thok ||
maanukh kau jaachat sram paieeaai prabh kai simaran mokh ||1|| rahaau ||
ghokhe mun jan si(n)mirat puraanaa(n) bedh pukaareh ghokh ||
kirapaa si(n)dh sev sach paieeaai dhovai suhele lok ||1||
aan achaar biauhaar hai jete bin har simaran fok ||
naanak janam maran bhai kaaTe mil saadhoo binase sok ||2||19||50||
dhanaasaree mahalaa panjavaa ||
tirasanaa bujhai har kai naam ||
mahaa sa(n)tokh hovai gur bachanee prabh siau laagai pooran dhiaan ||1|| rahaau ||