ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥ ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥
ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥ ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥
ਧਨਾਸਰੀ ਮਃ ੫ ॥
ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥ ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥
ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥ ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥
ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥ ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥
ਧਨਾਸਰੀ ਮਹਲਾ ੫ ਘਰੁ ੯ ਪੜਤਾਲ
ੴ ਸਤਿਗੁਰ ਪ੍ਰਸਾਦਿ ॥
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥
ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥ ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥
ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥ ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥
ਧਨਾਸਰੀ ਮਹਲਾ ੫ ॥
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥
ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥ ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥
ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥ ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥
ਧਨਾਸਰੀ ਮਹਲਾ ੫ ਘਰੁ ੧੨
ੴ ਸਤਿਗੁਰ ਪ੍ਰਸਾਦਿ ॥
ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥
ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥
mahaa kalol bujheh maiaa ke kar kirapaa mere dheen dhiaal ||
apanaa naam dheh jap jeevaa pooran hoi dhaas kee ghaal ||1||
sarab manorath raaj sookh ras sadh khuseeaa keeratan jap naam ||
jis kai karam likhiaa dhur karatai naanak jan ke pooran kaam ||2||20||51||
dhanaasaree mahalaa panjavaa ||
jan kee keenee paarabraham saar ||
ni(n)dhak Tikan na paavan moole uoodd ge bekaar ||1|| rahaau ||
jeh jeh dhekhau teh teh suaamee koi na pahuchanahaar ||
jo jo karai avagiaa jan kee hoi giaa tat chhaar ||1||
karanahaar rakhavaalaa hoaa jaa kaa a(n)t na paaraavaar ||
naanak dhaas rakhe prabh apunai ni(n)dhak kaadde maar ||2||21||52||
dhanaasaree mahalaa panjavaa ghar nauvaa paRataal
ikOankaar satigur prasaadh ||
har charan saran gobi(n)dh dhukh bha(n)janaa dhaas apune kau naam dhevahu ||
dhirasaT prabh dhaarahu kirapaa kar taarahu bhujaa geh koop te kaadd levahu || rahaau ||
kaam karodh kar a(n)dh maiaa ke ba(n)dh anik dhokhaa tan chhaadh poore ||
prabh binaa aan na raakhanahaaraa naam simaraavahu saran soore ||1||
patit udhaaranaa jeea ja(n)t taaranaa bedh uchaar nahee a(n)t paio ||
guneh sukh saagaraa braham ratanaagaraa bhagat vachhal naanak gaio ||2||1||53||
dhanaasaree mahalaa panjavaa ||
halat sukh palat sukh nit sukh simarano naam gobi(n)dh kaa sadhaa leejai ||
miTeh kamaane paap chiraane saadhasa(n)gat mil muaa jeejai ||1|| rahaau ||
raaj joban bisara(n)t har maiaa mahaa dhukh eh mahaa(n)t kahai ||
aas piaas raman har keeratan eh padhaarath bhaagava(n)t lahai ||1||
saran samarath akath agocharaa patit udhaaran naam teraa ||
a(n)tarajaamee naanak ke suaamee sarabat pooran Thaakur meraa ||2||2||54||
dhanaasaree mahalaa panjavaa ghar baarvaa
ikOankaar satigur prasaadh ||
ba(n)dhanaa har ba(n)dhanaa gun gaavahu gopaal rai || rahaau ||
vaddai bhaag bheTe gurdhevaa ||
koT paraadh miTe har sevaa ||1||