ਠਾਕੁਰੁ ਗਾਈਐ ਆਤਮ ਰੰਗਿ ॥ ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥ ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥
ਧਨਾਸਰੀ ਮਹਲਾ ੫ ॥
ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥
ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥
ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਧਨਾਸਰੀ ਮਹਲਾ ੫ ॥
ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥ ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥
ਜਨ ਕਉ ਨਾਮੁ ਵਡਾਈ ਸੋਭ ॥ ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥
ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥ ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥
ਧਨਾਸਰੀ ਮਹਲਾ ੫ ॥
ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥ ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥
ਤੁਮ ਤਉ ਰਾਖਨਹਾਰ ਦਇਆਲ ॥ ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥
ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥ ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥
ਧਨਾਸਰੀ ਮਹਲਾ ੫ ॥
ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥ ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥੧॥
ਹਮਰੇ ਪਿਤਾ ਗੋਪਾਲ ਦਇਆਲ ॥ ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥
ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥
ਧਨਾਸਰੀ ਮਹਲਾ ੫ ॥
ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥ ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥੧॥
ਮਨਿ ਤਨਿ ਰਾਮ ਨਾਮ ਹਿਤਕਾਰੇ ॥ ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥
Thaakur gaieeaai aatam ra(n)g ||
saranee paavan naam dhiaavan sahaj samaavan sa(n)g ||1|| rahaau ||
jan ke charan vaseh merai heearai sa(n)g puneetaa dhehee ||
jan kee dhoor dheh kirapaa nidh naanak kai sukh ehee ||2||4||35||
dhanaasaree mahalaa panjavaa ||
jatan karai maanukh ddahakaavai oh a(n)tarajaamee jaanai ||
paap kare kar mookar paavai bhekh karai nirabaanai ||1||
jaanat dhoor tumeh prabh ner ||
aut taakai ut te ut pekhai aavai lobhee fer || rahaau ||
jab lag tuTai naahee man bharamaa tab lag mukat na koiee ||
kahu naanak dhiaal suaamee sa(n)t bhagat jan soiee ||2||5||36||
dhanaasaree mahalaa panjavaa ||
naam gur dheeo hai apunai jaa kai masatak karamaa ||
naam dhiraRaavai naam japaavai taa kaa jug meh dharamaa ||1||
jan kau naam vaddaiee sobh ||
naamo gat naamo pat jan kee maanai jo jo hog ||1|| rahaau ||
naam dhan jis jan kai paalai soiee pooraa saahaa ||
naam biauhaaraa naanak aadhaaraa naam paraapat laahaa ||2||6||37||
dhanaasaree mahalaa panjavaa ||
netr puneet bhe dharas pekhe maathai parau ravaal ||
ras ras gun gaavau Thaakur ke morai hiradhai basahu gopaal ||1||
tum tau raakhanahaar dhiaal ||
su(n)dhar sughar bea(n)t pitaa prabh hoh prabhoo kirapaal ||1|| rahaau ||
mahaa ana(n)dh ma(n)gal roop tumare bachan anoop rasaal ||
hiradhai charan sabadh satigur ko naanak baa(n)dhio paal ||2||7||38||
dhanaasaree mahalaa panjavaa ||
apanee ukat khalaavai bhojan apanee ukat khelaavai ||
sarab sookh bhog ras dhevai man hee naal samaavai ||1||
hamare pitaa gopaal dhiaal ||
jiau raakhai mahataaree baarik kau taise hee prabh paal ||1|| rahaau ||
meet saajan sarab gun naik sadhaa salaamat dhevaa ||
e’eet uoot jat kat tat tum hee milai naanak sa(n)t sevaa ||2||8||39||
dhanaasaree mahalaa panjavaa ||
sa(n)t kirapaal dhiaal dhamodhar kaam karodh bikh jaare ||
raaj maal joban tan jeearaa in uoopar lai baare ||1||
man tan raam naam hitakaare ||
sookh sahaj aana(n)dh ma(n)gal sahit bhav nidh paar utaare || rahaau ||