Sri Guru Granth Sahib

ਅੰਗ ੬੪੮

ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥
ਮਃ ੩ ॥
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥
ਪਉੜੀ ॥
ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥
ਸਲੋਕੁ ਮਃ ੩ ॥
ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥
ਮਃ ੩ ॥
ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥ ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥
ਪਉੜੀ ॥
ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥ ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥ ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥ ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥ ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥
ਸਲੋਕੁ ਮਃ ੩ ॥
ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥ ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥
ਮਃ ੧ ॥
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
ਪਉੜੀ ॥
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥ ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥ ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥ ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥ ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥
ਸਲੋਕੁ ਮਃ ੩ ॥
ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥

Ang 648

eiau gurmukh aap nivaareeaai sabh raaj sirasaT kaa lei ||
naanak gurmukh bujheeaai jaa aape nadhar karei ||1||
mahalaa teejaa ||
jin gurmukh naam dhiaaiaa aae te paravaan ||
naanak kul udhaareh aapanaa dharageh paaveh maan ||2||
pauRee ||
gurmukh sakheeaa sikh guroo melaieeaa ||
eik sevak gur paas ik gur kaarai laieeaa ||
jinaa gur piaaraa man chit tinaa bhaau guroo dhevaieeaa ||
gur sikhaa iko piaar gur mitaa putaa bhaieeaa ||
gur satigur bolahu sabh gur aakh guroo jeevaieeaa ||14||
salok mahalaa teejaa ||
naanak naam na chetanee agiaanee a(n)dhule avare karam kamaeh ||
jam dhar badhe maare’eh fir visaTaa maeh pachaeh ||1||
mahalaa teejaa ||
naanak satigur seveh aapanaa se jan sache paravaan ||
har kai nai samai rahe chookaa aavan jaan ||2||
pauRee ||
dhan sa(n)pai maiaa sa(n)cheeaai a(n)te dhukhadhaiee ||
ghar ma(n)dhar mahal savaare’eh kichh saath na jaiee ||
har ra(n)gee ture nit paale’eeh kitai kaam na aaiee ||
jan laavahu chit har naam siau a(n)t hoi sakhaiee ||
jan naanak naam dhiaaiaa gurmukh sukh paiee ||15||
salok mahalaa teejaa ||
bin karamai naau na paieeaai poorai karam paiaa jai ||
naanak nadhar kare je aapanee taa gurmat mel milai ||1||
mahalaa pehilaa ||
eik dhajheh ik dhabe’eeh ikanaa kute khaeh ||
eik paanee vich usaTe’eeh ik bhee fir hasan paeh ||
naanak ev na jaapiee kithai jai samaeh ||2||
pauRee ||
tin kaa khaadhaa paidhaa maiaa sabh pavit hai jo naam har raate ||
tin ke ghar ma(n)dhar mahal saraiee sabh pavit heh jinee gurmukh sevak sikh abhiaagat jai varasaate ||
tin ke ture jeen khurageer sabh pavit heh jinee gurmukh sikh saadh sa(n)t chaR jaate ||
tin ke karam dharam kaaraj sabh pavit heh jo boleh har har raam naam har saate ||
jin kai potai pu(n)n hai se gurmukh sikh guroo peh jaate ||16||
salok mahalaa teejaa ||
naanak naavahu ghuthiaa halat palat sabh jai ||
jap tap sa(n)jam sabh hir liaa muThee dhoojai bhai ||
jam dhar badhe maare’eh bahutee milai sajai ||1||