ਜਿ ਕਰਾਵੈ ਸੋ ਕਰਣਾ ॥ ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
ਸੋਰਠਿ ਮਹਲਾ ੫ ॥
ਹਰਿ ਨਾਮੁ ਰਿਦੈ ਪਰੋਇਆ ॥ ਸਭੁ ਕਾਜੁ ਹਮਾਰਾ ਹੋਇਆ ॥ ਪ੍ਰਭ ਚਰਣੀ ਮਨੁ ਲਾਗਾ ॥ ਪੂਰਨ ਜਾ ਕੇ ਭਾਗਾ ॥੧॥
ਮਿਲਿ ਸਾਧਸੰਗਿ ਹਰਿ ਧਿਆਇਆ ॥ ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
ਪਰਾ ਪੂਰਬਲਾ ਅੰਕੁਰੁ ਜਾਗਿਆ ॥ ਰਾਮ ਨਾਮਿ ਮਨੁ ਲਾਗਿਆ ॥ ਮਨਿ ਤਨਿ ਹਰਿ ਦਰਸਿ ਸਮਾਵੈ ॥ ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
ਸੋਰਠਿ ਮਹਲਾ ੫ ॥
ਗੁਰ ਮਿਲਿ ਪ੍ਰਭੂ ਚਿਤਾਰਿਆ ॥ ਕਾਰਜ ਸਭਿ ਸਵਾਰਿਆ ॥ ਮੰਦਾ ਕੋ ਨ ਅਲਾਏ ॥ ਸਭ ਜੈ ਜੈ ਕਾਰੁ ਸੁਣਾਏ ॥੧॥
ਸੰਤਹੁ ਸਾਚੀ ਸਰਣਿ ਸੁਆਮੀ ॥ ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥
ਕਰਤਬ ਸਭਿ ਸਵਾਰੇ ॥ ਪ੍ਰਭਿ ਅਪੁਨਾ ਬਿਰਦੁ ਸਮਾਰੇ ॥ ਪਤਿਤ ਪਾਵਨ ਪ੍ਰਭ ਨਾਮਾ ॥ ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥
ਸੋਰਠਿ ਮਹਲਾ ੫ ॥
ਪਾਰਬ੍ਰਹਮਿ ਸਾਜਿ ਸਵਾਰਿਆ ॥ ਇਹੁ ਲਹੁੜਾ ਗੁਰੂ ਉਬਾਰਿਆ ॥ ਅਨਦ ਕਰਹੁ ਪਿਤ ਮਾਤਾ ॥ ਪਰਮੇਸਰੁ ਜੀਅ ਕਾ ਦਾਤਾ ॥੧॥
ਸੁਭ ਚਿਤਵਨਿ ਦਾਸ ਤੁਮਾਰੇ ॥ ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥
ਮੇਰਾ ਪ੍ਰਭੁ ਪਰਉਪਕਾਰੀ ॥ ਪੂਰਨ ਕਲ ਜਿਨਿ ਧਾਰੀ ॥ ਨਾਨਕ ਸਰਣੀ ਆਇਆ ॥ ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥
ਸੋਰਠਿ ਮਹਲਾ ੫ ॥
ਸਦਾ ਸਦਾ ਹਰਿ ਜਾਪੇ ॥ ਪ੍ਰਭ ਬਾਲਕ ਰਾਖੇ ਆਪੇ ॥ ਸੀਤਲਾ ਠਾਕਿ ਰਹਾਈ ॥ ਬਿਘਨ ਗਏ ਹਰਿ ਨਾਈ ॥੧॥
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥ ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
ਪ੍ਰਭ ਕਰਣ ਕਾਰਣ ਸਮਰਾਥਾ ॥ ਹਰਿ ਸਿਮਰਤ ਸਭੁ ਦੁਖੁ ਲਾਥਾ ॥ ਅਪਣੇ ਦਾਸ ਕੀ ਸੁਣੀ ਬੇਨੰਤੀ ॥ ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥
ਸੋਰਠਿ ਮਹਲਾ ੫ ॥
ਅਪਨਾ ਗੁਰੂ ਧਿਆਏ ॥ ਮਿਲਿ ਕੁਸਲ ਸੇਤੀ ਘਰਿ ਆਏ ॥ ਨਾਮੈ ਕੀ ਵਡਿਆਈ ॥ ਤਿਸੁ ਕੀਮਤਿ ਕਹਣੁ ਨ ਜਾਈ ॥੧॥
ਸੰਤਹੁ ਹਰਿ ਹਰਿ ਹਰਿ ਆਰਾਧਹੁ ॥ ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥
ਪ੍ਰੇਮ ਭਗਤਿ ਪ੍ਰਭ ਲਾਗੀ ॥ ਸੋ ਪਾਏ ਜਿਸੁ ਵਡਭਾਗੀ ॥ ਜਨ ਨਾਨਕ ਨਾਮੁ ਧਿਆਇਆ ॥ ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥
ਸੋਰਠਿ ਮਹਲਾ ੫ ॥
ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
j karaavai so karanaa ||
naanak dhaas teree saranaa ||2||7||71||
soraTh mahalaa panjavaa ||
har naam ridhai paroiaa ||
sabh kaaj hamaaraa hoiaa ||
prabh charanee man laagaa ||
pooran jaa ke bhaagaa ||1||
mil saadhasa(n)g har dhiaaiaa ||
aaTh pahar araadhio har har man chi(n)dhiaa fal paiaa || rahaau ||
paraa poorabalaa a(n)kur jaagiaa ||
raam naam man laagiaa ||
man tan har dharas samaavai ||
naanak dhaas sache gun gaavai ||2||8||72||
soraTh mahalaa panjavaa ||
gur mil prabhoo chitaariaa ||
kaaraj sabh savaariaa ||
ma(n)dhaa ko na alaae ||
sabh jai jai kaar sunaae ||1||
sa(n)tahu saachee saran suaamee ||
jeea ja(n)t sabh haath tisai kai so prabh a(n)tarajaamee || rahaau ||
karatab sabh savaare ||
prabh apunaa biradh samaare ||
patit paavan prabh naamaa ||
jan naanak sadh kurabaanaa ||2||9||73||
soraTh mahalaa panjavaa ||
paarabraham saaj savaariaa ||
eih lahuRaa guroo ubaariaa ||
anadh karahu pit maataa ||
paramesar jeea kaa dhaataa ||1||
subh chitavan dhaas tumaare ||
raakheh paij dhaas apune kee kaaraj aap savaare || rahaau ||
meraa prabh paraupakaaree ||
pooran kal jin dhaaree ||
naanak saranee aaiaa ||
man chi(n)dhiaa fal paiaa ||2||10||74||
soraTh mahalaa panjavaa ||
sadhaa sadhaa har jaape ||
prabh baalak raakhe aape ||
seetalaa Thaak rahaiee ||
bighan ge har naiee ||1||
meraa prabh hoaa sadhaa dhiaalaa ||
aradhaas sunee bhagat apune kee sabh jeea bhiaa kirapaalaa || rahaau ||
prabh karan kaaran samaraathaa ||
har simarat sabh dhukh laathaa ||
apane dhaas kee sunee bena(n)tee ||
sabh naanak sukh sava(n)tee ||2||11||75||
soraTh mahalaa panjavaa ||
apanaa guroo dhiaae ||
mil kusal setee ghar aae ||
naamai kee vaddiaaiee ||
tis keemat kahan na jaiee ||1||
sa(n)tahu har har har aaraadhahu ||
har aaraadh sabho kichh paieeaai kaaraj sagale saadhahu || rahaau ||
prem bhagat prabh laagee ||
so paae jis vaddabhaagee ||
jan naanak naam dhiaaiaa ||
tin sarab sukhaa fal paiaa ||2||12||76||
soraTh mahalaa panjavaa ||
paramesar dhitaa ba(n)naa ||
dhukh rog kaa dderaa bha(n)naa ||
anadh kareh nar naaree ||
har har prabh kirapaa dhaaree ||1||