ਸੋਰਠਿ ਮਹਲਾ ੫ ਘਰੁ ੨ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥
ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥
ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥
ਸੋਰਠਿ ਮਹਲਾ ੫ ॥
ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥
ਜਾ ਕੋ ਨਾਮੁ ਲੈਤ ਤੂ ਸੁਖੀ ॥ ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥
ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥ ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥
ਸੋਰਠਿ ਮਹਲਾ ੫ ॥
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥
ਅਪੁਨੀ ਬਿਧਿ ਆਪਿ ਜਨਾਵਹੁ ॥ ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥
ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥ ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥
ਸੋਰਠਿ ਮਹਲਾ ੫ ॥
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥
ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥
ਸੋਰਠਿ ਮਹਲਾ ੫ ॥
ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥
ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥
ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥
soraTh mahalaa panjavaa ghar doojaa dhupadhe
ikOankaar satigur prasaadh ||
sagal banasapat meh baisa(n)tar sagal dhoodh meh gheeaa ||
uooch neech meh jot samaanee ghaT ghaT maadhau jeeaa ||1||
sa(n)tahu ghaT ghaT rahiaa samaahio ||
pooran poor rahio sarab meh jal thal ramieeaa aahio ||1|| rahaau ||
gun nidhaan naanak jas gaavai satigur bharam chukaio ||
sarab nivaasee sadhaa alepaa sabh meh rahiaa samaio ||2||1||29||
soraTh mahalaa panjavaa ||
jaa kai simaran hoi ana(n)dhaa binasai janam maran bhai dhukhee ||
chaar padhaarath nav nidh paaveh bahur na tirasanaa bhukhee ||1||
jaa ko naam lait too sukhee ||
saas saas dhiaavahu Thaakur kau man tan jeeare mukhee ||1|| rahaau ||
saa(n)t paaveh hoveh man seetal agan na a(n)tar dhukhee ||
gur naanak kau prabhoo dhikhaiaa jal thal tirabhavan rukhee ||2||2||30||
soraTh mahalaa panjavaa ||
kaam karodh lobh jhooTh ni(n)dhaa in te aap chhaddaavahu ||
eeh bheetar te in kau ddaarahu aapan nikaT bulaavahu ||1||
apunee bidh aap janaavahu ||
har jan ma(n)gal gaavahu ||1|| rahaau ||
bisar naahee kabahoo he’ee te ieh bidh man meh paavahu ||
gur pooraa bheTio vaddabhaagee jan naanak kateh na dhaavahu ||2||3||31||
soraTh mahalaa panjavaa ||
jaa kai simaran sabh kachh paieeaai birathee ghaal na jaiee ||
tis prabh tiaag avar kat raachahu jo sabh meh rahiaa samaiee ||1||
har har simarahu sa(n)t gopaalaa ||
saadhasa(n)g mil naam dhiaavahu pooran hovai ghaalaa ||1|| rahaau ||
saar samaalai nit pratipaalai prem sahit gal laavai ||
kahu naanak prabh tumare bisarat jagat jeevan kaise paavai ||2||4||32||
soraTh mahalaa panjavaa ||
abinaasee jeean ko dhaataa simarat sabh mal khoiee ||
gun nidhaan bhagatan kau baratan biralaa paavai koiee ||1||
mere man jap gur gopaal prabh soiee ||
jaa kee saran piaa(n) sukh paieeaai baahuR dhookh na hoiee ||1|| rahaau ||
vaddabhaagee saadhasa(n)g paraapat tin bheTat dhuramat khoiee ||