ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥ ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥
ਸੋਰਠਿ ਮਹਲਾ ੫ ॥
ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥
ਹਮ ਸੰਤਨ ਸਿਉ ਬਣਿ ਆਈ ॥ ਪੂਰਬਿ ਲਿਖਿਆ ਪਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥
ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥ ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥
ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥ ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥
ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥ ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥
ਸੋਰਠਿ ਮਃ ੫ ॥
ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥ ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥
ਪਿਆਰੇ ਤੂ ਮੇਰੋ ਸੁਖਦਾਤਾ ॥ ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥
ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥ ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥
ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥ ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥
ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥ ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥
ਸੋਰਠਿ ਮਹਲਾ ੫ ॥
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥
ਪੂਰੇ ਗੁਰ ਕੀ ਦੇਖੁ ਵਡਾਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥
ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥
ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥ ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥
ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥ ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥
ਸੋਰਠਿ ਮਹਲਾ ੫ ॥
ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥
saadhasa(n)g jau tumeh milaio tau sunee tumaaree baanee ||
anadh bhiaa pekhat hee naanak prataap purakh nirabaanee ||4||7||18||
soraTh mahalaa panjavaa ||
ham sa(n)tan kee ren piaare ham sa(n)tan kee saranaa ||
sa(n)t hamaaree oT sataanee sa(n)t hamaaraa gahanaa ||1||
ham sa(n)tan siau ban aaiee ||
poorab likhiaa paiee ||
eih man teraa bhaiee || rahaau ||
sa(n)tan siau meree levaa dhevee sa(n)tan siau biauhaaraa ||
sa(n)tan siau ham laahaa khaaTiaa har bhagat bhare bha(n)ddaaraa ||2||
sa(n)tan mo kau poo(n)jee saupee tau utariaa man kaa dhokhaa ||
dharam rai ab kahaa karaigo jau faaTio sagalo lekhaa ||3||
mahaa ana(n)dh bhe sukh paiaa sa(n)tan kai parasaadhe ||
kahu naanak har siau man maaniaa ra(n)g rate bisamaadhe ||4||8||19||
soraTh mahalaa panjavaa ||
jetee samagree dhekhahu re nar tetee hee chhadd jaanee ||
raam naam sa(n)g kar biauhaaraa paaveh padh nirabaanee ||1||
piaare too mero sukhadhaataa ||
gur poorai dheeaa upadhesaa tum hee sa(n)g paraataa || rahaau ||
kaam karodh lobh moh abhimaanaa taa meh sukh nahee paieeaai ||
hoh ren too sagal kee mere man tau anadh ma(n)gal sukh paieeaai ||2||
ghaal na bhaanai a(n)tar bidh jaanai taa kee kar man sevaa ||
kar poojaa hom ih manooaa akaal moorat gurdhevaa ||3||
gobidh dhaamodhar dhiaal maadhave paarabraham nira(n)kaaraa ||
naam varatan naamo vaalevaa naam naanak praan adhaaraa ||4||9||20||
soraTh mahalaa panjavaa ||
mritak kau paio tan saasaa bichhurat aan milaiaa ||
pasoo paret mugadh bhe srote har naamaa mukh gaiaa ||1||
poore gur kee dhekh vaddaiee ||
taa kee keemat kahan na jaiee || rahaau ||
dhookh sog kaa ddaahio dderaa anadh ma(n)gal bisaraamaa ||
man baa(n)chhat fal mile achi(n)taa pooran hoe kaamaa ||2||
e’eehaa sukh aagai mukh uoojal miT ge aavan jaane ||
nirabhau bhe hiradhai naam vasiaa apune satigur kai man bhaane ||3||
uooThat baiThat har gun gaavai dhookh dharadh bhram bhaagaa ||
kahu naanak taa ke poor kara(n)maa jaa kaa gur charanee man laagaa ||4||10||21||
soraTh mahalaa panjavaa ||
ratan chhaadd kauddee sa(n)g laage jaa te kachhoo na paieeaai ||