ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥
ਸੋਰਠਿ ਮਹਲਾ ੫ ॥
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥
ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥
ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥ ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥
ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥ ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥
ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥ ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥
ਸੋਰਠਿ ਮਹਲਾ ੫ ॥
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥ ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥
ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥ ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥
ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥ ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥
ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥ ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥
ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥ ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥
ਸੋਰਠਿ ਮਹਲਾ ੫ ਘਰੁ ੧ ॥
ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥ ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥
ਤੇਰੀ ਅਕਥ ਕਥਾ ਕਥਨੁ ਨ ਜਾਈ ॥ ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥
ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥ ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥
ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥ ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥
ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ ॥ ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥
ਸੋਰਠਿ ਮਹਲਾ ੫ ॥
ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥ ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥੧॥
naanak kau gur pooraa bheTio sagale dhookh binaase ||4||5||
soraTh mahalaa panjavaa ||
sukhe’ee kau pekhai sabh sukheeaa rogee kai bhaanai sabh rogee ||
karan karaavanahaar suaamee aapan haath sa(n)jogee ||1||
man mere jin apunaa bharam gavaataa || tis kai bhaanai koi na bhoolaa jin sagalo braham pachhaataa || rahaau ||
sa(n)t sa(n)g jaa kaa man seetal oh jaanai sagalee Thaa(n)ddee ||
haumai rog jaa kaa man biaapit oh janam marai bilalaatee ||2||
giaan a(n)jan jaa kee netree paRiaa taa kau sarab pragaasaa ||
agiaan a(n)dherai soojhas naahee bahuR bahuR bharamaataa ||3||
sun bena(n)tee suaamee apune naanak ih sukh maagai ||
jeh keeratan teraa saadhoo gaaveh teh meraa man laagai ||4||6||
soraTh mahalaa panjavaa ||
tan sa(n)tan kaa dhan sa(n)tan kaa man sa(n)tan kaa keeaa ||
sa(n)t prasaadh har naam dhiaaiaa sarab kusal tab theeaa ||1||
sa(n)tan bin avar na dhaataa beeaa ||
jo jo saran parai saadhoo kee so paaragaraamee keeaa || rahaau ||
koT paraadh miTeh jan sevaa har keeratan ras gaieeaai ||
e’eehaa sukh aagai mukh uoojal jan kaa sa(n)g vaddabhaagee paieeaai ||2||
rasanaa ek anek gun pooran jan kee ketak upamaa kaheeaai ||
agam agochar sadh abinaasee saran sa(n)tan kee laheeaai ||3||
niragun neech anaath aparaadhee oT sa(n)tan kee aahee ||
booddat moh gireh a(n)dh koop meh naanak leh nibaahee ||4||7||
soraTh mahalaa panjavaa ghar pehilaa ||
jaa kai hiradhai vasiaa too karate taa kee tai(n) aas pujaiee ||
dhaas apune kau too visareh naahee charan dhoor man bhaiee ||1||
teree akath kathaa kathan na jaiee ||
gun nidhaan sukhadhaate suaamee sabh te uooch baddaiee || rahaau ||
so so karam karat hai praanee jaisee tum likh paiee ||
sevak kau tum sevaa dheenee dharasan dhekh aghaiee ||2||
sarab nira(n)tar tumeh samaane jaa kau tudh aap bujhaiee ||
gur parasaadh miTio agiaanaa pragaT bhe sabh Thaiee ||3||
soiee giaanee soiee dhiaanee soiee purakh subhaiee ||
kahu naanak jis bhe dhiaalaa taa kau man te bisar na jaiee ||4||8||
soraTh mahalaa panjavaa ||
sagal samagree moh viaapee kab uooche kab neeche ||
sudh na hoieeaai kaahoo jatanaa oRak ko na pahooche ||1||