Sri Guru Granth Sahib

ਅੰਗ ੫੯੬

ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥
ਸੋਰਠਿ ਮਃ ੧ ਚਉਤੁਕੇ ॥
ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥ ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥ ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥
ਮਨੁ ਮਾਨਿਆ ਨਾਮੁ ਸਖਾਈ ॥ ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥
ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥ ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥ ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥ ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥
ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥ ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥ ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥ ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥
ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥ ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥ ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥ ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥
ਸੋਰਠਿ ਮਹਲਾ ੧ ਦੁਤੁਕੇ ॥
ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥ ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥
ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥
ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥ ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥
ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥ ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥੪॥
ਸੋਰਠਿ ਮਹਲਾ ੧ ॥
ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥ ਅੰਮ੍ਰਿਤੁ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ ॥੧॥
ਕਰਤਾ ਤੂ ਮੈ ਮਾਣੁ ਨਿਮਾਣੇ ॥ ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾਉ ॥
ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥

Ang 596

ba(n)n badheeaa kar dhaavanee taa ko aakhai dha(n)n ||
naanak vekhai nadhar kar chaRai chavagan va(n)n ||4||2||
soraTh mahalaa pehilaa chautuke ||
mai baap ko beTaa neekaa sasurai chatur javaiee ||
baal ka(n)niaa kau baap piaaraa bhaiee kau at bhaiee ||
hukam bhiaa baahar ghar chhoddiaa khin meh bhiee paraiee ||
naam dhaan isanaan na manmukh tit tan dhooR dhumaiee ||1||
man maaniaa naam sakhaiee ||
pai parau gur kai balihaarai jin saachee boojh bujhaiee || rahaau ||
jag siau jhooTh preet man bedhiaa jan siau vaadh rachaiee ||
maiaa magan ahinis mag johai naam na levai marai bikh khaiee ||
ga(n)dhan vain rataa hitakaaree sabadhai surat na aaiee ||
ra(n)g na raataa ras nahee bedhiaa manmukh pat gavaiee ||2||
saadh sabhaa meh sahaj na chaakhiaa jihabaa ras nahee raiee ||
man tan dhan apunaa kar jaaniaa dhar kee khabar na paiee ||
akhee meeT chaliaa a(n)dhiaaraa ghar dhar dhisai na bhaiee ||
jam dhar baadhaa Thaur na paavai apunaa keeaa kamaiee ||3||
nadhar kare taa akhee vekhaa kahanaa kathan na jaiee ||
ka(n)nee sun sun sabadh salaahee a(n)mrit ridhai vasaiee ||
nirabhau nira(n)kaar niravair pooran jot samaiee ||
naanak gur vin bharam na bhaagai sach naam vaddiaaiee ||4||3||
soraTh mahalaa pehilaa dhutuke ||
puR dharatee puR paanee aasan chaar ku(n)T chaubaaraa ||
sagal bhavan kee moorat ekaa mukh terai Takasaalaa ||1||
mere saahibaa tere choj viddaanaa ||
jal thal maheeal bharipur leenaa aape sarab samaanaa || rahaau ||
jeh jeh dhekhaa teh jot tumaaree teraa roop kinehaa ||
eikat roop fireh parachha(n)naa koi na kis hee jehaa ||2||
a(n)ddaj jeraj utabhuj setaj tere keete ja(n)taa ||
ek purab mai teraa dhekhiaa too sabhanaa maeh rava(n)taa ||3||
tere gun bahute mai ek na jaaniaa mai moorakh kichh dheejai ||
pranavat naanak sun mere saahibaa ddubadhaa pathar leejai ||4||4||
soraTh mahalaa pehilaa ||
hau paapee patit param paakha(n)ddee too niramal nira(n)kaaree ||
a(n)mrit chaakh param ras raate Thaakur saran tumaaree ||1||
karataa too mai maan nimaane ||
maan mahat naam dhan palai saachai sabadh samaane || rahaau ||
too pooraa ham uoore hochhe too gauraa ham haure ||