Sri Guru Granth Sahib

ਅੰਗ ੫੭੯

ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥
ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥ ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥ ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥ ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥ ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥ ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥ ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥ ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥
ਵਡਹੰਸੁ ਮਹਲਾ ੧ ॥
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥ ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਹ੍ਹਾਲੇਹਾਂ ॥ ਸਾਹਿਬੁ ਸਮ੍ਹ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥ ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥ ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥ ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥ ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥ ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥ ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥ ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥

Ang 579

jaanee ghat chalaiaa likhiaa aaiaa ru(n)ne veer sabaae ||
kaa(n)iaa ha(n)s theeaa vechhoRaa jaa(n) dhin pu(n)ne meree maae ||
jehaa likhiaa tehaa paiaa jehaa purab kamaiaa ||
dha(n)n sira(n)dhaa sachaa paatisaahu jin jag dha(n)dhai laiaa ||1||
saahib simarahu mere bhaieeho sabhanaa eh piaanaa ||
ethai dha(n)dhaa kooRaa chaar dhihaa aagai sarapar jaanaa ||
aagai sarapar jaanaa jiau mihamaanaa kaahe gaarab keejai ||
jit seviaai dharageh sukh paieeaai naam tisai kaa leejai ||
aagai hukam na chalai moole sir sir kiaa vihaanaa ||
saahib simarih mere bhaieeho sabhanaa eh piaanaa ||2||
jo tis bhaavai sa(n)mrath so theeaai heelaRaa eh sa(n)saaro ||
jal thal maheeal rav rahiaa saachaRaa sirajanahaaro ||
saachaa sirajanahaaro alakh apaaro taa kaa a(n)t na paiaa ||
aaiaa tin kaa safal bhiaa hai ik man jinee dhiaaiaa ||
ddaahe ddaeh usaare aape hukam savaaranahaaro ||
jo tis bhaavai sa(n)mrath so theeaai heelaRaa eh sa(n)saaro ||3||
naanak ru(n)naa baabaa jaaneeaai je rovai lai piaaro ||
vaaleve kaaran baabaa roieeaai rovan sagal bikaaro ||
rovan sagal bikaaro gaafal sa(n)saaro maiaa kaaran rovai ||
cha(n)gaa ma(n)dhaa kichh soojhai naahee ih tan evai khovai ||
aaithai aaiaa sabh ko jaasee kooR karahu aha(n)kaaro ||
naanak ru(n)naa baabaa jaaneeaai je rovai lai piaaro ||4||1||
vaddaha(n)s mahalaa pehilaa ||
aavahu milahu saheleeho sachaRaa naam lehaa(n) ||
roveh birahaa tan kaa aapanaa saahib sa(n)m(h)aalehaa(n) ||
saahib sam(h)aaleh pa(n)th nihaaleh asaa bh othai jaanaa ||
jis kaa keeaa tin hee leeaa hoaa tisai kaa bhaanaa ||
jo tin kar paiaa su aagai aaiaa asee k hukam karehaa ||
aavahu milahu saheleeho sachaRaa naam lehaa ||1||
maran na ma(n)dhaa lokaa aakheeaai je mar jaanai aaisaa koi ||
sevih saahib sa(n)mrath aapanaa pa(n)th suhelaa aagai hoi ||
pa(n)th suhelai jaavahu taa(n) fal paavahu aagai milai vaddaiee ||
bheTai siau jaavahu sach samaavahu taa(n) pat lekhai paiee ||
mahalee jai paavahu khasamai bhaavahu ra(n)g siau raleeaa maanai ||
maran na ma(n)dhaa lokaa aakheeaai je koiee mar jaanai ||2||
maran munasaa sooriaa hak hai jo hoi maran paravaano ||