ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥
ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥ ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥
ਸਦਾ ਸਦਾ ਜਾਈ ਬਲਿਹਾਰੀ ॥ ਇਤ ਉਤ ਦੇਖਉ ਓਟ ਤੁਮਾਰੀ ॥੩॥
ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥ ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥
ਵਡਹੰਸੁ ਮਃ ੫ ॥
ਅੰਤਰਜਾਮੀ ਸੋ ਪ੍ਰਭੁ ਪੂਰਾ ॥ ਦਾਨੁ ਦੇਇ ਸਾਧੂ ਕੀ ਧੂਰਾ ॥੧॥
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥
ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥ ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥੨॥
ਜਿਸ ਨੋ ਨਦਰਿ ਕਰੇ ਸੋ ਧਿਆਏ ॥ ਆਠ ਪਹਰ ਹਰਿ ਕੇ ਗੁਣ ਗਾਏ ॥੩॥
ਜੀਅ ਜੰਤ ਸਗਲੇ ਪ੍ਰਤਿਪਾਰੇ ॥ ਸਰਨਿ ਪਰਿਓ ਨਾਨਕ ਹਰਿ ਦੁਆਰੇ ॥੪॥੪॥
ਵਡਹੰਸੁ ਮਹਲਾ ੫ ॥
ਤੂ ਵਡ ਦਾਤਾ ਅੰਤਰਜਾਮੀ ॥ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥
ਮੇਰੇ ਪ੍ਰਭ ਪ੍ਰੀਤਮ ਨਾਮੁ ਅਧਾਰਾ ॥ ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥੧॥ ਰਹਾਉ ॥
ਤੇਰੀ ਸਰਣਿ ਸਤਿਗੁਰ ਮੇਰੇ ਪੂਰੇ ॥ ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥
ਚਰਨ ਕਮਲ ਹਿਰਦੈ ਉਰਿ ਧਾਰੇ ॥ ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥
ਕਰਿ ਕਿਰਪਾ ਤੇਰੇ ਗੁਣ ਗਾਵਾ ॥ ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥੫॥
ਵਡਹੰਸੁ ਮਹਲਾ ੫ ॥
ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥ ਨਾ ਜੀਉ ਮਰੈ ਨ ਕਬਹੂ ਛੀਜੈ ॥੧॥
ਵਡਭਾਗੀ ਗੁਰੁ ਪੂਰਾ ਪਾਈਐ ॥ ਗੁਰ ਕਿਰਪਾ ਤੇ ਪ੍ਰਭੂ ਧਿਆਈਐ ॥੧॥ ਰਹਾਉ ॥
ਰਤਨ ਜਵਾਹਰ ਹਰਿ ਮਾਣਕ ਲਾਲਾ ॥ ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥੨॥
ਜਤ ਕਤ ਪੇਖਉ ਸਾਧੂ ਸਰਣਾ ॥ ਹਰਿ ਗੁਣ ਗਾਇ ਨਿਰਮਲ ਮਨੁ ਕਰਣਾ ॥੩॥
ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ ॥ ਨਾਨਕ ਨਾਮੁ ਪਾਇਆ ਪ੍ਰਭੁ ਤੂਠਾ ॥੪॥੬॥
ਵਡਹੰਸੁ ਮਹਲਾ ੫ ॥
ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥ ਤੇਰੀ ਸਰਣਿ ਪੂਰਨ ਕਿਰਪਾਲਾ ॥੧॥ ਰਹਾਉ ॥
ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ ॥ ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥੧॥
ਤੇਰੇ ਜੀਅ ਤੂ ਸਦ ਹੀ ਸਾਥੀ ॥ ਸੰਸਾਰ ਸਾਗਰ ਤੇ ਕਢੁ ਦੇ ਹਾਥੀ ॥੨॥
ਆਵਣੁ ਜਾਣਾ ਤੁਮ ਹੀ ਕੀਆ ॥ ਜਿਸੁ ਤੂ ਰਾਖਹਿ ਤਿਸੁ ਦੂਖੁ ਨ ਥੀਆ ॥੩॥
ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥ ਬਿਨਉ ਕਰੈ ਨਾਨਕੁ ਕਰ ਜੋਰਿ ॥੪॥੭॥
ਵਡਹੰਸੁ ਮਃ ੫ ॥
ਤੂ ਜਾਣਾਇਹਿ ਤਾ ਕੋਈ ਜਾਣੈ ॥ ਤੇਰਾ ਦੀਆ ਨਾਮੁ ਵਖਾਣੈ ॥੧॥
ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥
jap jeevaa prabh charan tumaare ||1|| rahaau ||
dhiaal purakh mere prabh dhaate ||
jiseh janaavahu tineh tum jaate ||2||
sadhaa sadhaa jaiee balihaaree ||
eit ut dhekhau oT tumaaree ||3||
moh niragun gun kichhoo na jaataa ||
naanak saadhoo dhekh man raataa ||4||3||
vaddaha(n)s mahalaa panjavaa ||
a(n)tarajaamee so prabh pooraa ||
dhaan dhei saadhoo kee dhooraa ||1||
kar kirapaa prabh dheen dhiaalaa ||
teree oT pooran gopaalaa ||1|| rahaau ||
jal thal maheeal rahiaa bharapoore ||
nikaT vasai naahee prabh dhoore ||2||
jis no nadhar kare so dhiaae ||
aaTh pahar har ke gun gaae ||3||
jeea ja(n)t sagale pratipaare ||
saran pario naanak har dhuaare ||4||4||
vaddaha(n)s mahalaa panjavaa ||
too vadd dhaataa a(n)tarajaamee ||
sabh meh raviaa pooran prabh suaamee ||1||
mere prabh preetam naam adhaaraa ||
hau sun sun jeevaa naam tumaaraa ||1|| rahaau ||
teree saran satigur mere poore ||
man niramal hoi sa(n)taa dhoore ||2||
charan kamal hiradhai ur dhaare ||
tere dharasan kau jaiee balihaare ||3||
kar kirapaa tere gun gaavaa ||
naanak naam japat sukh paavaa ||4||5||
vaddaha(n)s mahalaa panjavaa ||
saadhasa(n)g har a(n)mrit peejai ||
naa jeeau marai na kabahoo chheejai ||1||
vaddabhaagee gur pooraa paieeaai ||
gur kirapaa te prabhoo dhiaaieeaai ||1|| rahaau ||
ratan javaahar har maanak laalaa ||
simar simar prabh bhe nihaalaa ||2||
jat kat pekhau saadhoo saranaa ||
har gun gai niramal man karanaa ||3||
ghaT ghaT a(n)tar meraa suaamee vooThaa ||
naanak naam paiaa prabh tooThaa ||4||6||
vaddaha(n)s mahalaa panjavaa ||
visar naahee prabh dheen dhiaalaa ||
teree saran pooran kirapaalaa ||1|| rahaau ||
jeh chit aaveh so thaan suhaavaa ||
jit velaa visareh taa laagai haavaa ||1||
tere jeea too sadh hee saathee ||
sa(n)saar saagar te kadd dhe haathee ||2||
aavan jaanaa tum hee keeaa ||
jis too raakheh tis dhookh na theeaa ||3||
too eko saahib avar na hor ||
binau karai naanak kar jor ||4||7||
vaddaha(n)s mahalaa panjavaa ||
too jaanaieh taa koiee jaanai ||
teraa dheeaa naam vakhaanai ||1||
too acharaj kudharat teree bisamaa ||1|| rahaau ||