Sri Guru Granth Sahib

ਅੰਗ ੫੫੬

ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥ ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥ ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥
ਮਃ ੩ ॥
ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥ ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥ ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥
ਪਉੜੀ ॥
ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥ ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥ ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥
ਸਲੋਕ ਮਃ ੧ ॥
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥
ਮਃ ੧ ॥
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥
ਪਉੜੀ ॥
ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥ ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ ॥ ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ ॥ ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ ॥ ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥੨੦॥
ਸਲੋਕ ਮਃ ੩ ॥
ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥ ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥ ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥੧॥
ਮਃ ੩ ॥
ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥ ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥ ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥੨॥
ਪਉੜੀ ॥
ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥ ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥ ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥ ਨਾਨਕੁ ਮੰਗੈ ਦਾਨੁ ਹਰਿ ਸੰਤਾ ਰੇਨਾਰੁ ॥ ਹੋਰੁ ਦਾਤਾਰੁ ਨ ਸੁਝਈ ਤੂ ਦੇਵਣਹਾਰੁ ॥੨੧॥੧॥ ਸੁਧੁ ॥

Ang 556

jichar vich dha(n)m hai tichar na chetiee k kareg agai jai ||
giaanee hoi su cheta(n)n hoi agiaanee a(n)dh kamai ||
naanak ethai kamaavai so milai agai paae jai ||1||
mahalaa teejaa ||
dhur khasamai kaa hukam piaa vin satigur chetiaa na jai ||
satigur miliaai a(n)tar rav rahiaa sadhaa rahiaa liv lai ||
dham dham sadhaa samaaladhaa dha(n)m na birathaa jai ||
janam maran kaa bhau giaa jeevan padhavee pai ||
naanak ih maratabaa tis no dhei jis no kirapaa kare rajai ||2||
pauRee ||
aape dhaanaa(n) beeniaa aape paradhaanaa(n) ||
aape roop dhikhaaladhaa aape lai dhiaanaa(n) ||
aape monee varatadhaa aape kathai giaanaa(n) ||
kauRaa kisai na lagiee sabhanaa hee bhaanaa ||
ausatat baran na sakeeaai sadh sadh kurabaanaa ||19||
salok mahalaa pehilaa ||
kalee a(n)dhar naanakaa ji(n)naa(n) dhaa aautaar ||
put jinooraa dheea ji(n)nooree joroo ji(n)naa dhaa sikadhaar ||1||
mahalaa pehilaa ||
hi(n)dhoo moole bhoole akhuTee jaa(n)hee ||
naaradh kahiaa s pooj karaa(n)hee || a(n)dhe gu(n)ge a(n)dh a(n)dhaar ||
paathar le poojeh mugadh gavaar ||
oh jaa aap ddube tum kahaa taranahaar ||2||
pauRee ||
sabh kih terai vas hai too sachaa saahu ||
bhagat rate ra(n)g ek kai pooraa vesaahu ||
a(n)mrit bhojan naam har raj raj jan khaahu ||
sabh padhaarath paieean simaran sach laahu ||
sa(n)t piaare paarabraham naanak har agam agaahu ||20||
salok mahalaa teejaa ||
sabh kichh hukame aavadhaa sabh kichh hukame jai ||
je ko moorakh aapahu jaanai a(n)dhaa a(n)dh kamai ||
naanak hukam ko gurmukh bujhai jis no kirapaa kare rajai ||1||
mahalaa teejaa ||
so jogee jugat so paae jis no gurmukh naam paraapat hoi ||
tis jogee kee nagaree sabh ko vasai bhekhee jog na hoi ||
naanak aaisaa viralaa ko jogee jis ghaT paragaT hoi ||2||
pauRee ||
aape ja(n)t upaian aape aadhaar ||
aape sookham bhaaleeaai aape paasaar ||
aap ikaatee hoi rahai aape vadd paravaar ||
naanak ma(n)gai dhaan har sa(n)taa renaar ||
hor dhaataar na sujhiee too dhevanahaar ||21||1|| sudh ||