Sri Guru Granth Sahib

ਅੰਗ ੫੦੯

ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥
ਪਉੜੀ ॥
ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥
ਸਲੋਕੁ ਮਃ ੩ ॥
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥
ਮਃ ੩ ॥
ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥ ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥
ਪਉੜੀ ॥
ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥ ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥ ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥ ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥
ਸਲੋਕੁ ਮਃ ੩ ॥
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥ ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥ ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥
ਮਃ ੩ ॥
ਗੁਰ ਕੀ ਸਿਖ ਕੋ ਵਿਰਲਾ ਲੇਵੈ ॥ ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥
ਪਉੜੀ ॥
ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥ ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥ ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥ ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥ ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥
ਸਲੋਕੁ ॥
ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥ ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥
ਮਃ ੩ ॥
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨੑਾ ਹੋਇ ਸੁ ਜਾਇ ॥ ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥ ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥

Ang 509

har naam na paiaa janam birathaa gavaiaa naanak jam maar kare khuaar ||2||
pauRee ||
aapanaa aap upaion tadhahu hor na koiee ||
mataa masoorat aap kare jo kare su hoiee ||
tadhahu aakaas na paataal hai naa trai loiee ||
tadhahu aape aap nira(n)kaar hai naa opat hoiee ||
jiau tis bhaavai tivai kare tis bin avar na koiee ||1||
salok mahalaa teejaa ||
saahib meraa sadhaa hai dhisai sabadh kamai ||
oh aauhaanee kadhe naeh naa aavai naa jai ||
sadhaa sadhaa so seveeaai jo sabh meh rahai samai ||
avar dhoojaa kiau seveeaai ja(n)mai tai mar jai ||
nihafal tin kaa jeeviaa j khasam na jaaneh aapanaa avaree kau chit lai ||
naanak ev na jaapiee karataa ketee dhei sajai ||1||
mahalaa teejaa ||
sachaa naam dhiaaieeaai sabho varatai sach ||
naanak hukam bujh paravaan hoi taa fal paavai sach ||
kathanee badhanee karataa firai hukamai mool na bujhiee a(n)dhaa kach nikach ||2||
pauRee ||
sa(n)jog vijog upaion sirasaTee kaa mool rachaiaa ||
hukamee sirasaT saajeean jotee jot milaiaa ||
jotee hoo(n) sabh chaananaa satigur sabadh sunaiaa ||
brahamaa bisan mahes trai gun sir dha(n)dhai laiaa ||
maiaa kaa mool rachaion tureeaa sukh paiaa ||2||
salok mahalaa teejaa ||
so jap so tap j satigur bhaavai ||
satigur kai bhaanai vaddiaaiee paavai ||
naanak aap chhodd gur maeh samaavai ||1||
mahalaa teejaa ||
gur kee sikh ko viralaa levai ||
naanak jis aap vaddiaaiee dhevai ||2||
pauRee ||
maiaa moh agiaan hai bikham at bhaaree ||
pathar paap bahu ladhiaa kiau tareeaai taaree ||
anadhin bhagatee ratiaa har paar utaaree ||
gur sabadhee man niramalaa haumai chhadd vikaaree ||
har har naam dhiaaieeaai har har nisataaree ||3||
salok ||
kabeer mukat dhuaaraa sa(n)kuRaa raiee dhasavai bhai ||
man tau maigal hoi rahaa nikasiaa kiau kar jai ||
aaisaa satigur je milai tuThaa kare pasaau ||
mukat dhuaaraa mokalaa sahaje aavau jaau ||1||
mahalaa teejaa ||
naanak mukat dhuaaraa at neekaa naan(h)aa hoi su jai ||
haumai man asathool hai kiau kar vich dhe jai ||
satigur miliaai haumai giee jot rahee sabh aai ||