ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥
ਗੁਰ ਪ੍ਰਸਾਦਿ ਓਇ ਆਨੰਦ ਪਾਵੈ ॥ ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥
ਵਰਤ ਨੇਮ ਮਜਨ ਤਿਸੁ ਪੂਜਾ ॥ ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥ ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥ ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥
ਪ੍ਰਗਟਿਓ ਸੋ ਜਨੁ ਸਗਲੇ ਭਵਨ ॥ ਪਤਿਤ ਪੁਨੀਤ ਤਾ ਕੀ ਪਗ ਰੇਨ ॥ ਜਾ ਕਉ ਭੇਟਿਓ ਹਰਿ ਹਰਿ ਰਾਇ ॥ ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥
ਆਠ ਪਹਰ ਕਰ ਜੋੜਿ ਧਿਆਵਉ ॥ ਉਨ ਸਾਧਾ ਕਾ ਦਰਸਨੁ ਪਾਵਉ ॥ ਮੋਹਿ ਗਰੀਬ ਕਉ ਲੇਹੁ ਰਲਾਇ ॥ ਨਾਨਕ ਆਇ ਪਏ ਸਰਣਾਇ ॥੪॥੩੮॥੮੯॥
ਆਸਾ ਮਹਲਾ ੫ ॥
ਆਠ ਪਹਰ ਉਦਕ ਇਸਨਾਨੀ ॥ ਸਦ ਹੀ ਭੋਗੁ ਲਗਾਇ ਸੁਗਿਆਨੀ ॥ ਬਿਰਥਾ ਕਾਹੂ ਛੋਡੈ ਨਾਹੀ ॥ ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥੧॥
ਸਾਲਗਿਰਾਮੁ ਹਮਾਰੈ ਸੇਵਾ ॥ ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥
ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥ ਆਸਨੁ ਜਾ ਕਾ ਸਦਾ ਬੈਕੁੰਠ ॥ ਜਾ ਕਾ ਚਵਰੁ ਸਭ ਊਪਰਿ ਝੂਲੈ ॥ ਤਾ ਕਾ ਧੂਪੁ ਸਦਾ ਪਰਫੁਲੈ ॥੨॥
ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥ ਅਭਗ ਸਭਾ ਸੰਗਿ ਹੈ ਸਾਧਾ ॥ ਆਰਤੀ ਕੀਰਤਨੁ ਸਦਾ ਅਨੰਦ ॥ ਮਹਿਮਾ ਸੁੰਦਰ ਸਦਾ ਬੇਅੰਤ ॥੩॥
ਜਿਸਹਿ ਪਰਾਪਤਿ ਤਿਸ ਹੀ ਲਹਨਾ ॥ ਸੰਤ ਚਰਨ ਓਹੁ ਆਇਓ ਸਰਨਾ ॥ ਹਾਥਿ ਚੜਿਓ ਹਰਿ ਸਾਲਗਿਰਾਮੁ ॥ ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥
ਆਸਾ ਮਹਲਾ ੫ ਪੰਚਪਦਾ ॥
ਜਿਹ ਪੈਡੈ ਲੂਟੀ ਪਨਿਹਾਰੀ ॥ ਸੋ ਮਾਰਗੁ ਸੰਤਨ ਦੂਰਾਰੀ ॥੧॥
ਸਤਿਗੁਰ ਪੂਰੈ ਸਾਚੁ ਕਹਿਆ ॥ ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥
ਜਹ ਲਾਲਚ ਜਾਗਾਤੀ ਘਾਟ ॥ ਦੂਰਿ ਰਹੀ ਉਹ ਜਨ ਤੇ ਬਾਟ ॥੨॥
ਜਹ ਆਵਟੇ ਬਹੁਤ ਘਨ ਸਾਥ ॥ ਪਾਰਬ੍ਰਹਮ ਕੇ ਸੰਗੀ ਸਾਧ ॥੩॥
ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥ ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥੪॥
ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥ ਵਾਜੇ ਤਾ ਕੈ ਅਨਹਦ ਤੂਰਾ ॥੫॥੪੦॥੯੧॥
ਆਸਾ ਮਹਲਾ ੫ ਦੁਪਦਾ ੧ ॥
ਸਾਧੂ ਸੰਗਿ ਸਿਖਾਇਓ ਨਾਮੁ ॥ ਸਰਬ ਮਨੋਰਥ ਪੂਰਨ ਕਾਮ ॥ ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥ ਜਪਿ ਜਪਿ ਜੀਵਾ ਸਾਰਿਗਪਾਨੇ ॥੧॥
ਕਰਨ ਕਰਾਵਨ ਸਰਨਿ ਪਰਿਆ ॥ ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥
jis bheTat laagai prabh ra(n)g ||1||
gur prasaadh oi aana(n)dh paavai ||
jis simarat man hoi pragaasaa taa kee gat mit kahan na jaavai ||1|| rahaau ||
varat nem majan tis poojaa ||
bedh puraan tin si(n)mirat suneejaa ||
mahaa puneet jaa kaa niramal thaan ||
saadhasa(n)gat jaa kai har har naam ||2||
pragaTio so jan sagale bhavan ||
patit puneet taa kee pag ren ||
jaa kau bheTio har har rai ||
taa kee gat mit kathan na jai ||3||
aaTh pahar kar joR dhiaavau ||
aun saadhaa kaa dharasan paavau ||
moh gareeb kau leh ralai ||
naanak aai pe saranai ||4||38||89||
aasaa mahalaa panjavaa ||
aaTh pahar udhak isanaanee ||
sadh hee bhog lagai sugiaanee ||
birathaa kaahoo chhoddai naahee ||
bahur bahur tis laageh paiee ||1||
saalagiraam hamaarai sevaa ||
poojaa arachaa ba(n)dhan dhevaa ||1|| rahaau ||
gha(n)Taa jaa kaa suneeaai chahu ku(n)T ||
aasan jaa kaa sadhaa baiku(n)Th ||
jaa kaa chavar sabh uoopar jhoolai ||
taa kaa dhoop sadhaa parafulai ||2||
ghaT ghaT sa(n)paT hai re jaa kaa ||
abhag sabhaa sa(n)g hai saadhaa ||
aaratee keeratan sadhaa ana(n)dh ||
mahimaa su(n)dhar sadhaa bea(n)t ||3||
jiseh paraapat tis hee lahanaa ||
sa(n)t charan oh aaio saranaa ||
haath chaRio har saalagiraam ||
kahu naanak gur keeno dhaan ||4||39||90||
aasaa mahalaa panjavaa pa(n)chapadhaa ||
jeh paiddai looTee panihaaree ||
so maarag sa(n)tan dhooraaree ||1||
satigur poorai saach kahiaa ||
naam tere kee mukate beethee jam kaa maarag dhoor rahiaa ||1|| rahaau ||
jeh laalach jaagaatee ghaaT ||
dhoor rahee uh jan te baaT ||2||
jeh aavaTe bahut ghan saath ||
paarabraham ke sa(n)gee saadh ||3||
chitr gupat sabh likhate lekhaa ||
bhagat janaa kau dhirasaT na pekhaa ||4||
kahu naanak jis satigur pooraa ||
vaaje taa kai anahadh tooraa ||5||40||91||
aasaa mahalaa panjavaa dhupadhaa 1 ||
saadhoo sa(n)g sikhaio naam ||
sarab manorath pooran kaam ||
bujh giee tirasanaa har jaseh aghaane ||
jap jap jeevaa saarigapaane ||1||
karan karaavan saran pariaa ||
gur parasaadh sahaj ghar paiaa miTiaa a(n)dheraa cha(n)dh chaRiaa ||1|| rahaau ||