ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥
ਆਸਾ ਮਹਲਾ ੫ ॥
ਠਾਕੁਰ ਸਿਉ ਜਾ ਕੀ ਬਨਿ ਆਈ ॥ ਭੋਜਨ ਪੂਰਨ ਰਹੇ ਅਘਾਈ ॥੧॥
ਕਛੂ ਨ ਥੋਰਾ ਹਰਿ ਭਗਤਨ ਕਉ ॥ ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥
ਜਾ ਕਾ ਧਨੀ ਅਗਮ ਗੁਸਾਈ ॥ ਮਾਨੁਖ ਕੀ ਕਹੁ ਕੇਤ ਚਲਾਈ ॥੨॥
ਜਾ ਕੀ ਸੇਵਾ ਦਸ ਅਸਟ ਸਿਧਾਈ ॥ ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥
ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥ ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥
ਆਸਾ ਮਹਲਾ ੫ ॥
ਜਉ ਮੈ ਅਪੁਨਾ ਸਤਿਗੁਰੁ ਧਿਆਇਆ ॥ ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥
ਮਿਟਿ ਗਈ ਗਣਤ ਬਿਨਾਸਿਉ ਸੰਸਾ ॥ ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ ॥
ਜਉ ਮੈ ਅਪੁਨਾ ਸਾਹਿਬੁ ਚੀਤਿ ॥ ਤਉ ਭਉ ਮਿਟਿਓ ਮੇਰੇ ਮੀਤ ॥੨॥
ਜਉ ਮੈ ਓਟ ਗਹੀ ਪ੍ਰਭ ਤੇਰੀ ॥ ਤਾਂ ਪੂਰਨ ਹੋਈ ਮਨਸਾ ਮੇਰੀ ॥੩॥
ਦੇਖਿ ਚਲਿਤ ਮਨਿ ਭਏ ਦਿਲਾਸਾ ॥ ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥
ਆਸਾ ਮਹਲਾ ੫ ॥
ਅਨਦਿਨੁ ਮੂਸਾ ਲਾਜੁ ਟੁਕਾਈ ॥ ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥
ਸੋਚਤ ਸਾਚਤ ਰੈਨਿ ਬਿਹਾਨੀ ॥ ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥
ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥ ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥
ਬਾਲੂ ਕਨਾਰਾ ਤਰੰਗ ਮੁਖਿ ਆਇਆ ॥ ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥
ਸਾਧਸੰਗਿ ਜਪਿਓ ਹਰਿ ਰਾਇ ॥ ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥
ਆਸਾ ਮਹਲਾ ੫ ਦੁਤੁਕੇ ੯ ॥
ਉਨ ਕੈ ਸੰਗਿ ਤੂ ਕਰਤੀ ਕੇਲ ॥ ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥ ਉਨੑ ਕੈ ਸੰਗਿ ਤੁਮ ਸਭੁ ਕੋਊ ਲੋਰੈ ॥ ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥੧॥
ਤੇ ਬੈਰਾਗੀ ਕਹਾ ਸਮਾਏ ॥ ਤਿਸੁ ਬਿਨੁ ਤੁਹੀ ਦੁਹੇਰੀ ਰੀ ॥੧॥ ਰਹਾਉ ॥
ਉਨੑ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥ ਉਨੑ ਕੈ ਸੰਗਿ ਤੂ ਹੋਈ ਹੈ ਜਾਹਰਿ ॥ ਉਨੑ ਕੈ ਸੰਗਿ ਤੂ ਰਖੀ ਪਪੋਲਿ ॥ ਓਸੁ ਬਿਨਾ ਤੂੰ ਛੁਟਕੀ ਰੋਲਿ ॥੨॥
ਉਨੑ ਕੈ ਸੰਗਿ ਤੇਰਾ ਮਾਨੁ ਮਹਤੁ ॥ ਉਨੑ ਕੈ ਸੰਗਿ ਤੁਮ ਸਾਕੁ ਜਗਤੁ ॥ ਉਨੑ ਕੈ ਸੰਗਿ ਤੇਰੀ ਸਭ ਬਿਧਿ ਥਾਟੀ ॥ ਓਸੁ ਬਿਨਾ ਤੂੰ ਹੋਈ ਹੈ ਮਾਟੀ ॥੩॥
ਓਹੁ ਬੈਰਾਗੀ ਮਰੈ ਨ ਜਾਇ ॥ ਹੁਕਮੇ ਬਾਧਾ ਕਾਰ ਕਮਾਇ ॥ ਜੋੜਿ ਵਿਛੋੜੇ ਨਾਨਕ ਥਾਪਿ ॥ ਅਪਨੀ ਕੁਦਰਤਿ ਜਾਣੈ ਆਪਿ ॥੪॥੩੧॥੮੨॥
ਆਸਾ ਮਹਲਾ ੫ ॥
naanak paiaa naam khajaanaa ||4||27||78||
aasaa mahalaa panjavaa ||
Thaakur siau jaa kee ban aaiee ||
bhojan pooran rahe aghaiee ||1||
kachhoo na thoraa har bhagatan kau ||
khaat kharachat bilachhat dhevan kau ||1|| rahaau ||
jaa kaa dhanee agam gusaiee ||
maanukh kee kahu ket chalaiee ||2||
jaa kee sevaa dhas asaT sidhaiee ||
palak dhisaT taa kee laagahu paiee ||3||
jaa kau dhiaa karahu mere suaamee ||
kahu naanak naahee tin kaamee ||4||28||79||
aasaa mahalaa panjavaa ||
jau mai apunaa satigur dhiaaiaa ||
tab merai man mahaa sukh paiaa ||1||
miT giee ganat binaasiau sa(n)saa ||
naam rate jan bhe bhagava(n)taa ||1|| rahaau ||
jau mai apunaa saahib cheet ||
tau bhau miTio mere meet ||2||
jau mai oT gahee prabh teree ||
taa(n) pooran hoiee manasaa meree ||3||
dhekh chalit man bhe dhilaasaa ||
naanak dhaas teraa bharavaasaa ||4||29||80||
aasaa mahalaa panjavaa ||
anadhin moosaa laaj Tukaiee ||
girat koop meh khaeh miThaiee ||1||
sochat saachat rain bihaanee ||
anik ra(n)g maiaa ke chitavat kabahoo na simarai saari(n)gapaanee ||1|| rahaau ||
dhrum kee chhaiaa nihachal girahu baa(n)dhiaa ||
kaal kai faa(n)s sakat sar saa(n)dhiaa ||2||
baaloo kanaaraa tara(n)g mukh aaiaa ||
so thaan mooR nihachal kar paiaa ||3||
saadhasa(n)g japio har rai ||
naanak jeevai har gun gai ||4||30||81||
aasaa mahalaa panjavaa dhutuke 9 ||
aun kai sa(n)g too karatee kel ||
aun kai sa(n)g ham tum sa(n)g mel ||
aun(h) kai sa(n)g tum sabh kouoo lorai ||
os binaa kouoo mukh nahee jorai ||1||
te bairaagee kahaa samaae ||
tis bin tuhee dhuheree ree ||1|| rahaau ||
aun(h) kai sa(n)g too gireh meh maahar ||
aun(h) kai sa(n)g too hoiee hai jaahar ||
aun(h) kai sa(n)g too rakhee papol ||
os binaa too(n) chhuTakee rol ||2||
aun(h) kai sa(n)g teraa maan mahat ||
aun(h) kai sa(n)g tum saak jagat ||
aun(h) kai sa(n)g teree sabh bidh thaaTee ||
os binaa too(n) hoiee hai maaTee ||3||
oh bairaagee marai na jai ||
hukame baadhaa kaar kamai ||
joR vichhoRe naanak thaap ||
apanee kudharat jaanai aap ||4||31||82||
aasaa mahalaa panjavaa ||