Sri Guru Granth Sahib

ਅੰਗ ੩੭੫

ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥
ਚਾਰਿ ਪਹਰ ਚਹੁ ਜੁਗਹ ਸਮਾਨੇ ॥ ਰੈਣਿ ਭਈ ਤਬ ਅੰਤੁ ਨ ਜਾਨੇ ॥੨॥
ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥ ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥ ਆਤਮੁ ਚੀਨੑਿ ਪਰਮ ਸੁਖੁ ਪਾਇਆ ॥੪॥੧੫॥
ਆਸਾ ਮਹਲਾ ੫ ॥
ਹਰਿ ਸੇਵਾ ਮਹਿ ਪਰਮ ਨਿਧਾਨੁ ॥ ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥
ਹਰਿ ਮੇਰਾ ਸਾਥੀ ਸੰਗਿ ਸਖਾਈ ॥ ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥
ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥ ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥
ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥ ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥
ਗੁਰ ਕਿਰਪਾ ਤੇ ਇਹ ਮਤਿ ਆਵੈ ॥ ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥
ਆਸਾ ਮਹਲਾ ੫ ॥
ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥ ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥
ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥ ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥
ਚਰਣ ਕਮਲ ਰਿਦ ਅੰਤਰਿ ਧਾਰੇ ॥ ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥
ਪੰਚ ਸਖੀ ਮਿਲਿ ਮੰਗਲੁ ਗਾਇਆ ॥ ਅਨਹਦ ਬਾਣੀ ਨਾਦੁ ਵਜਾਇਆ ॥੩॥
ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥ ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥
ਆਸਾ ਮਹਲਾ ੫ ॥
ਕਰਿ ਕਿਰਪਾ ਹਰਿ ਪਰਗਟੀ ਆਇਆ ॥ ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥
ਐਸਾ ਹਰਿ ਧਨੁ ਸੰਚੀਐ ਭਾਈ ॥ ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥
ਤੋਟਿ ਨ ਆਵੈ ਨਿਖੁਟਿ ਨ ਜਾਇ ॥ ਖਾਇ ਖਰਚਿ ਮਨੁ ਰਹਿਆ ਅਘਾਇ ॥੨॥
ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥ ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥
ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥ ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥
ਆਸਾ ਮਹਲਾ ੫ ॥
ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥ ਕਾਚੀ ਪਾਕੀ ਬਾਢਿ ਪਰਾਨੀ ॥੧॥
ਜੋ ਜਨਮੈ ਸੋ ਜਾਨਹੁ ਮੂਆ ॥ ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥
ਦਿਨ ਤੇ ਸਰਪਰ ਪਉਸੀ ਰਾਤਿ ॥ ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥
ਮਾਇਆ ਮੋਹਿ ਸੋਇ ਰਹੇ ਅਭਾਗੇ ॥ ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥੩॥

Ang 375

dharasan kee man aas ghaneree koiee aaisaa sa(n)t mo kau pireh milaavai ||1|| rahaau ||
chaar pahar chahu jugeh samaane ||
rain bhiee tab a(n)t na jaane ||2||
pa(n)ch dhoot mil pirahu vichhoRee ||
bhram bhram rovai haath pachhoRee ||3||
jan naanak kau har dharas dhikhaiaa ||
aatam cheeni(h) param sukh paiaa ||4||15||
aasaa mahalaa panjavaa ||
har sevaa meh param nidhaan ||
har sevaa mukh a(n)mirat naam ||1||
har meraa saathee sa(n)g sakhaiee ||
dhukh sukh simaree teh maujoodh jam bapuraa mo kau kahaa ddaraiee ||1|| rahaau ||
har meree oT mai har kaa taan ||
har meraa sakhaa man maeh dheebaan ||2||
har meree poo(n)jee meraa har vesaahu ||
gurmukh dhan khaTee har meraa saahu ||3||
gur kirapaa te ieh mat aavai ||
jan naanak har kai a(n)k samaavai ||4||16||
aasaa mahalaa panjavaa ||
prabh hoi kirapaal ta ih man laiee ||
satigur sev sabhai fal paiee ||1||
man kiau bairaag karahigaa satigur meraa pooraa ||
manasaa kaa dhaataa sabh sukh nidhaan a(n)mirat sar sadh hee bharapooraa ||1|| rahaau ||
charan kamal ridh a(n)tar dhaare ||
pragaTee jot mile raam piaare ||2||
pa(n)ch sakhee mil ma(n)gal gaiaa ||
anahadh baanee naadh vajaiaa ||3||
gur naanak tuThaa miliaa har rai ||
sukh rain vihaanee sahaj subhai ||4||17||
aasaa mahalaa panjavaa ||
kar kirapaa har paragaTee aaiaa ||
mil satigur dhan pooraa paiaa ||1||
aaisaa har dhan sa(n)cheeaai bhaiee ||
bhaeh na jaalai jal nahee ddoobai sa(n)g chhodd kar katahu na jaiee ||1|| rahaau ||
toT na aavai nikhuT na jai ||
khai kharach man rahiaa aghai ||2||
so sach saahu jis ghar har dhan sa(n)chaanaa ||
eis dhan te sabh jag varasaanaa ||3||
tin har dhan paiaa jis purab likhe kaa lahanaa ||
jan naanak a(n)t vaar naam gahanaa ||4||18||
aasaa mahalaa panjavaa ||
jaise kirasaan bovai kirasaanee ||
kaachee paakee baadd paraanee ||1||
jo janamai so jaanahu mooaa ||
govi(n)dh bhagat asathir hai theeaa ||1|| rahaau ||
dhin te sarapar pausee raat ||
rain giee fir hoi parabhaat ||2||
maiaa moh soi rahe abhaage ||
gur prasaadh ko viralaa jaage ||3||