Sri Guru Granth Sahib

ਅੰਗ ੩੬੭

ਵਡਾ ਵਡਾ ਹਰਿ ਭਾਗ ਕਰਿ ਪਾਇਆ ॥ ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥
ਆਸਾ ਮਹਲਾ ੪ ॥
ਗੁਣ ਗਾਵਾ ਗੁਣ ਬੋਲੀ ਬਾਣੀ ॥ ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥੧॥
ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥ ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥੧॥ ਰਹਾਉ ॥
ਹਰਿ ਗੁਣ ਗਾਵੈ ਹਰਿ ਜਨ ਲੋਗਾ ॥ ਵਡੈ ਭਾਗਿ ਪਾਏ ਹਰਿ ਨਿਰਜੋਗਾ ॥੨॥
ਗੁਣ ਵਿਹੂਣ ਮਾਇਆ ਮਲੁ ਧਾਰੀ ॥ ਵਿਣੁ ਗੁਣ ਜਨਮਿ ਮੁਏ ਅਹੰਕਾਰੀ ॥੩॥
ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥ ਨਾਨਕ ਗੁਰਮੁਖਿ ਮਥਿ ਤਤੁ ਕਢੀਏ ॥੪॥੫॥੫੭॥
ਆਸਾ ਮਹਲਾ ੪ ॥
ਨਾਮੁ ਸੁਣੀ ਨਾਮੋ ਮਨਿ ਭਾਵੈ ॥ ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥
ਨਾਮੁ ਜਪਹੁ ਗੁਰਮੁਖਿ ਪਰਗਾਸਾ ॥ ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥
ਨਾਮੈ ਸੁਰਤਿ ਸੁਨੀ ਮਨਿ ਭਾਈ ॥ ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥
ਨਾਮਹੀਣ ਗਏ ਮੂੜ ਨੰਗਾ ॥ ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥
ਆਪੇ ਥਾਪੇ ਥਾਪਿ ਉਥਾਪੇ ॥ ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥
ਆਸਾ ਮਹਲਾ ੪ ॥
ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥ ਫਲ ਲਾਗੇ ਹਰਿ ਰਸਕ ਰਸਾਈ ॥੧॥
ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥ ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥
ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥ ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥੨॥
ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥ ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥੩॥
ਜੇ ਵਡ ਭਾਗ ਹੋਵਹਿ ਵਡ ਊਚੇ ॥ ਨਾਨਕ ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥
ਆਸਾ ਮਹਲਾ ੪ ॥
ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ ॥ ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ॥੧॥
ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥ ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥੧॥ ਰਹਾਉ ॥
ਨਾਮੋ ਨਾਮੁ ਸੁਣੀ ਮਨੁ ਸਰਸਾ ॥ ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥੨॥
ਨਾਮ ਬਿਨਾ ਕੁਸਟੀ ਮੋਹ ਅੰਧਾ ॥ ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥੩॥
ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥ ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥੪॥੮॥੬੦॥

Ang 367

vaddaa vaddaa har bhaag kar paiaa ||
naanak gurmukh naam dhivaiaa ||4||4||56||
aasaa mahalaa chauthhaa ||
gun gaavaa gun bolee baanee ||
gurmukh har gun aakh vakhaanee ||1||
jap jap naam man bhiaa ana(n)dhaa ||
sat sat satigur naam dhiRaiaa ras gaae gun paramaana(n)dhaa ||1|| rahaau ||
har gun gaavai har jan logaa ||
vaddai bhaag paae har nirajogaa ||2||
gun vihoon maiaa mal dhaaree ||
vin gun janam mue aha(n)kaaree ||3||
sareer sarovar gun paragaT ke’ee ||
naanak gurmukh math tat kadde’ee ||4||5||57||
aasaa mahalaa chauthhaa ||
naam sunee naamo man bhaavai ||
vaddai bhaag gurmukh har paavai ||1||
naam japahu gurmukh paragaasaa ||
naam binaa mai dhar nahee kaiee naam raviaa sabh saas giraasaa ||1|| rahaau ||
naamai surat sunee man bhaiee ||
jo naam sunaavai so meraa meet sakhaiee ||2||
naamaheen ge mooR na(n)gaa ||
pach pach mue bikh dhekh pata(n)gaa ||3||
aape thaape thaap uthaape ||
naanak naam dhevai har aape ||4||6||58||
aasaa mahalaa chauthhaa ||
gurmukh har har vel vadhaiee ||
fal laage har rasak rasaiee ||1||
har har naam jap anat tara(n)gaa ||
jap jap naam gurmat saalaahee maariaa kaal jamaka(n)kar bhuia(n)gaa ||1|| rahaau ||
har har gur meh bhagat rakhaiee ||
gur tuThaa sikh dhevai mere bhaiee ||2||
haumai karam kichh bidh nahee jaanai ||
jiau ku(n)char nai khaak sir chhaanai ||3||
je vadd bhaag hoveh vadd uooche ||
naanak naam japeh sach sooche ||4||7||59||
aasaa mahalaa chauthhaa ||
har har naam kee man bhookh lagaiee ||
naam suniaai man tirapatai mere bhaiee ||1||
naam japahu mere gursikh meetaa ||
naam japahu naame sukh paavahu naam rakhahu gurmat man cheetaa ||1|| rahaau ||
naamo naam sunee man sarasaa ||
naam laahaa lai gurmat bigasaa ||2||
naam binaa kusaTee moh a(n)dhaa ||
sabh nihafal karam ke’ee dhukh dha(n)dhaa ||3||
har har har jas japai vaddabhaagee ||
naanak gurmat naam liv laagee ||4||8||60||