Sri Guru Granth Sahib

ਅੰਗ ੩੪੮

ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ॥੧॥੧॥
ਆਸਾ ਮਹਲਾ ੪ ॥
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨੑ ਕੁਰਬਾਣਾ ॥੨॥
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥ ਸੇ ਮੁਕਤੁ ਸੇ ਮੁਕਤੁ ਭਏ ਜਿਨੑ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ ਜਿਨ ਨਿਰਭਉ ਜਿਨੑ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥ ਜਿਨੑ ਸੇਵਿਆ ਜਿਨੑ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥ ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥ ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥
ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥
ਸੁਣਿ ਵਡਾ ਆਖੈ ਸਭ ਕੋਈ ॥ ਕੇਵਡੁ ਵਡਾ ਡੀਠਾ ਹੋਈ ॥

Ang 348

so paatisaahu saahaa pat saahib naanak rahan rajaiee ||1||1||
aasaa mahalaa chauthhaa ||
so purakh nira(n)jan har purakh nira(n)jan har agamaa agam apaaraa ||
sabh dhiaaveh sabh dhiaaveh tudh jee har sache sirajanahaaraa ||
sabh jeea tumaare jee too(n) jeeaa kaa dhaataaraa ||
har dhiaavahu sa(n)tahu jee sabh dhookh visaaranahaaraa ||
har aape Thaakur har aape sevak jee kiaa naanak ja(n)t vichaaraa ||1||
too(n) ghaT ghaT a(n)tar sarab nira(n)tar jee har eko purakh samaanaa ||
eik dhaate ik bhekhaaree jee sabh tere choj viddaanaa ||
too(n) aape dhaataa aape bhugataa jee hau tudh bin avar na jaanaa ||
too(n) paarabraham bea(n)t bea(n)t jee tere kiaa gun aakh vakhaanaa ||
jo seveh jo seveh tudh jee jan naanak tin(h) kurabaanaa ||2||
har dhiaaveh har dhiaaveh tudh jee se jan jug meh sukh vaasee ||
se mukat se mukat bhe jin(h) har dhiaaiaa jeeau tin TooTee jam kee faasee ||
jin nirabhau jin(h) har nirabhau dhiaaiaa jeeau tin kaa bhau sabh gavaasee ||
jin(h) seviaa jin(h) seviaa meraa har jeeau te har har roop samaasee ||
se dha(n)n se dha(n)n jin har dhiaaiaa jeeau jan naanak tin bal jaasee ||3||
teree bhagat teree bhagat bha(n)ddaar jee bhare bea(n)t bea(n)taa ||
tere bhagat tere bhagat salaahan tudh jee har anik anek ana(n)taa ||
teree anik teree anik kareh har poojaa jee tap taapeh japeh bea(n)taa ||
tere anek tere anek paReh bahu si(n)mirat saasat jee kar kiriaa khaT karam kara(n)taa ||
se bhagat se bhagat bhale jan naanak jee jo bhaaveh mere har bhagava(n)taa ||4||
too(n) aadh purakh apara(n)par karataa jee tudh jevadd avar na koiee ||
too(n) jug jug eko sadhaa sadhaa too(n) eko jee too(n) nihachal karataa soiee ||
tudh aape bhaavai soiee varatai jee too(n) aape kareh su hoiee ||
tudh aape sirasaT sabh upaiee jee tudh aape siraj sabh goiee ||
jan naanak gun gaavai karate ke jee jo sabhasai kaa jaanoiee ||5||2||
ikOankaar satigur prasaadh ||
raag aasaa mahalaa pehilaa chaupadhe ghar doojaa ||
sun vaddaa aakhai sabh koiee ||
kevadd vaddaa ddeeThaa hoiee ||