Sri Guru Granth Sahib

ਅੰਗ ੩੨੮

ਗਉੜੀ ਕਬੀਰ ਜੀ ॥
ਜਾ ਕੈ ਹਰਿ ਸਾ ਠਾਕੁਰੁ ਭਾਈ ॥ ਮੁਕਤਿ ਅਨੰਤ ਪੁਕਾਰਣਿ ਜਾਈ ॥੧॥
ਅਬ ਕਹੁ ਰਾਮ ਭਰੋਸਾ ਤੋਰਾ ॥ ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥
ਤੀਨਿ ਲੋਕ ਜਾ ਕੈ ਹਹਿ ਭਾਰ ॥ ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥
ਕਹੁ ਕਬੀਰ ਇਕ ਬੁਧਿ ਬੀਚਾਰੀ ॥ ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥
ਗਉੜੀ ਕਬੀਰ ਜੀ ॥
ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥ ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥
ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥ ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥
ਸਾਹਨਿ ਸਤੁ ਕਰੈ ਜੀਅ ਅਪਨੈ ॥ ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥
ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥ ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥
ਗਉੜੀ ਕਬੀਰ ਜੀ ॥
ਬਿਖਿਆ ਬਿਆਪਿਆ ਸਗਲ ਸੰਸਾਰੁ ॥ ਬਿਖਿਆ ਲੈ ਡੂਬੀ ਪਰਵਾਰੁ ॥੧॥
ਰੇ ਨਰ ਨਾਵ ਚਉੜਿ ਕਤ ਬੋੜੀ ॥ ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥
ਸੁਰਿ ਨਰ ਦਾਧੇ ਲਾਗੀ ਆਗਿ ॥ ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥
ਚੇਤਤ ਚੇਤਤ ਨਿਕਸਿਓ ਨੀਰੁ ॥ ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥
ਗਉੜੀ ਕਬੀਰ ਜੀ ॥
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥ ਬਿਧਵਾ ਕਸ ਨ ਭਈ ਮਹਤਾਰੀ ॥੧॥
ਜਿਹ ਨਰ ਰਾਮ ਭਗਤਿ ਨਹਿ ਸਾਧੀ ॥ ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥
ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥ ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥
ਕਹੁ ਕਬੀਰ ਜੈਸੇ ਸੁੰਦਰ ਸਰੂਪ ॥ ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥
ਗਉੜੀ ਕਬੀਰ ਜੀ ॥
ਜੋ ਜਨ ਲੇਹਿ ਖਸਮ ਕਾ ਨਾਉ ॥ ਤਿਨ ਕੈ ਸਦ ਬਲਿਹਾਰੈ ਜਾਉ ॥੧॥
ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥ ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥
ਜਿਹ ਘਟ ਰਾਮੁ ਰਹਿਆ ਭਰਪੂਰਿ ॥ ਤਿਨ ਕੀ ਪਗ ਪੰਕਜ ਹਮ ਧੂਰਿ ॥੨॥
ਜਾਤਿ ਜੁਲਾਹਾ ਮਤਿ ਕਾ ਧੀਰੁ ॥ ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥
ਗਉੜੀ ਕਬੀਰ ਜੀ ॥
ਗਗਨਿ ਰਸਾਲ ਚੁਐ ਮੇਰੀ ਭਾਠੀ ॥ ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥
ਉਆ ਕਉ ਕਹੀਐ ਸਹਜ ਮਤਵਾਰਾ ॥ ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥
ਸਹਜ ਕਲਾਲਨਿ ਜਉ ਮਿਲਿ ਆਈ ॥ ਆਨੰਦਿ ਮਾਤੇ ਅਨਦਿਨੁ ਜਾਈ ॥੨॥
ਚੀਨਤ ਚੀਤੁ ਨਿਰੰਜਨ ਲਾਇਆ ॥ ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥
ਗਉੜੀ ਕਬੀਰ ਜੀ ॥
ਮਨ ਕਾ ਸੁਭਾਉ ਮਨਹਿ ਬਿਆਪੀ ॥

Ang 328

gauRee kabeer jee ||
jaa kai har saa Thaakur bhaiee ||
mukat ana(n)t pukaaran jaiee ||1||
ab kahu raam bharosaa toraa ||
tab kaahoo kaa kavan nihoraa ||1|| rahaau ||
teen lok jaa kai heh bhaar ||
so kaahe na karai pratipaar ||2||
kahu kabeer ik budh beechaaree ||
kiaa bas jau bikh dhe mahataaree ||3||22||
gauRee kabeer jee ||
bin sat satee hoi kaise naar ||
pa(n)ddit dhekhahu ridhai beechaar ||1||
preet binaa kaise badhai saneh ||
jab lag ras tab lag nahee neh ||1|| rahaau ||
saahan sat karai jeea apanai ||
so ramaye kau milai na supanai ||2||
tan man dhan girahu saup sareer ||
soiee suhaagan kahai kabeer ||3||23||
gauRee kabeer jee ||
bikhiaa biaapiaa sagal sa(n)saar ||
bikhiaa lai ddoobee paravaar ||1||
re nar naav chauR kat boRee ||
har siau toR bikhiaa sa(n)g joRee ||1|| rahaau ||
sur nar dhaadhe laagee aag ||
nikaT neer pas peevas na jhaag ||2||
chetat chetat nikasio neer ||
so jal niramal kathat kabeer ||3||24||
gauRee kabeer jee ||
jeh kul poot na giaan beechaaree ||
bidhavaa kas na bhiee mahataaree ||1||
jeh nar raam bhagat neh saadhee ||
janamat kas na muo aparaadhee ||1|| rahaau ||
much much garabh ge keen bachiaa ||
buddabhuj roop jeeve jag majhiaa ||2||
kahu kabeer jaise su(n)dhar saroop || naam binaa jaise kubaj kuroop ||3||25||
gauRee kabeer jee ||
jo jan leh khasam kaa naau || tin kai sadh balihaarai jaau ||1||
so niramal niramal har gun gaavai ||
so bhaiee merai man bhaavai ||1|| rahaau ||
jeh ghaT raam rahiaa bharapoor || tin kee pag pa(n)kaj ham dhoor ||2||
jaat julaahaa mat kaa dheer ||
sahaj sahaj gun ramai kabeer ||3||26||
gauRee kabeer jee ||
gagan rasaal chuaai meree bhaaThee ||
sa(n)ch mahaa ras tan bhiaa kaaThee ||1||
auaa kau kaheeaai sahaj matavaaraa ||
peevat raam ras giaan beechaaraa ||1|| rahaau ||
sahaj kalaalan jau mil aaiee ||
aana(n)dh maate anadhin jaiee ||2||
cheenat cheet nira(n)jan laiaa ||
kahu kabeer tau anabhau paiaa ||3||27||
gauRee kabeer jee ||
man kaa subhaau maneh biaapee ||