Sri Guru Granth Sahib

ਅੰਗ ੨੫੮

ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ॥ ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥
ਸਲੋਕੁ ॥
ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥
ਪਉੜੀ ॥
ਪਪਾ ਪਰਮਿਤਿ ਪਾਰੁ ਨ ਪਾਇਆ ॥ ਪਤਿਤ ਪਾਵਨ ਅਗਮ ਹਰਿ ਰਾਇਆ ॥ ਹੋਤ ਪੁਨੀਤ ਕੋਟ ਅਪਰਾਧੂ ॥ ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ ॥ ਪਰਪਚ ਧ੍ਰੋਹ ਮੋਹ ਮਿਟਨਾਈ ॥ ਜਾ ਕਉ ਰਾਖਹੁ ਆਪਿ ਗੁਸਾਈ ॥ ਪਾਤਿਸਾਹੁ ਛਤ੍ਰ ਸਿਰ ਸੋਊ ॥ ਨਾਨਕ ਦੂਸਰ ਅਵਰੁ ਨ ਕੋਊ ॥੩੭॥
ਸਲੋਕੁ ॥
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥
ਪਉੜੀ ॥
ਫਫਾ ਫਿਰਤ ਫਿਰਤ ਤੂ ਆਇਆ ॥ ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥ ਫਿਰਿ ਇਆ ਅਉਸਰੁ ਚਰੈ ਨ ਹਾਥਾ ॥ ਨਾਮੁ ਜਪਹੁ ਤਉ ਕਟੀਅਹਿ ਫਾਸਾ ॥ ਫਿਰਿ ਫਿਰਿ ਆਵਨ ਜਾਨੁ ਨ ਹੋਈ ॥ ਏਕਹਿ ਏਕ ਜਪਹੁ ਜਪੁ ਸੋਈ ॥ ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ॥ ਮੇਲਿ ਲੇਹੁ ਨਾਨਕ ਬੇਚਾਰੇ ॥੩੮॥
ਸਲੋਕੁ ॥
ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥
ਪਉੜੀ ॥
ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥ ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥ ਬੀਰਾ ਆਪਨ ਬੁਰਾ ਮਿਟਾਵੈ ॥ ਤਾਹੂ ਬੁਰਾ ਨਿਕਟਿ ਨਹੀ ਆਵੈ ॥ ਬਾਧਿਓ ਆਪਨ ਹਉ ਹਉ ਬੰਧਾ ॥ ਦੋਸੁ ਦੇਤ ਆਗਹ ਕਉ ਅੰਧਾ ॥ ਬਾਤ ਚੀਤ ਸਭ ਰਹੀ ਸਿਆਨਪ ॥ ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥੩੯॥
ਸਲੋਕੁ ॥
ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥ ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥੧॥
ਪਉੜੀ ॥
ਭਭਾ ਭਰਮੁ ਮਿਟਾਵਹੁ ਅਪਨਾ ॥ ਇਆ ਸੰਸਾਰੁ ਸਗਲ ਹੈ ਸੁਪਨਾ ॥ ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥ ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥ ਨਾਨਕ ਤੇਹ ਪਰਮ ਸੁਖ ਪਾਇਆ ॥੪੦॥
ਸਲੋਕੁ ॥
ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥ ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥
ਪਉੜੀ ॥
ਮਮਾ ਮਾਗਨਹਾਰ ਇਆਨਾ ॥ ਦੇਨਹਾਰ ਦੇ ਰਹਿਓ ਸੁਜਾਨਾ ॥ ਜੋ ਦੀਨੋ ਸੋ ਏਕਹਿ ਬਾਰ ॥ ਮਨ ਮੂਰਖ ਕਹ ਕਰਹਿ ਪੁਕਾਰ ॥ ਜਉ ਮਾਗਹਿ ਤਉ ਮਾਗਹਿ ਬੀਆ ॥ ਜਾ ਤੇ ਕੁਸਲ ਨ ਕਾਹੂ ਥੀਆ ॥ ਮਾਗਨਿ ਮਾਗ ਤ ਏਕਹਿ ਮਾਗ ॥ ਨਾਨਕ ਜਾ ਤੇ ਪਰਹਿ ਪਰਾਗ ॥੪੧॥

Ang 258

nidh nidhaan har a(n)mirat poore ||
teh baaje naanak anahadh toore ||36||
salok ||
pat raakhee gur paarabraham taj parapa(n)ch moh bikaar ||
naanak souoo aaraadheeaai a(n)t na paaraavaar ||1||
pauRee ||
papaa paramit paar na paiaa ||
patit paavan agam har raiaa ||
hot puneet koT aparaadhoo ||
a(n)mirat naam japeh mil saadhoo ||
parapach dhroh moh miTanaiee ||
jaa kau raakhahu aap gusaiee ||
paatisaahu chhatr sir souoo ||
naanak dhoosar avar na kouoo ||37||
salok ||
faahe kaaTe miTe gavan fateh bhiee man jeet ||
naanak gur te thit paiee firan miTe nit neet ||1||
pauRee ||
fafaa firat firat too aaiaa ||
dhrulabh dheh kalijug meh paiaa ||
fir iaa aausar charai na haathaa ||
naam japahu tau kaTe’eeh faasaa ||
fir fir aavan jaan na hoiee ||
ekeh ek japahu jap soiee ||
karahu kirapaa prabh karanaihaare ||
mel leh naanak bechaare ||38||
salok ||
binau sunahu tum paarabraham dheen dhiaal gupaal ||
sukh sa(n)pai bahu bhog ras naanak saadh ravaal ||1||
pauRee ||
babaa braham jaanat te brahamaa ||
baisano te gurmukh such dharamaa ||
beeraa aapan buraa miTaavai ||
taahoo buraa nikaT nahee aavai ||
baadhio aapan hau hau ba(n)dhaa ||
dhos dhet aageh kau a(n)dhaa ||
baat cheet sabh rahee siaanap ||
jiseh janaavahu so jaanai naanak ||39||
salok ||
bhai bha(n)jan agh dhookh naas maneh araadh hare ||
sa(n)tasa(n)g jeh ridh basio naanak te na bhrame ||1||
pauRee ||
bhabhaa bharam miTaavahu apanaa ||
eiaa sa(n)saar sagal hai supanaa ||
bharame sur nar dhevee dhevaa ||
bharame sidh saadhik brahamevaa ||
bharam bharam maanukh ddahakaae ||
dhutar mahaa bikham ieh maae ||
gurmukh bhram bhai moh miTaiaa ||
naanak teh param sukh paiaa ||40||
salok ||
maiaa ddolai bahu bidhee man lapaTio teh sa(n)g ||
maagan te jeh tum rakhahu su naanak naameh ra(n)g ||1||
pauRee ||
mamaa maaganahaar iaanaa ||
dhenahaar dhe rahio sujaanaa ||
jo dheeno so ekeh baar ||
man moorakh keh kareh pukaar ||
jau maageh tau maageh beeaa ||
jaa te kusal na kaahoo theeaa ||
maagan maag ta ekeh maag ||
naanak jaa te pareh paraag ||41||