Sri Guru Granth Sahib

ਅੰਗ ੨੫੬

ਪਉੜੀ ॥
ਠਠਾ ਮਨੂਆ ਠਾਹਹਿ ਨਾਹੀ ॥ ਜੋ ਸਗਲ ਤਿਆਗਿ ਏਕਹਿ ਲਪਟਾਹੀ ॥ ਠਹਕਿ ਠਹਕਿ ਮਾਇਆ ਸੰਗਿ ਮੂਏ ॥ ਉਆ ਕੈ ਕੁਸਲ ਨ ਕਤਹੂ ਹੂਏ ॥ ਠਾਂਢਿ ਪਰੀ ਸੰਤਹ ਸੰਗਿ ਬਸਿਆ ॥ ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥ ਠਾਕੁਰ ਅਪੁਨੇ ਜੋ ਜਨੁ ਭਾਇਆ ॥ ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥
ਸਲੋਕੁ ॥
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥
ਪਉੜੀ ॥
ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥ ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ ਜਾ ਕਾ ਤਸੂ ਨਹੀ ਸੰਗਿ ਚਾਲੈ ॥ ਉਆ ਡੇਰਾ ਕੀ ਸੋ ਮਿਤਿ ਜਾਨੈ ॥ ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥ ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥ ਨਾਨਕ ਤੇ ਜਨ ਨਹ ਡੋਲਾਇਆ ॥੨੯॥
ਸਲੋਕੁ ॥
ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥
ਪਉੜੀ ॥
ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥ ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥ ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥ ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥ ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥ ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥ ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥ ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥
ਸਲੋਕੁ ॥
ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥ ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥
ਪਉੜੀ ॥
ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥ ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥ ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥ ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥ ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥ ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥
ਸਲੋਕੁ ॥
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥
ਪਉੜੀ ॥
ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥ ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥

Ang 256

pauRee ||
ThaThaa manooaa Thaaheh naahee || jo sagal tiaag ekeh lapaTaahee ||
Thahak Thahak maiaa sa(n)g mooe ||
auaa kai kusal na katahoo hooe ||
Thaa(n)dd paree sa(n)teh sa(n)g basiaa ||
a(n)mirat naam tahaa jeea rasiaa ||
Thaakur apune jo jan bhaiaa ||
naanak uaa kaa man seetalaiaa ||28||
salok ||
dda(n)ddaut ba(n)dhan anik baar sarab kalaa samarath ||
ddolan te raakhahu prabhoo naanak dhe kar hath ||1||
pauRee ||
ddaddaa dderaa ih nahee jeh dderaa teh jaan ||
auaa dderaa kaa sa(n)jamo gur kai sabadh pachhaan ||
eiaa dderaa kau sram kar ghaalai ||
jaa kaa tasoo nahee sa(n)g chaalai ||
auaa dderaa kee so mit jaanai ||
jaa kau dhirasaT pooran bhagavaanai ||
dderaa nihachal sach saadhasa(n)g paiaa ||
naanak te jan neh ddolaiaa ||29||
salok ||
ddaahan laage dharam rai kineh na ghaalio ba(n)dh ||
naanak ubare jap haree saadhasa(n)g sanaba(n)dh ||1||
pauRee ||
ddaddaa ddooddat keh firahu ddooddan iaa man maeh ||
sa(n)g tuhaarai prabh basai ban ban kahaa firaeh ||
dderee ddaahahu saadhasa(n)g aha(n)budh bikaraal ||
sukh paavahu sahaje basahu dharasan dhekh nihaal ||
dderee jaamai jam marai garabh jon dhukh pai ||
moh magan lapaTat rahai hau hau aavai jai ||
ddahat ddahat ab ddeh pare saadh janaa saranai ||
dhukh ke faahe kaaTiaa naanak le’ee samai ||30||
salok ||
jeh saadhoo gobidh bhajan keeratan naanak neet ||
naa hau naa too(n) neh chhuTeh nikaT na jaieeahu dhoot ||1||
pauRee ||
naanaa ran te seejheeaai aatam jeetai koi ||
haumai an siau lar marai so sobhaa dhoo hoi ||
manee miTai jeevat marai gur poore upadhes ||
manooaa jeetai har milai teh sooratan ves ||
naa ko jaanai aapano ekeh Tek adhaar ||
rain dhinas simarat rahai so prabh purakh apaar ||
ren sagal iaa man karai euoo karam kamai ||
hukamai boojhai sadhaa sukh naanak likhiaa pai ||31||
salok ||
tan man dhan arapau tisai prabhoo milaavai moh ||
naanak bhram bhau kaaTeeaai chookai jam kee joh ||1||
pauRee ||
tataa taa siau preet kar gun nidh gobidh rai ||
fal paaveh man baachhate tapat tuhaaree jai ||