Sri Guru Granth Sahib

ਅੰਗ ੨੫੫

ਅਪਨੀ ਕ੍ਰਿਪਾ ਕਰਹੁ ਭਗਵੰਤਾ ॥ ਛਾਡਿ ਸਿਆਨਪ ਬਹੁ ਚਤੁਰਾਈ ॥ ਸੰਤਨ ਕੀ ਮਨ ਟੇਕ ਟਿਕਾਈ ॥ ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥ ਨਾਨਕ ਜਾ ਕਉ ਸੰਤ ਸਹਾਈ ॥੨੩॥
ਸਲੋਕੁ ॥
ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥ ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥
ਪਉੜੀ ॥
ਜਜਾ ਜਾਨੈ ਹਉ ਕਛੁ ਹੂਆ ॥ ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥ ਜਉ ਜਾਨੈ ਹਉ ਭਗਤੁ ਗਿਆਨੀ ॥ ਆਗੈ ਠਾਕੁਰਿ ਤਿਲੁ ਨਹੀ ਮਾਨੀ ॥ ਜਉ ਜਾਨੈ ਮੈ ਕਥਨੀ ਕਰਤਾ ॥ ਬਿਆਪਾਰੀ ਬਸੁਧਾ ਜਿਉ ਫਿਰਤਾ ॥ ਸਾਧਸੰਗਿ ਜਿਹ ਹਉਮੈ ਮਾਰੀ ॥ ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥
ਸਲੋਕੁ ॥
ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥
ਪਉੜੀ ॥
ਝਝਾ ਝੂਰਨੁ ਮਿਟੈ ਤੁਮਾਰੋ ॥ ਰਾਮ ਨਾਮ ਸਿਉ ਕਰਿ ਬਿਉਹਾਰੋ ॥ ਝੂਰਤ ਝੂਰਤ ਸਾਕਤ ਮੂਆ ॥ ਜਾ ਕੈ ਰਿਦੈ ਹੋਤ ਭਾਉ ਬੀਆ ॥ ਝਰਹਿ ਕਸੰਮਲ ਪਾਪ ਤੇਰੇ ਮਨੂਆ ॥ ਅੰਮ੍ਰਿਤ ਕਥਾ ਸੰਤਸੰਗਿ ਸੁਨੂਆ ॥ ਝਰਹਿ ਕਾਮ ਕ੍ਰੋਧ ਦ੍ਰੁਸਟਾਈ ॥ ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥
ਸਲੋਕੁ ॥
ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥ ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥
ਪਵੜੀ ॥
ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥ ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥ ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥ ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥ ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ ॥ ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥ ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥ ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ॥੨੬॥
ਸਲੋਕੁ ॥
ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥ ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥
ਪਉੜੀ ॥
ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥ ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥ ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥ ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥ ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥ ਬਾਰਿ ਬਾਰਿ ਜਾਉ ਸੰਤ ਸਦਕੇ ॥ ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥
ਸਲੋਕੁ ॥
ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥ ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥

Ang 255

apanee kirapaa karahu bhagava(n)taa ||
chhaadd siaanap bahu chaturaiee ||
sa(n)tan kee man Tek Tikaiee ||
chhaar kee putaree param gat paiee ||
naanak jaa kau sa(n)t sahaiee ||23||
salok ||
jor julam fooleh ghano kaachee dheh bikaar ||
aha(n)budh ba(n)dhan pare naanak naam chhuTaar ||1||
pauRee ||
jajaa jaanai hau kachh hooaa ||
baadhio jiau nalinee bhram sooaa ||
jau jaanai hau bhagat giaanee ||
aagai Thaakur til nahee maanee ||
jau jaanai mai kathanee karataa ||
biaapaaree basudhaa jiau firataa ||
saadhasa(n)g jeh haumai maaree ||
naanak taa kau mile muraaree ||24||
salok ||
jhaalaaghe uTh naam jap nis baasur aaraadh ||
kaarhaa tujhai na biaapiee naanak miTai upaadh ||1||
pauRee ||
jhajhaa jhooran miTai tumaaro ||
raam naam siau kar biauhaaro ||
jhoorat jhoorat saakat mooaa ||
jaa kai ridhai hot bhaau beeaa ||
jhareh kasa(n)mal paap tere manooaa ||
a(n)mirat kathaa sa(n)tasa(n)g sunooaa ||
jhareh kaam karodh dhrusaTaiee ||
naanak jaa kau kirapaa gusaiee ||25||
salok ||
n(j)tan karahu tum anik bidh rahan na paavahu meet ||
jeevat rahahu har har bhajahu naanak naam pareet ||1||
pavaRee ||
n(j)(n)n(j)aa n(j)aanahu dhiraR sahee binas jaat eh het ||
ganatee ganau na gan sakau uooTh sidhaare ket ||
n(j)o pekhau so binasatau kaa siau kareeaai sa(n)g ||
n(j)aanahu iaa bidh sahee chit jhooThau maiaa ra(n)g ||
n(j)aanat soiee sa(n)t sui bhram te keechit bhi(n)n ||
a(n)dh koop te teh kaddahu jeh hovahu suprasa(n)n ||
n(j)aa kai haath samarath te kaaran karanai jog ||
naanak teh usatat karau n(j)aahoo keeo sa(n)jog ||26||
salok ||
TooTe ba(n)dhan janam maran saadh sev sukh pai ||
naanak manahu na beesarai gun nidh gobidh rai ||1||
pauRee ||
Tahal karahu tau ek kee jaa te birathaa na koi ||
man tan mukh heeaai basai jo chaahahu so hoi ||
Tahal mahal taa kau milai jaa kau saadh kirapaal ||
saadhoo sa(n)gat tau basai jau aapan hoh dhiaal ||
Tohe Taahe bahu bhavan bin naavai sukh naeh ||
Taleh jaam ke dhoot teh ju saadhoo sa(n)g samaeh ||
baar baar jaau sa(n)t sadhake ||
naanak paap binaase kadh ke ||27||
salok ||
Thaak na hotee tinahu dhar jeh hovahu suprasa(n)n ||
jo jan prabh apune kare naanak te dhan dha(n)n ||1||